ਨਵਜੋਤ ਸਿੰਘ ਸਿੱਧੂ ਨੇ ਫਿਰ ਕੀਤਾ ਟਵੀਟ, ਕਿਹਾ ਕੈਪਟਨ ਸਰਕਾਰ ਸਿੱਧਾ ਮੁੱਦੇ 'ਤੇ ਆਵੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਟਿੱਪਣੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀਆਂ ............

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਟਿੱਪਣੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀਆਂ ਵੱਲੋਂ ਮੁਅੱਤਲ ਕਰਨ ਦੀ ਮੰਗ ਦੇ ਮੱਦੇਨਜ਼ਰ ਨੇ ਸਿੱਧੂ ਨੇ ਅੱਜ ਫਿਰ ਇਕ ਬਿਆਨ ਦੇ ਦਿਤਾ ਹੈ। ਉਹ ਰੋਜ਼ਾਨਾ ਟਵੀਟ ਕਰ ਆਪਣੀ ਪ੍ਰਤਿਕਿਰਿਆਵਾਂ ਦੇ ਰਹੇ ਹਨ। ਇਸ ਤਹਿਤ ਅੱਜ ਉਨ੍ਹਾਂ ਨੇ ਮੁੜ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਿਆ, ਅਤੇ ਕਿਹਾ ਆਪਣੇ ਪਾਰਟੀ ਸਹਿਯੋਗੀਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰਨ ਤੇ ਸਿੱਧਾ ਮੁੱਦੇ 'ਤੇ ਆਉਣ।  ਉਨ੍ਹਾਂ ਨੇ ਟਵੀਟ ਵਿਚ ਕਿਹਾ ਕੱਲ, ਅੱਜ ਤੇ ਕੱਲ ਮੇਰੀ ਆਤਮਾ ਗੁਰੂ ਸਾਹਿਬ ਦਾ ਨਿਆਂ ਮੰਗਦੀ ਹੈ। ਅਤੇ ਆਉਣ ਵਾਲੇ ਸਮੇਂ 'ਚ ਵੀ ਨਿਆਂ ਮੰਗਦੀ ਰਹੇਗੀ। ਗੁਰੂ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉੱਪਰ ਹੈ। ਪਾਰਟੀ ਵਾਲਿਆਂ ਦੇ ਮੋਢਿਆਂ 'ਤੇ ਬੰਦੂਕ ਰੱਖ ਚਲਾਉਣਾ ਬੰਦ ਕਰੋ। ਤੁਸੀਂ ਸਿੱਧੇ ਜ਼ਿੰਮੇਵਾਰ ਹੋ ਤੇ ਇਸ ਲਈ ਤੁਹਾਨੂੰ ਕੌਣ ਬਚਾਵੇਗਾ ਗੁਰੂ ਸਾਹਿਬ ਦੇ ਸੱਚੇ ਦਰਬਾਰ 'ਚੋਂ। ਮਹਾਨ ਗੁਰੂ ਦੀ ਅਦਾਲਤ ਵਿਚ ਤੁਹਾਡੀ ਰੱਖਿਆ ਕੌਣ ਕਰੇਗਾ?

Get the latest update about captain sarkar, check out more about true scoop news, punjab, new tweet & navjot singh sidhu

Like us on Facebook or follow us on Twitter for more updates.