ਸਾਬਕਾ ਮੰਤਰੀ ਜੱਥੇਦਾਰ ਸੇਵਾ ਸਿੰਘ ਸੇਖਵਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਚੰਡੀਗੜ੍ਹ ਦੇ ਇੱਕ ਨਿਜੀ ਹਸਪਤਾਲ ਵਿਚ ਅੰਤਿਮ ਸਾਹ ਲਏ। ਉਹ 71 ਸਾਲਾਂ ਦੇ ਸਨ। ਜੱਥੇਦਾਰ ਸੇਵਾ ਸਿੰਘ ਸੇਖਵਾਂ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਬਿਮਾਰ ਸਨ। ਬੀਤੇ ਅਗਸਤ ਮਹੀਨੇ 'ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਤੇ ਸੇਵਾ ਸਿੰਘ ਸੇਖਵਾਂ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿਚ ਆਪ ਵਿਚ ਸ਼ਾਮਲ ਹੋਏ ਸਨ।
ਸੇਵਾ ਸਿੰਘ ਸੇਖਵਾਂ, ਜੋ ਕਾਫ਼ੀ ਸਮੇਂ ਤੋਂ ਬਿਮਾਰ ਸਨ। ਜਥੇਦਾਰ ਸੇਖਵਾਂ 1997 ਤੋਂ 2002 ਤੱਕ ਪ੍ਰਕਾਸ਼ ਸਿੰਘ ਬਾਦਲ ਕੈਬਨਿਟ ਵਿਚ ਮਾਲ, ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਰਹੇ ਅਤੇ ਇਸ ਤੋਂ ਇਲਾਵਾ ਉਹ 2009 ਤੋਂ 2012 ਤੱਕ ਬਾਦਲ ਮੰਤਰੀ ਮੰਡਲ ਵਿਚ ਸਿੱਖਿਆ ਮੰਤਰੀ ਵੀ ਰਹੇ।
ਜਾਣਦੇ ਹਾਂ ਸੇਵਾ ਸਿੰਘ ਸੇਖਵਾਂ .....
ਪੰਜਾਬ ਦੇ ਮਾਝਾ ਇਲਾਕੇ 'ਚ ਸੇਵਾ ਸਿੰਘ ਸੇਖਵਾਂ ਇੱਕ ਵੱਡਾ ਸਿਆਸੀ ਨਾਮ ਰਿਹਾ ਹੈ। ਉਹਨਾਂ ਦਾ ਜਨਮ 10 ਅਪ੍ਰੈਲ 1950 ,,,,ਉਮਰ 71 ਸਾਲ ਪਤਨੀ ,ਦੋ ਬੇਟੇ ,ਦੋ ਬੇਟੀਆਂ ਨੇ।
ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਿਤ ਸੇਖਵਾਂ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਫਿਰ ਅਕਾਲੀ ਦਲ ਸੰਯੁਕਤ ਵਿਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਪੁਰਾਣੇ ਟਕਸਾਲੀ ਆਗੂ ਸਨ, 1977 ਅਤੇ 1980 ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਵਿੱਚੋਂ ਦੋ ਵਾਰ ਵਿਧਾਇਕ ਦੇ ਤੌਰ ਉੱਤੇ ਵਿਧਾਨ ਸਭਾ ਵਿਚ ਨੁਮਾਇੰਦਗੀ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਐਮਰਜੈਂਸੀ ਸਮੇਂ ਕੁਝ ਸਮੇਂ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ। ਅਧਿਆਪਕ ਰਹਿ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1990 ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਰਾਜਨੀਤੀ ਵਿਚ ਐਂਟਰੀ ਕੀਤੀ।
ਸੇਖਵਾਂ ਪਹਿਲੀ ਵਾਰ 1997 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ। ਸੇਵਾ ਸਿੰਘ ਸੇਖਵਾਂ, ਬਾਦਲ ਸਰਕਾਰ ਸਮੇਂ (1997 ਤੋਂ 2002 ਅਤੇ 2009 ਤੋਂ 2012) ਕੈਬਨਿਟ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕੇ ਹਨ।
ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਉਪ ਪ੍ਰਧਾਨ, ਕੋਰ ਕਮੇਟੀ ਦੇ ਮੈਂਬਰ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਬਣੀ ਕਮੇਟੀ ਵਿਚ ਰਹਿ ਚੁੱਕੇ ਹਨ। ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਕਾਹਨੂੰਵਾਨ ਮਾਰਕੀਟ ਦੇ ਚੇਅਰਮੈਨ ਰਹਿ ਚੁੱਕੇ ਹਨ।
ਅਰਵਿੰਦ ਕੇਜਰੀਵਾਲ, ਸੇਵਾ ਸਿੰਘ ਸੇਖਵਾਂ
ਮੌਜੂਦਾ ਸਮੇਂ ਵਿਚ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਹਾਰ ਮਿਲਣ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਉਨ੍ਹਾਂ ਆਗੂਆਂ ਵਿਚ ਸ਼ਾਮਲ ਹੋ ਗਏ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਤਰੀਕੇ ਉੱਤੇ ਸਵਾਲ ਚੁੱਕ ਰਹੇ ਸਨ।
ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਧਾਰ ਉੱਤੇ ਅਕਾਲੀ ਦਲ ਨੇ ਸੇਖਵਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਛੱਡ ਕੇ ਸਾਬਕਾ ਐਮ ਪੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਐਮ ਪੀ ਡਾਕਟਰ ਰਤਨ ਸਿੰਘ ਅਜਨਾਲਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ 2018 ਵਿਚ ਕੀਤਾ ਸੀ।
ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਸ੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦਾ ਗਠਨ ਹੋਇਆ ਤਾਂ ਸੇਖਵਾਂ ਪਹਿਲੇ ਆਗੂ ਸਨ ਜਿੰਨ੍ਹਾਂ ਨੇ ਢੀਂਡਸਾ ਦਾ ਸਾਥ ਦਿੱਤਾ ਸੀ। ਮੌਜੂਦਾ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਇੱਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰੂਪ ਲੈ ਚੁੱਕਾ ਹੈ।
Get the latest update about truescoop news, check out more about truescoop, punjab, senior aap leader & sewa singh sekhwan passes away
Like us on Facebook or follow us on Twitter for more updates.