ਸਿੱਧੂ ਨੇ ਹੁਣ ਹਾਈ ਕਾਮਨ ਖਿਲਾਫ ਦਿੱਤਾ ਬਿਆਨ- ਕਿਹਾ ਫੈਸਲਾ ਲੈਣ ਦਾ ਹੱਕ ਨਹੀਂ ਮਿਲਿਆ ਤਾਂ ਫਿਰ ਦੱਸਾਗਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਦੇ ਖਿਲਾਫ਼ ਚੱਲਦੇ ਹੁਣ...............

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਦੇ ਖਿਲਾਫ਼ ਚੱਲਦੇ ਹੁਣ ਪਹਿਲੀ ਵਾਰ ਖੁਲ੍ਹ ਕੇ ਕਾਂਗਰਸ ਹਾਈਕਮਾਨ ਦੇ ਖਿਲਾਫ਼ ਵੀ ਡਟ ਕੇ ਬੋਲੇ।

ਅੰਮ੍ਰਿਤਸਰ ਵਿਚ ਵੀਰਵਾਰ ਨੂੰ ਵਪਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਸਹੁੰ ਚੁੱਕਣ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਨਾ ਮੈ ਸਹੁੰ ਖ਼ਾਂਵਾਂ ਅਤੇ ਨਾ ਹੀ ਵਾਅਦਾ ਕਰਾਂ। ਹਾਈਕਮਾਨ ਤੇ ਨਿਸ਼ਾਨਾ ਸਾਧਦੇ ਸਿੱਧੂ ਨੇ ਕਿਹਾ ਕਿ ‘ਮੈਂ ਹਾਈਕਮਾਨ ਨੂੰ ਇਕੋ ਗੱਲ ਕਹੀ ਹੈ ਕਿ ਜੇ ਮੈਂ ਪੰਜਾਬ ਮਾਡਲ ਦੇ ਤੇ ਲੋਕਾਂ ਦੀਆਂ ਉਮੀਂਦਾ ਤੇ ਖ਼ਰਾ ਉੱਤਰਦਾ ਹਾਂ, ਤਾਂ ਮੈਂ ਅਗਲੇ 20 ਸਾਲ ਰਾਜਨੀਤੀ ਵਿਚ ਕਾਂਗਰਸ ਨੂੰ ਜਾਣ ਨਹੀਂ ਦੇਵੇਗਾਂ।

 ਉਨ੍ਹਾਮ ਨੇ ਅੱਗੇ ਕਿਹਾ, ਕਿ ਪਰ ਜੇ ਤੁਸੀਂ ਮੈਨੂੰ ਨਿਰਣੇ ਲੈਣ ਹੀ ਨਹੀਂ ਦੇਵੋਗੇ, ਤਾਂ ਮੈਂ ਫਿਰ ਸਭ ਨੂੰ ਦੱਸਾਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਨਿਰਣੇ ਲੈਣ ਤੋਂ ਬਿਨਾਂ ਦਿਖਾਵੇ ਦਾ ਨੇਤਾ ਬਣਨ ਦਾ ਕੀ ਫਾਇਦਾ ਹੈ। 

ਸਿੱਧੂ ਦਾ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਿਸ ਵੇਲੇ ਕੈਪਟਨ ਧੜੇ ਨੇ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਰਾਤ ਦਾ ਖਾਣਾ ਕਰਦਿਆਂ 58 ਵਿਧਾਇਕਾਂ ਅਤੇ 8 ਸੰਸਦ ਮੈਂਬਰਾਂ ਦੇ ਹਾਜ਼ਰ ਹੋਣ ਦਾ ਦਾਅਵਾ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ।

 ਇਸ ਰਾਤ ਦੇ ਭੋਜ ਲਈ ਖ਼ੁਦ ਕੈਪਟਨ ਅਮਰਿੰਦਰ ਸਿੰਘ ਵੀ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਬੀਤੇ ਕੁਝ ਦਿਨਾਂ ਤੋਂ ਕਾਂਗਰਸ ਦੇ ਅੰਦਰ ਹੋ ਰਹੀ ਹਲਚਲ ਸਿੱਧੂ ਦੇ ਹੱਕ ਵਿਚ ਨਹੀਂ ਜਾ ਰਹੀ। ਨਾ ਕੇਵਲ ਉਨ੍ਹਾਂ ਨੂੰ ਆਪਣੇ ਸਲਾਹਕਾਰਾਂ ਦੇ ਬਿਆਨਾਂ ਲਈ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਸਗੋਂ ਵੀਰਵਾਰ ਨੂੰ ਤਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਇੱਥੋਂ ਤਕ ਕਹਿ ਦਿੱਤਾ ਸੀ ਕਿ ਸਿੱਧੂ ਆਪਣੇ ਸਲਾਹਕਾਰਾਂ ਨੂੰ ਹਟਾਉਣ ਨਹੀਂ ਤਾਂ ਮੈਂ ਹਟਾ ਦੇਵਾਂਗਾ।

ਇਸ ਤੋਂ ਇਲਾਵਾ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਮੰਤਰੀਆਂ ਅਤੇ ਵਿਧਾਇਕਾਂ ਲਈ ਵੀ ਇਹ ਦਿਨ ਨਾਖ਼ੁਸ਼ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਚੰਡੀਗੜ੍ਹ ਵਿਖ਼ੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਵਿਖ਼ੇ ਕੀਤੀ ਮੀਟਿੰਗ ਉਪਰੰਤ ‘ਕੈਪਟਨ ਹਟਾਓ’ ਮੁਹਿੰਮ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਸ੍ਰੀ ਹਰੀਸ਼ ਰਾਵਤ ਨੇ ਇਹ ਬਿਆਨ ਦੇ ਦਿੱਤਾ ਸੀ ਕਿ 2022 ਦੀਆਂ ਚੋਣਾਂ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੇਗੀ। ਇੱਥੇ ਹੀ ਬੱਸ ਨਹੀਂ, ਇਸ ਤੋਂ ਬਾਅਦ 8-9 ਦੇ ਕਰੀਬ ਉਨ੍ਹਾਂ ਵਿਧਾਇਕਾਂ ਨੇ ਸਪਸ਼ਟ ਤੌਰ ’ਤੇ ਬਿਆਨ ਜਾਰੀ ਕਰਕੇ ਆਪਣੇ ਆਪ ਨੂੰ ਇਸ ਮੁਹਿੰਮ ਤੋਂ ਵੱਖ ਕਰ ਲਿਆ ਸੀ ਜਿਹੜੇ ਉਂਜਤ੍ਰਿਪਤ ਬਾਜਵਾ ਦੇ ਘਰ ਵਿਖ਼ੇ ਹੋਈ ਮੀਟਿੰਗ ਵਿਚ ਹਾਜ਼ਰ ਸਨ।

ਇਹ ਵੀ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਕੈਬਨਿਟ ਮੀਟਿੰਗ ਵਿਚ ਟੀਮ ‘ਕੈਪਟਨ ਹਟਾਉ’ ਮੁਹਿੰਮ ਨਾਲ ਸੰਬੰਧਤ 4 ਮੰਤਰੀਆਂ ਵਿੱਚੋਂ ਤਿੰਨ ਤਾਂ ਕੈਬਨਿਟ ਮੀਟਿੰਗ ਤੋਂ ਗੈਰ ਹਾਜ਼ਰ ਰਹੇ।

ਪਰ  ਚਰਨਜੀਤ ਸਿੰਘ ਚੰਨੀ ਜੋ ਮੁੱਖ ਮੰਤਰੀ ’ਤੇ ਭਰੋਸ ਨਹੀਂ ਕਰ ਰਹੇ ਸੀ, ਇਹ ਇਸ ਮੀਟਿੰਗ ਵਿਚ ਨਜ਼ਰ ਆ ਰਹੇ ਸਨ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਇਸ ਕੈਬਨਿਟ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਸੀ।

Get the latest update about truescoop news, check out more about cm, truescoop, navjot singh sidhu & capt vs sidhu

Like us on Facebook or follow us on Twitter for more updates.