ਤ੍ਰਿਪਤ ਰਜਿੰਦਰ ਬਾਜਵਾ ਨੇ CM ਵਿਰੁੱਧ ਦਿੱਤਾ ਵੱਡਾ ਬਿਆਨ, ਕਿਹਾ- ਕੈਪਟਨ ਅਕਾਲੀ ਦਲ ਨਾਲ ਮਿਲੇ ਹੋਏ ਹਨ

ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਸ਼ੁਰੂ ਹੋ ਚੁੱਕੀ ਹੈ। ਮੰਗਲਵਾਰ ਨੂੰ ਸੀਨੀਅਰ ਰਾਜ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਮੀਟਿੰਗ ਤੋਂ...........

ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਸ਼ੁਰੂ ਹੋ  ਚੁੱਕੀ ਹੈ। ਮੰਗਲਵਾਰ ਨੂੰ ਸੀਨੀਅਰ ਰਾਜ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਮੀਟਿੰਗ ਤੋਂ ਬਾਅਦ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਕੀਤੀ ਗਈ। ਖੁਦ ਮੀਡੀਆ ਨਾਲ ਗੱਲ ਕਰਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ  ਨੇ ਇਹ ਬਿਆਨ ਦਿੱਤਾ ਕਿ ਕੈਪਟਨ ਅਕਾਲੀ ਦਲ ਨਾਲ ਮਿਲੇ ਹੋਏ ਹਨ। ਇਸ ਕਾਰਨ ਹੋਣ ਤੱਕ ਪੰਜਾਬ ਦੇ ਵਿਚ ਕਈ ਵੱਡਿਆ ਮੁੱਦਿਆ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਖੋਲ ਕੇ ਇਹ ਕਿਹਾ ਕਿ ਕੈਪਟਨ ਨੇ ਸਾਢੇ 4 ਸਾਲ ਤੱਕ ਪੰਜਾਬ ਵਿਚ ਕੋਈ ਕਾਰਗੁਜਾਰੀ ਨਹੀ ਕੀਤੀ। 

ਇਸ ਤੋਂ ਬਾਅਦ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਦੇ ਨਾਲ, 4 ਮੰਤਰੀ ਅਸੰਤੁਸ਼ਟ ਵਿਧਾਇਕਾਂ ਦਾ ਪੱਖ ਲੈਂਦੇ ਹੋਏ ਦਿੱਲੀ ਲਈ ਰਵਾਨਾ ਹੋ ਗਏ ਹਨ। ਚਾਰ ਮੰਤਰੀਆਂ ਦੇ ਨਾਂ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਹਨ। ਇਹ ਦਿੱਲੀ ਵਿਚ  ਹਾਈ ਕਾਮਡ ਨਾਲ ਮੀਟਿੰਗ ਲਈ ਗਏ ਹਨ। ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ CM ਦਾ ਚਿਹਰਾ ਕੈਪਟਨ ਨਾ ਹੋਣ। 

ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਕੈਪਟਨ ਵਿਰੁੱਧ ਬਗਾਵਤ ਦੀ ਅਗਵਾਈ ਕਰ ਰਹੇ ਹਨ। ਕੈਪਟਨ ਨੇ ਜਲਦ ਹੀ ਪੰਜਾਬ ਮੰਤਰੀ ਮੰਡਲ ਵਿਚ ਬਦਲਾਅ ਕਰਨੇ ਹਨ। ਮੰਨਿਆ ਜਾ ਰਿਹਾ ਹੈ ਕਿ ਬਾਜਵਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਤਿਆਰੀ ਹੈ।

ਇਸ ਕਾਰਨ ਬਾਜਵਾ ਨੇ ਸਿੱਧੂ ਨੂੰ ਮੁਖੀ ਬਣਾਉਣ ਵਿਚ ਪੂਰੀ ਮਦਦ ਕੀਤੀ ਸੀ। ਬਾਜਵਾ ਦੇ ਖਿਲਾਫ ਕੈਪਟਨ ਦਾ ਸਖਤ ਰਵੱਈਆ ਉਦੋਂ ਸਾਹਮਣੇ ਆਇਆ ਜਦੋਂ ਉਸਨੇ ਬਾਜਵਾ ਦੇ ਭਤੀਜੇ ਪੀਪੀਐਸ ਅਧਿਕਾਰੀ ਨਵਜੋਤ ਮਾਹਲ ਨੂੰ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਰਿਜ਼ਰਵ ਬਟਾਲੀਅਨ ਵਿਚ ਤਬਦੀਲ ਕਰ ਦਿੱਤਾ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਦੇ 18 ਨੁਕਾਤੀ ਫਾਰਮੂਲੇ ਤੋਂ ਇਲਾਵਾ ਸਿੱਧੂ ਡੇਰਾ ਵੀ ਸਿੱਧੂ ਵੱਲੋਂ ਦਿੱਤੀਆਂ 5 ਮੰਗਾਂ 'ਤੇ ਕੈਪਟਨ ਸਰਕਾਰ ਦੀ ਕਾਰਵਾਈ ਤੋਂ ਨਾਖੁਸ਼ ਹੈ। ਸਿੱਧੂ ਅਕਾਲੀ ਲੀਡਰ ਬਿਕਰਮ ਮਜੀਠੀਆ ਵਿਰੁੱਧ ਕਾਰਵਾਈ ਦੀ ਮੰਗ 'ਤੇ ਅੜੇ ਹੋਏ ਹਨ, ਹਾਲਾਂਕਿ ਕੈਪਟਨ ਵੱਲੋਂ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। 
 
ਦੇਖਣਾ ਹੋਵੇਗਾ, ਕਿ ਪੰਜਾਬ ਕਾਂਗਰਸ ਵਿਚ ਆਉਣ ਵਾਲੇ ਦਿਨਾਂ ਵਿਚ ਕੀ ਕੀ ਤਬਦੀਲੀਆਂ ਹੋ ਸਕਦੀਆਂ ਹਨ। ਹੁਣ ਇਸ ਵੇਲੇ ਕਾਂਗਰਸ ਦੋ ਹਿੱਸਿਆ ਵਿਚ ਵੰਡੀ ਹੋਈ ਹੈ। 

Get the latest update about truescoop news, check out more about truescoop, congress party, said Captain has met Akali Dal & PUNJAB CONGRESS

Like us on Facebook or follow us on Twitter for more updates.