ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ, ਰੋਸ ਮਾਰਚ ਕੱਢਿਆ ਜਾਵੇਗਾ

ਅੱਜ ਹੋਈ ਪ੍ਰੈਸ ਕਾਨਫਰੰਸ ਵਿਚ ਕੱਚੇ ਅਧਿਆਪਕ ਯੂਨੀਅਨ ਨੇ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਭਰ ਵਿਚ 13000 ਦੇ ਤਕਰੀਬਨ ...............

ਅੱਜ ਹੋਈ ਪ੍ਰੈਸ ਕਾਨਫਰੰਸ ਵਿਚ ਕੱਚੇ ਅਧਿਆਪਕ ਯੂਨੀਅਨ ਨੇ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਭਰ ਵਿਚ 13000 ਦੇ ਤਕਰੀਬਨ ਕੱਚੇ ਅਧਿਆਪਕ ਹਨ। ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾ ਵਿਚ ਪੜ੍ਹਾ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਜੀ ਖ਼ੁਦ ਉਹਨਾਂ ਦੇ ਧਰਨੇ ਵਿੱਚ ਆਏ ਤੇ ਵਾਅਦਾ ਕੀਤਾ ਕਿ ਉਨਾਂ ਦੀ ਸਰਕਾਰ ਬਣਨ ਤੇ “ਕੱਚੇ ਅਧਿਆਪਕ ਨੂੰ ਪਹਿਲੀ ਕੈਬਨਿਟ ਦੀ ਮੀਟਿੰਗ ਵਿਚ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇਗਾ ਪਰ ਦੇ ਬਾਵਜੂਦ ਵੀ ਸਰਕਾਰ ਨੇ ਵਾਦਾ ਪੂਰਾ ਨਹੀਂ।

ਸਾਡੇ ਸਾਰ ਸਾਲ ਬੀਤਣ ਸਾਥੀ ਸਿੱਖਿਆ ਬੋਰਡ ਦੀ ਛੱਤ ਤੇ ਬੈਠੇ ਹਨ ਤੇ ਸਾਥੀ ਧਰਨੇ ਤੇ ਪਿੱਛਲੇ 56 ਦਿਨਾਂ ਤੋਂ ਬੈਠੇ ਹਨ। ਕੱਚੇ ਅਧਿਆਪਕਾ ਨੇ ਦੱਸਿਆ ਕਿ ਸਰਕਾਰ ਦੀ ਵਾਦਾ ਖਿਲਾਫੀ ਦੇ ਰੋਸ ਵਜੋਂ ਸਮੂਹ ਕੱਚੇ ਅਧਿਆਪਕ 15 ਅਗਸਤ ਨੂੰ ਅੰਮ੍ਰਿਤਸਰ ਜਿਲ੍ਹੇ ਵਿਚ ਰੋਸ ਮਾਰਚ ਕਰਨਗੇ ਤੇ ਜੇਕਰ ਕੈਬਨਿਟ ਮੀਟਿੰਗ ਵਿੱਚ 16 ਤਰੀਕ ਨੂੰ 8343 ਪੋਸਟ ਨੂੰ ਵਿਭਾਗੀ ਨਾ ਬਣਾਇਆ ਤੇ ਜੋ ਅਧਿਆਪਕ ਸਾਲਾ ਪਾਲਿਸੀ ਅਧੀਨ ਆਉਦੇ ਹਨ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। 

ਸਮੂਹ ਅਧਿਆਪਕ ਵੱਲੋ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਜੇ 14 ਨੂੰ ਜਵਾਬ ਨਾ ਮਿਲਿਆ ਹਾਂ ਪੱਖੀ ਤਾਂ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ' ਨੂੰ ਕਾਲੀਆ, ਝੰਡੀਆ ਦਿਖਾ ਕੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਘੇਰਿਆ ਜਾਵੇ ਜਿਸਦੀ ਜ਼ਿੰਮੇਵਾਰ ਸਰਕਾਰ ਆਪ ਹੋਵੇਗੀ ਇਸ ਮੌਕੇ ਤੇ ਅਜਮੇਰਸਿੰਘ ਔਲਖ, ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ, ਜਲੰਧਰ, ਸਤਿੰਦਰ ਕੰਗ, ਸੰਦੀਪ ਸਿੰਘ ਬਾਜਵਾ, ਮਨੀਸ਼ ਰਾਜਬੀਰ ਸਿੰਘ ਦੀਪਕ, ਨਵਦੀਪ ਭਗਤ, ਭੁਪਿੰਦਰ ਗਿੱਲ, ਸਤਰ ਅਭਾ ਸਿੰਘ, ਰਜਨੀ ਗੁਰਸੇਵ ਸਿੰਘ, ਸ਼ਮਸ਼ੇਰ ਸਿੰਘ ਜੀਤੀ ਸ਼ਰਮਾ, ਰਿਤੂ ਸ਼ਰਮਾ, ਆਸ਼ਵਿੰਦਰ ਕੌਰ, ਗੁਰਜੀਤ ਕੌਰ ਸਦਰ ਸਿੰਘ, ਹਰਪ੍ਰੀਤ ਕੌਰ, ਰਜਿੰਦਰ ਸਿੰਘ, ਦਿਨ ਸਤਨਾਮ ਸਿੰਘ, ਵਿਅਲਜੀਤ ਸਿੰਘ ਆਦ ਮੌਜੂਦ ਸਨ।

Get the latest update about TRUESCOOP NEWS, check out more about PUNJAB, held by Raw Teachers, CHANDIGHAR & Union Punjab

Like us on Facebook or follow us on Twitter for more updates.