ਪਿਛਲੇ 25 ਸਾਲ ਤੋਂ ਲਗਾਤਾਰ ਫੈਨ ਵੱਲੋਂ ਮਨਾਇਆ ਜਾ ਰਿਹੈ, ਬਾਲੀਵੁੱਡ ਐਕਟਰੈਸ ਦਾ ਜਨਮਦਿਨ

ਬਾਲੀਵੁੱਡ ਦੇ ਕਲਾਕਾਰਾਂ ਦਾ ਹਰ ਕੋਈ ਦੀਵਾਨਾ ਹੈ, ਬਹੁਤ ਲੋਕ ਆਪਣੇ ਪਸੰਦ ਵਾਲੇ ਕਲਾਕਾਰਾਂ ਲਈ ਪਾਗਲ...............

ਬਾਲੀਵੁੱਡ ਦੇ ਕਲਾਕਾਰਾਂ ਦਾ ਹਰ ਕੋਈ ਦੀਵਾਨਾ ਹੈ, ਬਹੁਤ ਲੋਕ ਆਪਣੇ ਪਸੰਦ ਵਾਲੇ ਕਲਾਕਾਰਾਂ ਲਈ ਪਾਗਲ  ਹੁੰਦੇ ਹਨ। ਅਤੇ ਆਏ ਦਿਨ ਕੋਈ ਨਾ ਕੋਈ ਅਜਿਹੀ ਗੱਲ ਅਸੀ ਸੁਣਦੇ ਜਾ ਵੇਖਦੇ ਹਾਂ। ਉਹੀ ਜੇਕਰ ਗੱਲ ਕੀਤੀ ਜਾਵੇ ਤਾਂ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਦੀ ਤਾਂ ਉਹਨਾਂ ਦਾ ਵੀ ਹਰ ਕੋਈ ਦੀਵਾਨਾ ਹੈ। ਹਰ ਕੋਈ ਉਨ੍ਹਾਂ ਨੂੰ ਮਿਲਣ ਨੂੰ ਬੇਤਾਬ ਰਹਿੰਦਾ ਹੈ। 

 ਅੰਮ੍ਰਿਤਸਰ ਵਿਚ ਵੀ ਗੁਰਚਰਣ ਸਿੰਘ  ਉਰਫ ਚੰਨਾ ਚੂੜੇਵਾਲਾ ਇਕ ਅਜਿਹਾ ਹੀ ਦੀਵਾਨਾ ਹੈ ਬਾਲੀਵੁੱਡ ਐਕਟਰੈਸ ਮਾਧੁਰੀ ਦੀਕਸ਼ਿਤ ਦਾ ਜੋ ਪਿਛਲੇ ਕਰੀਬ 25 ਸਾਲ ਤੋਂ ਹਰ ਸਾਲ ਮਾਧੁਰੀ ਦੀਕਸ਼ਿਤ  ਦਾ ਜਨਮ ਦਿਨ ਮਨਾ ਰਿਹਾ ਹੈ, 

ਜੇਕਰ ਗੱਲ ਕੀਤੀ ਜਾਵੇ ਚੰਨਾ ਚੂੜੇਵਾਲਾ ਦੀ ਤਾਂ। 
 ਅਮ੍ਰਿਤਸਰ  ਦੇ ਚੰਨੇ ਚੂੜੇਵਾਲਾ ਦੇ ਬਣਾਏ ਚੂੜਿਆਂ ਦੀ ਚਮਕ ਵਿਦੇਸ਼ ਤੱਕ ਹੈ।  ਅਮ੍ਰਿਤਸਰ ਦੇ ਲੋਕਾਂ ਦੇ ਇਲਾਵਾ ਵੱਡੀ-ਵੱਡੀ ਫਿਲਮੀ ਅਭਿਨੇਤਰੀਆਂ ਵੀ ਚੰਨੇ ਦੇ ਹੱਥ ਦਾ ਚੂੜਾ ਆਪਣਾ ਵਿਆਹ ਵਿਚ ਲੈਣਦੀਆ ਹਨ। ਜਿਨ੍ਹਾਂ ਵਿਚੋਂ ਮਾਧੁਰੀ ਦਿਕਸ਼ਿਤ, ਐਸ਼ਵਰਿਆ ਰਾਏ, ਈਸ਼ਾ ਤੋਂ ਲੇਕਰ ਭਾਰਤੀ ਸਿੰਘ ਸ਼ਾਮਿਲ ਹਨ। ਇਹੀ ਨਹੀਂ, ਚਰਚਿਤ ਫਿਲਮ ਗਦਰ- ਇਕ ਪ੍ਰੇਮ ਕਥਾ ਵਿਚ ਐਕਟਰੈਸ ਅਮੀਸ਼ਾ ਪਟੇਲ  ਨੇ ਜੋ ਚੂੜਾ ਪਾਇਆ ਸੀ।  ਉਹ ਵੀ ਚੰਨਾ ਨੇ ਹੀ ਬਣਾਇਆ ਸੀ। ਚੰਨਾ ਦਾ ਨਾਮ ਗੁਰਚਰਣ ਸਿੰਘ  ਹੈ।

 ਪਰ ਦੁਨੀਆ ਉਸਨੂੰ ਚੰਨਾ ਚੂੜੇ ਵਾਲੇ ਦੇ ਨਾਮ ਨਾਲ ਜਾਣਦੀ ਹੈ।  ਉਹੀ ਇਥੇ ਬਹੁਤ ਸਾਰੇ ਸਤਾਰੇ ਚੰਨੇ ਦੇ ਦੀਵਾਨੇ ਹਨ ਉਹੀ ਚੰਨਾ ਚੂੜੇ ਵਾਲਾ ਆਪ ਬਾਲੀਵੁੱਡ ਐਕਟਰੈਸ ਮਾਧੁਰੀ ਦਿੀਕਸ਼ਿਤ ਦਾ ਦੀਵਾਨਾ ਹੈ, ਦੀਵਾਨਗੀ ਵੀ ਇਸ ਕਦਰ ਦੇ ਚੰਨੇ ਮਧੁਰੀ ਦਾ ਜਨਮਦਿਨ ਪਿਛਲੇ 25 ਸਾਲ ਤੋਂ ਹਰ ਸਾਲ ਮਨਾ ਰਹੇ ਹੈ। ਇਸ ਦੇ ਚਲਦੇ ਅੱਜ ਵੀ ਚੰਨਾ ਚੂੜੇਵਾਲਾ ਦੇ ਵੱਲੋਂ ਮਾਧੁਰੀ ਦੀਕਸ਼ਿਤ ਦਾ ਜਨਮਦਿਨ ਆਪਣੇ ਪਰਿਵਾਰ ਦੇ ਨਾਲ ਕੇਕ ਕੱਟ ਕੇ ਮਨਾਇਆ।  ਉਹੀ ਚੰਨਾ ਨੇ ਕਿਹਾ ਕੀ ਉਹ 2 ਵਾਰ ਪਹਿਲਾਂ ਮਧੁਰੀ ਨਾਲ ਮਿਲ ਚੁੱਕੇ ਹਨ ਪਰ ਹੁਣ ਉਨ੍ਹਾਂ ਦੀ ਤਮੰਨਾ ਹੈ ਕਿ ਉਹ ਇਕ ਵਾਰ ਮਾਧੁਰੀ ਦਿਕਸ਼ਿਤ ਦਾ ਜਨਮਦਿਨ ਉਨ੍ਹਾਂ ਦੇ ਨਾਲ ਮਿਲਕੇ ਮਨਾਉਣ। 

Get the latest update about true scoop news, check out more about actress, chana chudiwala, punjab & celebrated

Like us on Facebook or follow us on Twitter for more updates.