ਪੰਜਾਬ CM ਦੀ ਕੋਰੋਨਾ 'ਤੇ ਰਿਵਿਊ ਮੀਟਿੰਗ ਜਾਰੀ, ਲੱਗ ਸਕਦੀਆਂ ਨੇ ਮਹਾਰਾਸ਼ਟਰ ਜਿਹੀਆਂ ਪਾਬੰਦੀਆਂ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੈਪਟਨ ਸਰਕਾਰ ਵਲੋਂ ਲਾਇ...

ਜਲੰਧਰ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੈਪਟਨ ਸਰਕਾਰ ਵਲੋਂ ਲਾਇਆ ਗਿਆ ਨਾਈਟ ਕਰਫਿਊ ਵੀ ਇਨ੍ਹਾਂ ਵਧਦੇ ਮਾਮਲਿਆਂ ਨੂੰ ਰੋਕਣ ਲਈ ਕਾਫੀ ਨਜ਼ਰ ਨਹੀਂ ਆ ਰਿਹਾ ਹੈ। ਇਸ ਵਿਚਾਲੇ ਪੰਜਾਬ ਮੁੱਖ ਮੰਤਰੀ ਵਲੋਂ ਕੋਰੋਨਾ ਵਾਇਰਸ ਦੇ ਹਾਲਾਤ ਉੱਤੇ ਰਿਵਿਊ ਮੀਟਿੰਗ ਸੀਨੀਅਰ ਅਧਿਕਾਰੀਆਂ ਨਾਲ ਜਾਰੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਸ ਮੀਟਿੰਗ ਦੌਰਾਨ ਪੰਜਾਬ ਵਿਚ ਵੀ ਮਹਾਰਾਸ਼ਟਰ ਜਿਹੀਆਂ ਪਾਬੰਦੀਆਂ ਲੱਗ ਸਕਦੀਆਂ ਹਨ।

ਮਹਾਰਾਸ਼ਟਰ ਵਿਚ ਲੱਗੀਆਂ ਪਾਬੰਦੀਆਂ
ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਵਿਚ ਬੁੱਧਵਾਰ ਰਾਤ ਤੋਂ 8 ਵਜੇਂ ਤੋਂ ਪੂਰੇ ਸੂਬੇ ਵਿਚ ਧਾਰਾ 144 ਲਾਗੂ ਰਹੇਗੀ। ਆਵਾਜਾਈ ਸੇਵਾਵਾਂ ਨੂੰ ਜਾਰੀ ਰੱਖਿਆ ਜਾਵੇਗਾ। ਮੁੱਖ ਮੰਤਰੀ ਉਧਵ ਠਾਕਰੇ ਨੇ ਦੱਸਿਆ ਕਿ ਨਵੀਆਂ ਪਾਬੰਦੀਆਂ ਦੇ ਬਾਅਦ ਪ੍ਰਦੇਸ਼ ਵਿਚ ਬੈਂਕ ਖੁੱਲੇ ਰਹਿਣਗੇ। ਈ-ਕਾਮਰਸ ਦੀਆਂ ਸੇਵਾਵਾਂ ਖੁੱਲੀਆਂ ਰਹਿਣਗੀਆਂ। ਪੱਤਰਕਾਰਾਂ, ਸੁਰੱਖਿਆ ਗਾਰਡਾਂ ਤੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਛੋਟ ਰਹੇਗੀ। ਇਹ ਸਾਰੇ ਨਿਯਮ ਬੁੱਧਵਾਰ ਦੀ ਰਾਤ 8 ਵਜੇ ਤੋਂ ਲਾਗੂ ਰਹਿਣਗੇ। ਇਸ ਦੌਰਾਨ ਬਿਨਾਂ ਲੋੜ ਦੇ ਘਰੋਂ ਬਾਹਰ ਨਿਕਲਣ ਉੱਤੇ ਪਾਬੰਦੀ ਰਹੇਗੀ। ਇਸ ਦੌਰਾਨ ਰੈਸਤਰਾਂ ਦੇ ਬਾਹਰ ਬੈਠ ਕੇ ਖਾਣਾ ਖਾਣ ਉੱਤੇ ਵੀ ਪਾਬੰਦੀ ਰਹੇਗੀ। ਸਿਰਫ ਹੋਮ ਡਿਲਵਰੀ ਦੇ ਲਈ ਰੈਸਤਰਾਂ ਖੁੱਲੇ ਰਹਿਣਗੇ। 

Get the latest update about Punjab CM, check out more about Truescoop, Amrinder singh, Coronavirus & review meeting

Like us on Facebook or follow us on Twitter for more updates.