ਪੰਜਾਬ 'ਚ ਲੱਗਾ ਮਿਨੀ ਲਾਕਡਾਊਨ! ਸੂਬਿਆਂ 'ਚ ਬਾਜ਼ਾਰ ਰਹਿਣਗੇ ਬੰਦ

ਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ .........

ਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਐਲਾਨੇ ਗਏ ਲਾਕਡਾਊਨ ਦਾ ਚੰਗਾ ਅਸਰ ਵੇਖਿਆ ਗਿਆ। ਵੱਡੇ ਸ਼ਹਿਰਾਂ ਵਿਚ ਬਾਜ਼ਾਰ ਪੂਰੇ ਬੰਦ ਰਹੇ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ। ਲੁਧਿਆਣਾ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਸੰਗਰੂਰ, ਪਟਿਆਲਾ ਆਦਿ ਵਿਚ ਬਾਜ਼ਾਰ ਬੰਦ ਰਹਿਣਗੇ।

ਜਲੰਧਰ ਵਿਚ ਵੀ ਅੱਜ ਸਭ ਬੰਦ ਰਹੇਗਾ। ਅਜਿਹੀ ਹਾਲਤ ਵਿਚ, ਜਲੰਧਰ ਪੁਲਸ ਨੇ ਭਗਵਾਨ ਵਾਲਮੀਕ ਚੌਕ, ਜੋਤੀ ਚੌਕ ਦੇ ਕੋਲ ਇਕ ਸਾਊਂਡ ਸਿਸਟਮ ਲਗਾਇਆ, ਅਤੇ ਉੱਥੇ ਪੂਰਾ ਦਿਨ ਵਿਚ ਹੀ ਜੋ ਲੋਕ ਆਪਣੀ ਦੁਕਾਨਾਂ ਖੋਲਣਗੇ  ਜਾਂ ਉਨ੍ਹਾਂ ਦੀ ਦੁਕਾਨਾਂ ਸਥਾਪਤ ਕਰਣਗੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ। 

ਲੁਧਿਆਣਾ ਤੋਂ ਹਾਸਲ ਰਿਪੋਰਟ ਮੁਤਾਬਕ ਲਾਕਡਾਉਨ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਜਿੱਥੇ ਕੈਮਿਸਟਾਂ ਦੀਆਂ ਹੀ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਉੱਥੇ ਹੀ ਪੁਲਸ ਵੀ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਖੜ੍ਹੀ ਨਜ਼ਰ ਆਈ। ਇਸ ਮੌਕੇ ਲੁਧਿਆਣਾ ਦੇ ਘੰਟਾ ਘਰ ਚੌਕ ਨੇੜੇ ਚੌੜਾ ਬਾਜ਼ਾਰ ਵੀ ਸੁੰਨਸਾਨ ਨਜ਼ਰ ਆਇਆ, ਜਿੱਥੇ ਸਾਰੀਆਂ ਦੁਕਾਨਾਂ ਬੰਦ ਮਿਲੀਆਂ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਤੇ ਅੱਜ ਪੂਰੇ ਸ਼ਹਿਰ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਛੱਡ ਕੇ ਬਾਕੀ ਸਾਰੀਆਂ ਮਾਰਕਿਟਾਂ ਬੰਦ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਨਾਕੇ ਲਾਏ ਹੋਏ ਹਨ। ਇਸ ਦੌਰਾਨ ਲੋਕਾਂ ਦੇ ਆਮ ਘੁੰਮਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਸਿਰਫ਼ ਉਹੀ ਹਨ, ਜਿਨ੍ਹਾਂ ਨੇ ਦਵਾਈਆਂ ਲੈਣੀਆਂ ਹਨ।

ਮੋਗਾ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਪੂਰਾ ਲਾਕਡਾਊਨ ਕੀਤਾ ਗਿਆ ਹੈ। ਇਸ ਲਾਕਡਾਉਨ ਵਿਚ ਸਿਰਫ ਦਵਾਈਆਂ ਤੇ ਦੁੱਧ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ। ਉੱਥੇ ਹੀ ਦੂਜੇ ਪਾਸੇ ਮੋਗਾ ਪੁਲਸ ਵੱਲੋਂ ਜਗ੍ਹਾ-ਜਗ੍ਹਾ ਨਾਕੇ ਲਾਏ ਗਏ ਹਨ। ਪੁਲਸ ਦੇ ਆਲੇ ਅਧਿਕਾਰੀਆਂ ਨੇ ਆਪਣੇ ਪੁਲਸ ਮੁਲਾਜ਼ਮਾਂ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਜੋ ਇਸ ਲਕਡਾਊਨ ਦੀ ਪਾਲਨਾ ਨਹੀਂ ਕਰਨਗੇ, ਉਨ੍ਹਾਂ ਨਾਲ ਸਖਤੀ ਵਰਤੀ ਜਾਵੇ ਤੇ ਉਨ੍ਹਾਂ ਦੇ ਚਲਾਨ ਕੱਟੇ ਜਾਣ।

Get the latest update about closed, check out more about punjab markets, completely, lockdown & ture scoop

Like us on Facebook or follow us on Twitter for more updates.