ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਣੇ ਸੰਦੀਪ ਸੰਧੂ, ਪਰਗਟ ਸਿੰਘ ਸਮੇਤ 5 ਵਿਧਾਇਕ ਬਣਾਏ ਗਏ ਉਪ ਪ੍ਰਧਾਨ

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਰਾਜਾ ਵੜਿੰਗ ਨੂੰ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ 'ਚ ਕਈ ਬਦਲਾਅ ਵੀ ਕੀਤੇ ਜਾ ਰਹੇ ਹਨ। ਅੱਜ ਪੰਜਾਬ ਕਾਂਗਰਸ 'ਚ 7 ​​ਨਵੀਆਂ ਨਿਯੁਕਤੀਆਂ...

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਰਾਜਾ ਵੜਿੰਗ ਨੂੰ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ 'ਚ ਕਈ ਬਦਲਾਅ ਵੀ ਕੀਤੇ ਜਾ ਰਹੇ ਹਨ। ਅੱਜ ਪੰਜਾਬ ਕਾਂਗਰਸ 'ਚ 7 ​​ਨਵੀਆਂ ਨਿਯੁਕਤੀਆਂ ਹੋਈਆਂ ਹਨ। ਜਿਸ 'ਚ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਕੈਪਟਨ ਸੰਦੀਪ ਸੰਧੂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ ਅਤੇ ਅਰੁਣਾ ਚੌਧਰੀ ਸਮੇਤ 5 ਉਪ ਪ੍ਰਧਾਨ ਬਣਾਏ ਗਏ ਹਨ।

 
ਕੈਪਟਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸੰਦੀਪ ਸੰਧੂ ਨੇ ਪਾਰਟੀ ਦੀ ਨੁਹਾਰ ਬਦਲ ਦਿੱਤੀ ਸੀ। ਉਸ ਸਮੇ ਸੰਦੀਪ ਸੰਧੂ ਕੈਪਟਨ ਦੇ ਸਲਾਹਕਾਰ ਵੀ ਸਨ। ਪਾਰਟੀ 'ਚ ਨਵੀਆਂ 7 ਨਿਯੁਕਤੀਆਂ 'ਚ ਜਨਰਲ ਸਕੱਤਰ ਸੰਦੀਪ ਸੰਧੂ ਤੋਂ ਇਲਾਵਾ 5 ਹੋਰ ਵਿਧਾਇਕਾਂ ਦੇ ਨਾਮ ਉਪ ਪ੍ਰਧਾਨ ਵਜੋਂ ਸ਼ਾਮਿਲ ਕੀਤੇ ਗਏ ਹਨ, ਜਿਸ 'ਚ ਵਿਧਾਇਕ ਪਰਗਟ ਸਿੰਘ, ਅਰੁਣਾ ਚੌਧਰੀ, ਇੰਦਰਬੀਰ ਸਿੰਘ ਬੁਲਾਰੀਆ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਸ਼ਾਮ ਸੁੰਦਰ ਅਰੋੜਾ ਦੇ ਨਾਮ ਸ਼ਾਮਿਲ ਹਨ। ਅਮਿਤ ਵਿਜ ਪੰਜਾਬ ਕਾਂਗਰਸ ਦੇ ਨਵੇਂ ਕੈਸ਼ੀਅਰ ਹੋਣਗੇ।

ਜਿਕਰਯੋਗ ਹੈ ਕਿ ਕਾਂਗਰਸ ਹੈ ਕਮਾਨ ਵਲੋਂ ਹਾਲ ਹੀ ਵਿੱਚ ਨਵਜੋਤ ਸਿੱਧੂ ਨੂੰ ਬਦਲ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਮੁਖੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਚ ਵੀ ਕਿ ਬਦਲਾਅ ਕੀਤੇ ਗਏ ਹਨ।


Get the latest update about ARUNA CHAUDHARY, check out more about RAJA WARRING, PUNJAB CONGRESS, SANDEEP SNDHU & PARGAT SINGH

Like us on Facebook or follow us on Twitter for more updates.