ਪੰਜਾਬ ਪੁਲਸ ਦੀ ਸਬਜ਼ੀਆਂ ਵਾਲਿਆਂ 'ਤੇ ਤਸ਼ੱਦਦ, ਲੱਤਾਂ ਮਾਰ ਸੁੱਟੀਆਂ ਟੋਕਰੀਆਂ (ਵੀਡੀਓ)

ਪੰਜਾਬ ਦੇ ਲੋਕ ਅਜੇ ਕੋਰੋਨਾ ਵਾਇਰਸ ਨਾਲ ਹੀ ਬੁਰੀ ਤਰ੍ਹਾਂ ਨਾਲ ਜੂਝ ਰਹੇ ਹਨ ਕਿ ਹੁਣ ਪੰਜਾਬ ਪੁਲਸ ਦੀ ਵੀ ਤਸ਼ੱਦਦ ਉਨ੍ਹਾਂ ਨੂੰ ਝੱ...

ਫਗਵਾੜਾ: ਪੰਜਾਬ ਦੇ ਲੋਕ ਅਜੇ ਕੋਰੋਨਾ ਵਾਇਰਸ ਨਾਲ ਹੀ ਬੁਰੀ ਤਰ੍ਹਾਂ ਨਾਲ ਜੂਝ ਰਹੇ ਹਨ ਕਿ ਹੁਣ ਪੰਜਾਬ ਪੁਲਸ ਦੀ ਵੀ ਤਸ਼ੱਦਦ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ। ਇੰਨੀ ਦਿਨੀਂ ਫਗਵਾੜੇ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਸੀਨੀਅਰ ਪੁਲਸ ਅਧਿਕਾਰੀ ਸਬਜ਼ੀ ਵਾਲਿਆਂ ਨਾਲ ਗਲਤ ਵਤੀਰਾ ਕਰਦੇ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੀਆਂ ਸਬਜ਼ੀ ਵਾਲੀਆਂ ਟੋਕਰੀਆਂ ਨੂੰ ਲੱਤਾ ਮਾਰ ਰਹੇ ਹਨ।

 

ਦੱਸ ਦਈਏ ਕਿ ਇਹ ਵੀਡੀਓ ਵਿਚ ਅਧਿਕਾਰੀ ਦੀ ਪਛਾਣ ਐੱਸ.ਐੱਚ.ਓ. ਨਵਦੀਪ ਸਿੰਘ ਵਜੋਂ ਹੋਈ ਹੈ ਤੇ ਇਹ ਸਾਰੀ ਘਟਨਾ ਪੰਜਾਬ ਦੇ ਫਗਵਾੜਾ ਦੀ ਦੱਸੀ ਜਾ ਰਹੀ ਹੈ। ਇਹ ਘਟਨਾ ਉਸ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਤੇ ਪੁਲਸ ਨੇ ਦੁਕਾਨਾਂ ਬੰਦ ਕਰਵਾਉਣ ਲਈ ਕੁਝ ਅਜਿਹਾ ਵਤੀਕਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਇਸ ਘਟਨਾ ਉੱਤੇ ਸਖਤ ਨੋਟਿਸ ਲੈਂਦਿਆਂ ਉਕਤ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਇਕਦਮ ਸ਼ਰਮਸਾਰ ਤੇ ਗੈਰ-ਸਵਿਕਾਰਯੋਗ। ਮੈਂ ਫਗਵਾੜੇ ਦੇ ਐੱਸ.ਐੱਚ.ਓ. ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਘਟਨਾ ਕਦੇ ਵੀ ਸਵਿਕਾਰ ਨਹੀਂ ਕੀਤੀ ਜਾਵੇਗੀ ਤੇ ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Get the latest update about roadside vendor, check out more about Punjab Cop, vegetable basket, Truescoopnews & harasses

Like us on Facebook or follow us on Twitter for more updates.