ਜਲੰਧਰ ਦੇ ਮਾਡਲ ਟਾਊਨ 'ਚ ਕੋਰੋਨਾ ਦਾ ਕਹਿਰ ਜਾਰੀ, 20 ਦਿਨਾਂ 'ਚ ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਜਲੰਧਰ ਵਿਚ ਕੋਰੋਨਾ ਦਾ ਕਹਿਰ ਫਿਰ ਵੱਧ ਰਿਹਾ ਹੈ। ਇਕ ਪਰਿਵਾਰ ਦੇ 4 ਮੈਂਬਰ ਇਸ ਦਾ...............

ਜਲੰਧਰ ਵਿਚ ਕੋਰੋਨਾ ਦਾ ਕਹਿਰ ਫਿਰ ਵੱਧ ਰਿਹਾ ਹੈ। ਇਕ ਪਰਿਵਾਰ ਦੇ 4 ਮੈਂਬਰ ਇਸ ਦਾ ਸ਼ਿਕਾਰ ਹੋ ਗਏ। ਮਾਡਲ ਟਾਊਨ ਦੇ ਰਹਿਣ ਵਾਲੇ ਇਕ ਪਰਿਵਾਰ ਦੇ 4 ਮੈਂਬਰਾਂ ਦੀ ਕੋਰੋਨਾ ਕਾਰਨ 20 ਦਿਨਾਂ ਦੇ ਅੰਦਰ ਹੀ ਮੌਤ ਹੋ ਗਈ। ਇਨਾਂ ਵਿਚ ਕਿਤਾਬਾਂ ਦੀ ਦੁਕਾਨ ਉਤੇ ਕੰਮ ਕਰਨ ਵਾਲੇ ਸ਼ਖਸ ਦਾ ਵੱਡਾ ਭਰਾ, ਮਾਤਾ-ਪਿਤਾ ਸ਼ਾਮਿਲ ਸਨ। ਹੁਣ ਉਹਨਾਂ ਦੇ ਪਰਿਵਾਰ ਵਿਚ ਬੱਚੇ ਹੀ ਬਚੇ ਹਨ। 

ਜਾਣਕਾਰੀ ਦੇ ਮੁਤਾਬਕ, ਡਿਫੇਂਸ ਕਲੋਨੀ ਵਿਚ ਕਿਤਾਬਾਂ ਦੀ ਦੁਕਾਨ ਕਰਨ ਵਾਲੇ ਰੋਮੀ ਬੇਦੀ ਦੇ ਪਿਤਾ ਕੁੱਝ ਦਿਨ ਪਹਿਲੇ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਸ ਤੋਂ ਬਾਅਦ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਹੋ ਗਿਆ। ਹਸਪਤਾਲ ਵਿਚ ਇਲਾਜ਼ ਦੇ ਦੌਰਾਨ ਪਿਤਾ ਦੀ ਮੌਤ ਹੋ ਗਈ। ਕੁੱਝ ਦਿਨਾਂ ਬਾਅਦ ਮਾਂ ਅਤੇ ਭਰਾ ਨੇ ਵੀ ਦਮ ਤੋੜ ਦਿੱਤਾ। ਹਾਲੇ ਪਰਿਵਾਰ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ 2 ਦਿਨ ਪਹਿਲੇ ਰੋਮੀ ਦੀ ਵੀ ਮੌਤ ਹੋ ਗਈ। 

ਮਤਲਬ 20 ਦਿਨ ਦੇ ਅੰਦਰ 4 ਮੌਤਾਂ ਹੋਣ ਨਾਲ ਪੂਰਾ ਪਰਿਵਾਰ ਹਾ ਖਤਮ ਹੋ ਗਿਆ। ਹੁਣ ਇਨ੍ਹਾਂ ਮੌਤਾਂ ਤੋਂ ਬਾਅਦ ਕੋਰੋਨਾ ਦਾ ਡਰ ਫਿਰ ਦੇਖਣ ਨੂੰ ਮਿਲ ਰਿਹਾ ਹੈ। 

Get the latest update about modeltown, check out more about jalandhar, family killed, 20 days covid 19 positive & 4members

Like us on Facebook or follow us on Twitter for more updates.