ਕੋਰੋਨਾ ਦਾ ਕਹਿਰ ਹੁਣ ਬੱਚਿਆ 'ਤੇ ਅੰਮ੍ਰਿਤਸਰ 'ਚ ਆਈ 6 ਮਹੀਨੇ ਦੀ ਬੱਚੀ ਕੋਰੋਨਾ ਦੀ ਚਪੇਟ 'ਚ

ਅੰਮ੍ਰਿਤਸਰ 'ਚ ਜਿੱਥੇ ਕਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਦਿਨ ਬੇ ਦਿਨ ਵੱਧ ਰਹੀ ਹੈ। ਉੱਥੇ ਹੀ ਹੁਣ ਬੱਚਿਆਂ............

ਅੰਮ੍ਰਿਤਸਰ 'ਚ ਜਿੱਥੇ ਕਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਦਿਨ ਬੇ ਦਿਨ ਵੱਧ ਰਹੀ ਹੈ। ਉੱਥੇ ਹੀ ਹੁਣ ਬੱਚਿਆਂ ਉੱਤੇ ਵੀ ਕੋਰੋਨਾ ਮਹਾਂਮਾਰੀ ਹੋਣ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਅੱਜ ਇਕ ਨਿਜੀ ਹਸਪਤਾਲ ਵਿਚ ਇਕ ਛੋਟੀ 6 ਮਹੀਨਿਆਂ ਦੀ ਬੱਚੀ ਨੂੰ ਕਰੋਨਾ ਮਹਾਂਮਾਰੀ ਦੇ ਚਲਦੇ ਉਸਦਾ ਪਰਿਵਾਰ ਹਸਪਤਾਲ ਵਿਚ ਇਲਾਜ ਲਈ ਲੈ ਕੇ ਆਇਆ ਹੈ। ਡਾਕਟਰ ਦਾ ਕਹਿਣਾ ਹੈ ਅੱਜ ਦੇ ਦੌਰ ਵਿਚ ਜੇਕਰ ਕੋਈ ਬੱਚਾ ਕਮਜੋਰ, ਬੁਖਾਰ, ਖਾਣਾ ਨਾ ਖਾਏ ਅਤੇ ਉਲਟੀ ਜਾਂ ਦਸਤ ਕਰਦਾ ਹੈ, ਤਾਂ ਉਸਨੂੰ ਤੁਰੰਤ ਡਾਕਟਰ ਦੇ ਕੋਲ ਲੈ ਕੇ ਜਾਓ। ਉਨ੍ਹਾਂਨੂੰ ਦਿਖਾਓ ਅਤੇ ਉਸਦਾ ਟੇਸਟ ਕਰਵਾਓ ਤਾਂਕਿ ਉਹ ਇਸ ਮਹਾਂਮਾਰੀ ਰੋਗ ਤੋਂ ਬੱਚ ਸਕਣ।

ਇਸ ਮੌਕੇ ਡਾਕਟਰ ਨੇ ਬੱਚਿਆਂ ਦੇ ਕਰੋਨਾ ਮਹਾਂਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਜਦੋਂ ਘਰ ਦੇ ਮਾਤਾ ਪਿਤਾ ਬੱਚਿਆਂ ਨੂੰ ਕਮਜੋਰ, ਬੁਖਾਰ, ਖਾਣਾ ਨਾ ਖਾਣ ਅਤੇ ਉਲਟੀ ਜਾਂ ਦਸਤ ਕਰਦੇ ਵੇਖੋ ਤਾਂ ਬੱਚਿਆ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਕੇ ਜਾਓ।

ਇਸ ਮੌਕੇ ਬੱਚੀ ਦੇ ਪਰਵਾਰ ਮੈਂਬਰ ਨੇ ਆਪਣੀ ਬੱਚੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਸਾਡੀ ਬੱਚੀ ਬੁਖਾਰ,  ਉਲਟੀ ਜਾਂ ਦਸਤ ਅਤੇ ਕਮਜੋਰੀ ਦੇ ਕਾਰਨ ਕਮਜੋਰ ਹੋ ਗਈ ਸੀ, ਅਸੀਂ ਤੁਰੰਤ ਬੱਚੀ ਨੂੰ ਡਾਕਟਰ ਦੇ ਕੋਲ ਇਲਾਜ ਲਈ ਲੈ ਕੇ ਗਏ। ਉਨ੍ਹਾਂ ਨੇ ਟੇਸਟ ਕਰਵਾ ਕੇ ਇਲਾਜ ਸ਼ੁਰੂਕਰ ਦਿਤਾ। ਅਤੇ ਜੋ ਦਵਾਈ  ਦੇ ਰਹੇ ਹਨ ਉਹ ਦਵਾਈਆਂ ਵੀ ਬਹੁਤ ਮੰਹਗੀਆਂ ਹਨ, ਸਰਕਾਰ ਨੂੰ ਚਾਹੀਦਾ ਹੈ  ਅਜਿਹੀਆਂ ਦਵਾਈਆ ਸਰਕਾਰ ਉਪਲੱਬਧ ਕਰਵਾਏ ਤਾਕਿ ਗਰੀਬਾਂ ਲਈ ਮੰਹਗੀਆਂ ਦਵਾਈ ਲੈਣੀਆਂ ਆਸਾਨ ਹੇ ਸਕਣ। ਉਨ੍ਹਾਂ ਨੇ ਕਿਹਾ, ਕਿ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਦੀ ਬਹੁਤ ਢੀਲੀ ਕਾਰਗੁਜਾਰੀ ਹੈ।

Get the latest update about children corona positive, check out more about old girl covid positive, true scoop news, true scoop & punjab

Like us on Facebook or follow us on Twitter for more updates.