'ਪੰਜਾਬ ਦੀ ਕੈਟਰੀਨਾ ਕੈਫ' ਦੇ ਨਾਂ ਤੋਂ ਅੱਕੀ ਸ਼ਹਿਨਾਜ਼ ਗਿੱਲ ਨੇ ਆਖੀ ਵੱਡੀ ਗੱਲ੍ਹ!! ਦੇਖੋ ਵੀਡੀਓ

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ਬਟੋਰਨ ਤੋਂ ਬਾਅਦ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੀ ਸ਼ਾਨ ਤੇ ਡਰਾਮਾ...

ਚੰਡੀਗੜ੍ਹ— ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ਬਟੋਰਨ ਤੋਂ ਬਾਅਦ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੀ ਸ਼ਾਨ ਤੇ ਡਰਾਮਾ ਕੁਈਨ ਬਣੀ ਸ਼ਹਿਨਾਜ਼ ਕੌਰ ਗਿੱਲ ਅੱਜ ਘਰ-ਘਰ 'ਚ ਮਸ਼ਹੂਰ ਹੈ। ਅੱਜ ਉਹ ਹਰ ਇਕ ਦੀ ਧੜਕਨ ਬਣ ਗਈ ਹੈ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 'ਚ ਐਂਟਰੀ ਦੇ ਦਿਨ ਆਪਣੇ ਨਾਂ ਦਾ ਐਲਾਨ ਕੀਤਾ ਸੀ। ਹੁਣ ਉਸ ਦੇ ਫੈਨਸ ਲਈ ਚੰਗੀ ਖ਼ਬਰ ਨਹੀਂ ਜਿਹੜੇ ਸ਼ਹਿਨਾਜ਼ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਬੁਲਾਉਂਦੇ ਸੀ, ਕਿਉਂਕਿ ਗਾਇਕਾ ਨੇ ਖ਼ੁਦ ਇਸ ਗੱਲ ਤੋਂ ਇਨਕਾਰ ਕੀਤਾ ਹੈ। ਸ਼ਹਿਨਾਜ਼ ਨੇ ਖੁਦ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਹੁਣ ਪੰਜਾਬ ਦੀ ਕੈਟਰੀਨਾ ਕੈਫ ਨਹੀਂ।


ਉਸ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ਦਿੱਤੀ ਹੈ।  ਉਨ੍ਹਾਂ ਦੇ ਇੱਕ ਫੈਨ ਪੇਜ ਨੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ। ਹੁਣ ਇਹ ਵੀਡੀਓ ਵਾਇਰਲ ਵੀ ਹੋ ਰਹੀ ਹੈ, ਜਿਸ ਵਿੱਚ ਸ਼ਹਿਨਾਜ਼ ਆਪਣੇ ਨਵੇਂ ਨਾਂ ਬਾਰੇ ਦੱਸ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੀ ਵੀਡੀਓ 'ਚ ਦੱਸਿਆ ਕਿ ਉਹ ਹੁਣ ਪੰਜਾਬ ਦੀ ਕੈਟਰੀਨਾ ਕੈਫ ਦੀ ਬਜਾਏ ਭਾਰਤ ਦੀ ਸ਼ਹਿਨਾਜ਼ ਗਿੱਲ ਹੈ। ਇਸ ਵੀਡੀਓ 'ਚ ਦੇਖਿਆ ਗਿਆ ਹੈ ਕਿ ਸ਼ਹਿਨਾਜ਼ ਗਿੱਲ ਕਹਿ ਰਹੀ ਹੈ, 'ਪੰਜਾਬ ਦਿੱਖ ਗਿਆ। ਮੈਂ ਪੰਜਾਬ ਦੀ ਕੈਟਰੀਨਾ ਕੈਫ ਸੀ। ਹੁਣ ਮੈਂ ਭਾਰਤ ਦੀ ਸ਼ਹਿਨਾਜ਼ ਗਿੱਲ ਹਾਂ। ਇਸ ਲਈ ਭਾਰਤ ਦੀ ਸ਼ਹਿਨਾਜ਼ ਗਿੱਲ ਦਾ ਅਰਥ ਹੈ ਭਾਰਤ ਤੇ ਪੰਜਾਬ ਦੀ ਨਹੀਂ। ਅਜਿਹਾ ਲੱਗਦਾ ਹੈ ਕਿ ਸ਼ਹਿਨਾਜ਼ ਇਹ ਕਹਿਣਾ ਚਾਹੁੰਦੀ ਹੈ ਕਿ ਹੁਣ ਉਹ ਸਿਰਫ ਪੰਜਾਬ ਤੱਕ ਸੀਮਤ ਨਹੀਂ ਤੇ ਉਨ੍ਹਾਂ ਦੀ ਪ੍ਰਸਿੱਧੀ ਸਾਰੇ ਭਾਰਤ ਵਿੱਚ ਹੈ।

ਲੌਕਡਾਊਨ 'ਚ ਸ਼ਹਿਨਾਜ਼ ਨੇ ਕਰਾਈ ਬੱਲੇ-ਬੱਲੇ, ਇਹ ਕੰਮ ਕਰਕੇ ਤੋੜ ਰਹੀ ਹੈ ਕਮਾਈ ਦੇ ਸਾਰੇ ਰਿਕਾਰਡ

Get the latest update about Shehnaaz Kaur, check out more about Katrina Kaif, Viral Video, Gill & Instagram

Like us on Facebook or follow us on Twitter for more updates.