ਪੰਜਾਬ 'ਚ ਪੈਟਰੋਲ ਦੀ ਕੀਮਤ 110.26 ਰੁਪਏ ਪ੍ਰਤੀ ਲੀਟਰ ਹੋਈ, ਡੀਜ਼ਲ 100.23 ਰੁਪਏ 'ਚ ਵਿਕ ਰਿਹੈ

ਪੰਜਾਬ 'ਚ 31 ਅਕਤੂਬਰ ਨੂੰ ਪੈਟਰੋਲ ਦੀ ਕੀਮਤ 110.26 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 100.23...

ਪੰਜਾਬ 'ਚ 31 ਅਕਤੂਬਰ ਨੂੰ ਪੈਟਰੋਲ ਦੀ ਕੀਮਤ 110.26 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 100.23 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ 'ਚ ਡੀਜ਼ਲ ਦੀ ਕੀਮਤ 97.77 ਰੁਪਏ ਅਤੇ ਪੈਟਰੋਲ ਦੀ ਕੀਮਤ 105.22 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕ ਚਿੰਤਤ ਹਨ। ਡਰਾਈਵਰਾਂ ਅਨੁਸਾਰ ਕੀਮਤਾਂ ਵਿੱਚ ਲਗਾਤਾਰ ਵਾਧਾ ਉਨ੍ਹਾਂ ਦੀਆਂ ਜੇਬਾਂ ’ਤੇ ਡੂੰਘਾ ਅਸਰ ਪਾ ਰਿਹਾ ਹੈ।

ਜਾਣੋ ਤੁਹਾਡੇ ਸ਼ਹਿਰ ਵਿਚ ਕੀਮਤ ਕਿੰਨੀ ਹੈ
ਤੁਸੀਂ SMS ਰਾਹੀਂ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਮੁਤਾਬਕ, ਤੁਹਾਨੂੰ ਆਪਣਾ ਸਿਟੀ ਕੋਡ ਟਾਈਪ ਕਰਕੇ 9224992249 'ਤੇ RSP ਸਪੇਸ ਭੇਜਣਾ ਹੋਵੇਗਾ। ਹਰੇਕ ਸ਼ਹਿਰ ਦਾ ਕੋਡ ਵੱਖਰਾ ਹੈ, ਜੋ ਤੁਹਾਨੂੰ IOCL ਦੀ ਵੈੱਬਸਾਈਟ ਤੋਂ ਮਿਲੇਗਾ।

Get the latest update about punjab, check out more about diesel price, petrol price, punjab news & diesel petrol price

Like us on Facebook or follow us on Twitter for more updates.