ਕਿਸਾਨਾਂ ਨੂੰ ਪਈ ਦੋਹਰੀ ਮਾਰ, ਅਨਾਜ ਮੰਡੀ 'ਚ ਫਸਲ ਬਚਾਉਂਣ ਦੇ ਨਹੀਂ ਹਨ ਪ੍ਰਬੰਧ, ਬਰਸਾਤ ਤੇ ਗੜਿਆਂ ਨੇ ਖਰਾਬ ਕੀਤੀਆਂ ਖੜੀਆਂ ਫਸਲਾਂ

ਬੀਤੀ ਦੇਰ ਸ਼ਾਮ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਦੇ ਕਾਰਨ ਖੇਤਾਂ ਵਿਚ ਖੜੀ ਅਤੇ ਮੰਡੀਆਂ ਵਿਚ ਪਹੁੰਚੀ ....

ਬੀਤੀ ਦੇਰ ਸ਼ਾਮ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਦੇ ਕਾਰਨ ਖੇਤਾਂ ਵਿਚ ਖੜੀ ਅਤੇ ਮੰਡੀਆਂ ਵਿਚ ਪਹੁੰਚੀ ਕਿਸਾਨਾਂ ਦੀ ਫਸਲ ਦਾ ਭਾਰੀ  ਨੁਕਸਾਨ ਹੋਇਆ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਦੇ ਕਰੀਬ 70 ਪਿੰਡਾਂ ਦੀ 200 ਏਕੜ ਜਮੀਨ ਵਿਚ ਖੜੀ ਕਿਸਾਨਾਂ ਦੀ ਫਸਲ ਬਰਬਾਦ ਹੋ ਚੁਕੀ ਹੈ। ਪੱਕ ਕੇ ਤਿਆਰ ਖੜੀ ਫਸਲ ਬਰਸਾਤ ਅਤੇ ਗੜੇਮਾਰੀ ਕਾਰਨ ਜਮੀਨ ਤੇ ਵਿੱਛ ਚੁਕੀ ਹੈ। ਕਿਸਾਨ ਆਪਣੀ ਖਰਾਬ ਹੋ ਚੁਕੀ ਫਸਲ ਨੂੰ ਕੱਟਣ ਲਈ ਮਜ਼ਬੂਰ ਹੋ ਚੁਕੇ ਹਨ ਕਿਸਾਨਾਂ ਦਾ ਕਹਿਣਾ ਹੈ ਕੇ ਇਸ ਵਾਰ ਫਸਲ ਚੰਗੀ ਹੋਣ ਦੀ ਉਮੀਦ ਸੀ ਪਰ ਇਸ ਬਰਸਾਤ ਰੂਪੀ ਕੁਦਰਤੀ ਕਰੋਪੀ ਨੇ ਉਹਨਾ ਉਮੀਦਾਂ ਉਤੇ ਪਾਣੀ ਫੇਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਸਬਾ ਹਮੇਸ਼ਾਂ ਹੀ ਮਾਰ ਹੇਠ ਰਹਿੰਦਾ ਹੈ ਪਿੱਛਲੇ ਸਾਲ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਜਿਸਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਅਤੇ ਉਹਨਾਂ ਨੂੰ ਹੁਣ ਵੀ ਸਰਕਾਰਾਂ ਤੋਂ ਕੋਈ ਆਸ ਨਹੀਂ ਹੈ।

ਦੂਜੇ ਪਾਸੇ ਜੇ ਗੱਲ ਮੰਡੀ ਵਿਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀ ਕਰੀਏ ਤਾਂ ਉਨ੍ਹਾਂ ਨੂੰ ਵੀ ਤਗੜਾ ਨੁਕਸਾਨ ਝੱਲਣਾ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਜਦ ਕਿ ਬਰਸਾਤ ਹੋਣ ਤੇ ਫਸਲ ਢੱਕਣ ਲਈ ਤਰਪਾਲਾਂ ਵੀ ਉਨ੍ਹਾਂ ਨੂੰ ਅਪਨੇ ਕੋਲੋ ਲਿਆਂਉਣੀਆਂ ਪਈਆਂ। ਦੂਜੇ ਪਾਸੇ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਨਹੀਂ ਆਇਆ ਜਦ ਕਿ ਬੇਮੌਸਮੀ ਬਾਰਸ਼ ਨੇ ਆ ਰਿਹਾ ਸੀ ਕਾਫੀ ਫਸਲ ਖਰਾਬ ਕਰ ਦਿੱਤੀ ਹੈ।  ਕਿਸਾਨ ਹੁਣ ਸਰਕਾਰ ਕੋਲੋਂ ਪਿੱਛਲੇ ਅਤੇ ਹੁਣ ਵਾਲੇ ਮੁਆਵਜੇ ਦੀ ਅਪੀਲ ਕਰ ਰਹੇ ਹਨ ।

Get the latest update about truescoop news, check out more about Double blow to farmers, standing crops damaged by rains and hail, punjab & no arrangements to save food grains market

Like us on Facebook or follow us on Twitter for more updates.