ਡਾ. ਕਰੁਣੇਸ਼: ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਨਾਮ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ

ਕਰੋਨਾ ਮਹਾਂਮਾਰੀ ਤੋਂ ਬਾਅਦ ਫੈਲੀ ਬਲੈਕ ਫੰਗਸ ਨਾਮ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆ ਈ ਐਮ ................

ਕਰੋਨਾ ਮਹਾਮਾਰੀ ਤੋਂ ਬਾਅਦ ਫੈਲੀ ਬਲੈਕ ਫੰਗਸ ਨਾਮ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆ ਈ ਐਮ ਟੀ ਸਰਜਨ ਡਾ. ਕਰੁਣੇਸ਼ ਗੁਪਤਾ ਨੇ ਦਸਿਆ ਕਿ ਬਲੈਕ ਫੰਗਸ ਨਾਮ ਦੀ ਬਿਮਾਰੀ ਕੋਈ ਨਵੀਂ ਬਿਮਾਰੀ ਨਹੀ ਹੈ ਪਰ ਕਰੋਨਾ ਦੀ ਸਹਿਯੋਗੀ ਹੋਣ ਕਾਰਨ ਅੱਜਕਲ ਜ਼ਿਆਦਾ ਹੋਦ ਵਿਚ ਆ ਰਹੀ ਹੈ ਜਿਸਦੇ ਚਲਦੇ ਲੋਕ ਇਸਦੇ ਸ਼ਿਕਾਰ ਹੋ ਰਹੇ ਹਨ।

ਇਹ ਬੀਮਾਰੀ ਘੱਟ ਇਮੀਉਨਟੀ ਵਾਲੇ ਲੋਕਾਂ ਨੂੰ ਬਿਮਾਰ ਕਰਦੀ ਹੈ ਇਹ ਫੰਗਸ ਜ਼ਿਆਦਾਤਰ ਮਿੱਟੀ, ਗਲੇ ਹੋਏ ਫਲਾਂ, ਹਵਾ ਵਿਚ ਅਤੇ ਇਥੋ ਤੱਕ ਇਸਦੇ ਕੁਝ ਕਣ ਸਾਡੇ ਅੰਦਰ ਵੀ ਮੌਜੂਦ ਹੁੰਦੇ ਹਨ ਪਰ ਇਹ ਇਨ੍ਹੇ ਐਕਟਿਵ ਨਹੀ ਹੁੰਦੇ ਪਰ ਜਦੋ ਸਾਡੀ ਇਮੀਉਨਟੀ ਘੱਟਦੀ ਰਹਿੰਦੀ ਹੈ ਤਾ ਇਹ ਐਕਟਿਵ ਹੋ ਕੇ ਸਾਨੂੰ ਬਿਮਾਰ ਕਰਦੇ ਹਨ।

ਅੱਜਕਲ ਇਹ ਜ਼ਿਆਦਾਤਰ ਅੱਖ, ਨਕ ਅਤੇ ਦਿਮਾਗ ਤੇ ਅਟੈਕ ਕਰਦੇ ਹਨ ਜਿਸਦੇ ਚਲਦੇ ਇਹ ਡੈਡ ਬਲੱਡ ਟੀਸ਼ੂ ਨੂੰ ਖਾ ਕੇ ਉਸਦੀ ਸਪਲਾਈ ਨੂੰ ਡੈਡ ਕਰਦੇ ਦਿੰਦੇ ਹਨ। ਜਿਸ ਲਈ ਮਰੀਜ਼ਾਂ ਨੂੰ ਚਾਹੀਦਾ ਹੈ। ਕਿ ਉਹ  ਇਸਦਾ ਇਲਾਜ ਕਰਵਾਉਣ ਅਤੇ ਇਸਨੂੰ ਅੱਗੇ ਫੈਲਣ ਤੋਂ ਰੋਕਣ। ਚਾਹੇ ਬਿਮਾਰੀ ਕੋਰੋਨਾ ਹੋਵੇ ਚਾਹੇ ਬਲੈਕ ਫੰਗਸ ਸਮੇ ਰਹਿੰਦੇ ਲੋਕਾ ਨੂੰ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਧਿਆਨ ਵਰਤਣ ਅਤੇ ਸਾਵਧਾਨੀਆਂ ਦੀ ਲੋੜ ਹੈ।
  

Get the latest update about disease called black fungus, check out more about true scoop news, corona, now reported & punjab

Like us on Facebook or follow us on Twitter for more updates.