ਵਿਵਾਦਾਂ 'ਚ ਘਿਰੀ ਪੰਜਾਬ ਸਿੱਖਿਆ ਬੋਰਡ, ਪ੍ਰੀਖਿਆ ਦੇ ਨਾਮ ਤੇ ਮਾਪਿਆਂ ਤੋਂ ਵਸੂਲੇ ਕਰੋੜਾ ਰੁਪਏ

ਪੰਜਾਬ 'ਚ ਆਪ ਸਰਕਾਰ ਦੇ ਬਣਨ ਨਾਲ ਜਿਥੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਿਤ ਨਵੇਂ ਕਦਮ ਚੁੱਕੇ ਜਾ ਰਹੇ ਹਨ। ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲਣ ਲਈ ਕੰਮ ਹੋ ਰਿਹਾ ਹੈ।ਪੰਜਾਬ ਦੇ ਲੋਕਾਂ ਨੂੰ ...

ਚੰਡੀਗੜ੍ਹ :- ਪੰਜਾਬ 'ਚ ਆਪ ਸਰਕਾਰ ਦੇ ਬਣਨ ਨਾਲ ਜਿਥੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਿਤ ਨਵੇਂ ਕਦਮ ਚੁੱਕੇ ਜਾ ਰਹੇ ਹਨ। ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲਣ ਲਈ ਕੰਮ ਹੋ ਰਿਹਾ ਹੈ।ਪੰਜਾਬ ਦੇ ਲੋਕਾਂ ਨੂੰ ਸਸਤੀ ਅਤੇ ਵਧੀਆ ਸਿੱਖਿਆ ਮੁਹਈਆ ਕਰਵਾਈ ਜਾਵੇ ਇਸ ਤੇ ਵੀ ਕੰਮ ਹੋ ਰਿਹਾ ਹੈ ਪਰ ਹੁਣ ਪੰਜਾਬ ਸਿੱਖਿਆ ਬੋਰਡ ਆਪਣੀ ਫੀਸ ਨੂੰ ਲੈ ਕੇ ਹੀ ਵਿਵਾਦਾਂ 'ਚ ਘਿਰ ਗਈ ਹੈ। ਪੰਜਾਬ ਸਿੱਖਿਆ ਬੋਰਡ ਨੇ ਸੈਸ਼ਨ 2020-21 ਲਈ ਪ੍ਰੀਖਿਆ ਫ਼ੀਸ ਦੇ ਤੌਰ ਤੇ ਮਾਪਿਆਂ ਕੋਲੋਂ ਕਰੋੜਾ ਰੁਪਏ ਵਸੂਲੇ ਹਨ।  ਬੋਰਡ ਨੇ 2020-21 ਸੈਸ਼ਨ ਦੌਰਾਨ ਪ੍ਰੀਖਿਆ ਲਈ 90.54 ਕਰੋੜ ਰੁਪਏ ਇਕੱਠੇ ਕੀਤੇ ਪਰ ਇਹ ਪ੍ਰੀਖਿਆਵਾਂ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਨਹੀਂ ਲਈਆਂ ਗਈਆਂ ਸਨ। ਸਕੂਲੀ ਬੱਚਿਆਂ ਨੂੰ ਉਨ੍ਹਾਂ ਦੇ ਪਿਛਲੇ ਨਤੀਜਿਆਂ ਦੇ ਆਧਾਰ 'ਤੇ ਪਾਸ ਕੀਤਾ ਗਿਆ। ਹੁਣ ਮਾਪਿਆਂ ਦਾ ਦੋਸ਼ ਲਗਾਏ ਹਨ ਕਿ ਸਿੱਖਿਆ ਬੋਰਡ ਨੇ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਆਰਟੀਆਈ ਤੋਂ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਤੋਂ ਇਹ ਰਕਮ ਮਾਪਿਆਂ ਨੂੰ ਵਾਪਸ ਕਰਨ ਜਾਂ ਹੋਰ ਐਡਜਸਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।  
 
ਪਟਿਆਲਾ ਦੇ ਰਹਿਣ ਵਾਲੇ ਹਰਿੰਦਰ ਸਿੰਘ ਨੇ ਸਿੱਖਿਆ ਬੋਰਡ ਤੋਂ ਇਹ ਜਾਣਕਾਰੀ ਮੰਗੀ ਸੀ ਜਿਸ ਚ ਇਹ ਸਾਹਮਣੇ ਆਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਪ੍ਰੀਖਿਆ ਲਈ ਸਕੂਲੀ ਬੱਚਿਆਂ ਤੋਂ 38 ਕਰੋੜ 75 ਲੱਖ 44 ਹਜ਼ਾਰ 807 ਰੁਪਏ ਲਏ ਸਨ। ਇਸ ਦੇ ਨਾਲ ਹੀ 12ਵੀਂ ਦੀ ਪ੍ਰੀਖਿਆ ਦੀ ਬਜਾਏ 55 ਕਰੋੜ 81 ਲੱਖ 26 ਹਜ਼ਾਰ 341 ਰੁਪਏ ਫੀਸ ਲਈ ਗਈ। ਇੰਨਾ ਹੀ ਨਹੀਂ ਸਕੂਲੀ ਬੱਚਿਆਂ ਤੋਂ ਮਾਰਕ ਸ਼ੀਟਾਂ ਦੇ ਬਦਲੇ 800 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮਾਮਲੇ ਤੇ ਸਪ੍ਸ਼ਟੀਕਰਨ ਦੇਂਦਿਆਂ ਪੀਐਸਈਬੀ ਦੇ ਚੇਅਰਮੈਨ ਡਾ: ਯੋਗਰਾਜ ਸ਼ਰਮਾ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਬੋਰਡ ਨੇ ਪ੍ਰੀਖਿਆ ਫੀਸ ਲੈ ਕੇ ਕਮਾਈ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਪ੍ਰੀਖਿਆ ਕਰਵਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਬੋਰਡ ਨੇ ਪ੍ਰਸ਼ਨ ਪੱਤਰ ਵੀ ਛਾਪਿਆ ਸਨ । ਕੋਵਿਡ ਦੇ ਜ਼ਿਆਦਾ ਮਾਮਲਿਆਂ ਕਾਰਨ ਉਸ ਸਮੇਂ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਸਨ। ਮਾਰਕ ਸ਼ੀਟ ਦੀ ਸਾਫਟ ਕਾਪੀ ਡਿਜਿਲਾਕਰ ਵਿੱਚ ਮੁਫਤ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ। ਹਾਰਡ ਕਾਪੀ ਜ਼ਰੂਰੀ ਨਹੀਂ ਹੈ। ਅਗਲੇ ਸੈਸ਼ਨ ਤੋਂ ਇਸ ਦੀ ਫੀਸ 100 ਰੁਪਏ ਰੱਖੀ ਜਾਵੇਗੀ

Get the latest update about punjab school education board, check out more about true scoop punjabi, meet hayar, pseb in controversy & education news

Like us on Facebook or follow us on Twitter for more updates.