ਪੰਜਾਬ ਲੋਕ ਸਭਾ 2019 : ਆਓ ਜਾਣਦੇ ਹਾਂ ਚੋਣਾਂ ਦੇ ਮੌਜੂਦਾ ਹਾਲਾਤ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ 'ਚ ਕੁੱਲ 278 ਉਮੀਦਵਾਰ ਹਨ ਪਰ ਇਨ੍ਹਾਂ ਸਾਰੀਆਂ ਸੀਟਾਂ 'ਚੋਂ ਗੁਰਦਾਸਪੁਰ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੀਜੇਪੀ...

ਚੰਡੀਗੜ੍ਹ— ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ 'ਚ ਕੁੱਲ 278 ਉਮੀਦਵਾਰ ਹਨ ਪਰ ਇਨ੍ਹਾਂ ਸਾਰੀਆਂ ਸੀਟਾਂ 'ਚੋਂ ਗੁਰਦਾਸਪੁਰ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੀਜੇਪੀ ਉਮੀਦਵਾਰ ਤੇ ਸੁਪਰਸਟਾਰ ਸੰਨੀ ਦਿਓਲ ਦੇ ਚੋਣ ਮੈਦਾਨ ਵਿੱਚ ਆ ਜਾਣ ਕਰਕੇ ਇਹ ਸੀਟ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਣ ਗਈ ਹੈ। ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੋ ਰਿਹਾ ਹੈ।

ਇਨ੍ਹਾਂ ਦੋਵਾਂ ਉਮੀਦਵਾਰਾਂ 'ਚੋਂ ਇਕ ਪਾਸੇ ਸੰਨੀ ਖ਼ੁਦ ਦਾ ਸਟਾਰਡ, ਦੂਜਾ ਬੀਜੇਪੀ ਦਾ ਮੋਦੀ ਫੈਕਟਰ ਤੇ ਤੀਜਾ ਪਹਿਲਾ ਚਾਰ ਵਾਰ ਸੰਸਦ ਰਹਿ ਚੁੱਕੇ ਫਿਲਮ ਅਦਾਕਾਰ ਵਿਨੋਦ ਖੰਨਾ ਵੱਲੋਂ ਇਲਾਕੇ ਵਿੱਚ ਕਰਵਾਏ ਗਏ ਕੰਮ ਪਰ ਦੂਜੇ ਪਾਸੇ ਕਾਂਗਰਸ ਦੇ ਸੁਨੀਲ ਜਾਖੜ ਮੌਜੂਦਾ ਸਾਂਸਦ ਵੀ ਹਨ ਤੇ ਸੂਬਾ ਪ੍ਰਧਾਨ ਵੀ ਹਨ। ਹਾਲਾਂਕਿ ਇਸ ਸੀਟ 'ਤੇ ਵੱਖ-ਵੱਖ ਪਾਰਟੀਆਂ ਦੇ ਬੈਨਰ ਹੇਠ ਤੇ ਆਜ਼ਾਦ ਉਮੀਦਵਾਰਾਂ ਦੀ ਕੁੱਲ ਗਿਣਤੀ 15 ਹੈ ਪਰ ਮੁੱਖ ਮੁਕਾਬਲਾ ਬੀਜੇਪੀ ਤੇ ਕਾਂਗਰਸ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਲਾਈਵ ਅਪਡੇਟਸ : ਵੋਟਾਂ ਦੀ ਗਿਣਤੀ ਚੱਲਦਿਆਂ ਹੁਣ ਤੱਕ 7 ਘੰਟੇ ਹੋ ਚੁੱਕੇ ਹਨ। ਹੁਣ ਤੱਕ ਆਈਆਂ ਤਾਜ਼ਾ ਖ਼ਬਰਾਂ ਮੁਤਾਬਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿਹੜੇ ਉਮੀਦਵਾਰਾਂ ਨੇ ਕਬਜ਼ਾ ਜਮਾਇਆ ਹੋਇਆ ਹੈ ਤੇ ਜੋ ਆਉਣ ਵਾਲੇ ਸਮੇਂ 'ਚ ਲੋਕ ਸਭਾ 'ਚ ਜਾ ਕੇ ਆਪਣੇ ਹਲਕੇ ਜਾਂ ਆਪਣੇ ਇਲਾਕੇ ਲਈ ਵਿਕਾਸ ਕਾਰਜ ਕਰਨਗੇ, ਉਨ੍ਹਾਂ ਦੀ ਲਿਸਟ ਇਸ ਤਰ੍ਹਾਂ ਹੈ।
ਅੰਮ੍ਰਿਤਸਰ ਸੀਟ ਤੋਂ ਗੁਰਜੀਤ ਸਿੰਘ ਔਜਲਾ (ਕਾਂਗਰਸ) 96657 ਵੋਟਾਂ ਨਾਲ ਅੱਗੇ ਜਾ ਰਹੇ ਨੇ। ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ (ਕਾਂਗਰਸ) 46632 ਵੋਟਾਂ, ਬਠਿੰਡਾ ਤੋਂ ਹਰਸਿਮਰਤ ਬਾਦਲ (ਅਕਾਲੀ ਦਲ) 20380 ਵੋਟਾਂ, ਫਰੀਦਕੋਟ ਤੋਂ ਮੁਹੰਮਦ ਸਦੀਕ (ਕਾਂਗਰਸ) 81104 ਵੋਟਾਂ, ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ (ਕਾਂਗਰਸ) 80627 ਵੋਟਾਂ, ਫਿਰੋਜ਼ਪੁਰ ਤੋਂ ਸੁਖਬੀਰ ਬਾਦਲ (ਅਕਾਲੀ) 193911 ਵੋਟਾਂ, ਗੁਰਦਾਸਪੁਰ ਤੋਂ ਸੰਨੀ ਦਿਓਲ (ਭਾਜਪਾ) 83053 ਵੋਟਾਂ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ (ਭਾਜਪਾ) 45771 ਵੋਟਾਂ, ਜਲੰਧਰ ਤੋਂ ਸੰਤੋਖ ਸਿੰਘ ਚੌਧਰੀ 21168 ਵੋਟਾਂ ਨਾਲ (ਕਾਂਗਰਸ), ਖਡੂਰ ਸਾਹਿਬ ਤੋਂ ਜਸਬੀਰ ਡਿੰਪਾ (ਕਾਂਗਰਸ) 135887 ਵੋਟਾਂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ (ਕਾਂਗਰਸ) 76402 ਵੋਟਾਂ, ਪਟਿਆਲਾ ਤੋਂ ਪਰਣੀਤ ਕੌਰ (ਕਾਂਗਰਸ) 147317 ਵੋਟਾਂ, ਸੰਗਰੂਰ ਤੋਂ ਭਗਵੰਤ ਮਾਨ (ਆਪ) 98325 ਵੋਟਾਂ ਨਾਲ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੇ ਹਨ।

Get the latest update about News In Punjabi, check out more about Punjab Election & Lok Sabha Election 2019

Like us on Facebook or follow us on Twitter for more updates.