'Punjab Election 2022' : ਚੰਨੀ ਦੇ ਭਤੀਜੇ ਨੇ ਪੁੱਛਗਿੱਛ 'ਚ ਕੀਤੇ ਵੱਡੇ ਖੁਲਾਸੇ, ਅੱਜ ਰਿਮਾਂਡ ਖ਼ਤਮ ਹੋਣ 'ਤੇ ਈ.ਡੀ. ਅਦਾਲਤ 'ਚ ਕਰੇਗੀ ਪੇਸ਼

ਪੰਜਾਬ 'ਚ ਵਿਧਾਨਸਭਾ ਚੋਣਾਂ ਜ਼ਲਦ ਹੀ ਸ਼ੁਰੂ ਹੋਣ ਵਾਲੀਆਂ, ਇਸ ਦੌਰਾਨ ਹੀ ਸੀ.ਐੈੱਮ. ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ

ਚੰਡੀਗੜ੍ਹ— ਪੰਜਾਬ 'ਚ ਵਿਧਾਨਸਭਾ ਚੋਣਾਂ ਜ਼ਲਦ ਹੀ ਸ਼ੁਰੂ ਹੋਣ ਵਾਲੀਆਂ, ਇਸ ਦੌਰਾਨ ਹੀ ਸੀ.ਐੈੱਮ. ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦੱਸ ਦੇਈਏ ਕਿ ਈ.ਡੀ. ਦੀ ਪੁੱਛਗਿੱਛ ’ਚ ਉਨ੍ਹਾਂ ਦੇ ਖਾਸ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੇ ਮੰਨ ਲਿਆ ਹੈ ਕਿ ਉਸ ਕੋਲੋਂ ਤੇ ਉਸ ਦੇ ਸਹਿਯੋਗੀਆਂ ਕੋਲੋਂ ਮਿਲੀ 10 ਕਰੋਡ਼ ਰੁਪਏ ਦੀ ਰਾਸ਼ੀ ਉਸ ਨੇ ਨਾਜਾਇਜ਼ ਰੇਤ ਮਾਈਨਿੰਗ ਦੇ ਨਾਲ ਹੀ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਿਯੁਕਤੀਆਂ ਕਰਵਾ ਕੇ ਇਕੱਠੀ ਕੀਤੀ ਹੈ। ਮੰਗਲਵਾਰ ਨੂੰ ਭਾਵ ਅੱਜ ਹਨੀ ਦਾ ਚਾਰ ਦਿਨ ਦਾ ਰਿਮਾਂਡ ਖ਼ਤਮ ਹੋਣ ਪਿੱਛੋਂ ਈ.ਡੀ. ਉਸ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕਰੇਗੀ।

ਈ.ਡੀ. ਵੱਲੋਂ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਤਫ਼ਤੀਸ਼ ਦੌਰਾਨ ਕੁਦਰਤਦੀਪ ਤੇ ਸੰਦੀਪ ਨੇ ਹੋਈ ਪੁੱਛਗਿੱਛ ’ਚ ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ 10 ਕਰੋਡ਼ ਰੁਪਏ ਦੀ ਰਕਮ ਭੁਪਿੰਦਰ ਸਿੰਘ ਹਨੀ ਨਾਲ ਹੀ ਸਬੰਧਿਤ ਹੈ। ਇਸ ਤੋਂ ਬਾਅਦ ਈ.ਡੀ. ਨੇ ਹਨੀ ਤੋਂ ਵੀ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਰਕਮ ਨਾਜਾਇਜ਼ ਮਾਈਨਿੰਗ ਨਾਲ ਸਬੰਧਿਤ ਹੈ ਪਰ ਬਾਅਦ ’ਚ ਜਾਂਚ ’ਚ ਸਹਿਯੋਗ ਨਹੀਂ ਕੀਤਾ। ਇਸ ਤੋਂ ਬਾਅਦ ਈ.ਡੀ. ਨੇ ਹਨੀ ਨੂੰ ਤਿੰਨ ਫਰਵਰੀ ਨੂੰ ਜਾਂਚ ਲਈ ਸੱਦਿਆ ਸੀ। ਨਾਲ ਹੀ ਕਿਹਾ ਸੀ ਕਿ ਉਹ 10 ਕਰੋਡ਼ ਰੁਪਏ ਨਾਲ ਸਬੰਧਿਤ ਦਸਤਾਵੇਜ਼ ਨਾਲ ਲੈ ਕੇ ਆਵੇ। ਭੁਪਿੰਦਰ ਸਿੰਘ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਪਿੱਛੋਂ ਈ.ਡੀ. ਨੇ ਜਲੰਧਰ ’ਚ ਪੁੱਛਗਿੱਛ ਦੌਰਾਨ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 4 ਫਰਵਰੀ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਮੰਗਲਵਾਰ ਨੂੰ ਹਨੀ ਨੂੰ ਈ.ਡੀ. ਦੀ ਟੀਮ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਰਵਾਈ ਲਈ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰੇਗੀ।

Get the latest update about Bhupinder Singh Honey, check out more about Punjab Assembly elections, court, Punjab Eletion 2022 & Chief minister of Punjab

Like us on Facebook or follow us on Twitter for more updates.