Punjab Election 2022 : ਜਗਮੋਹਨ ਸਿੰਘ ਕੰਗ ਆਪਣੇ ਦੋਵਾਂ ਬੇਟਿਆਂ ਸਮੇਤ 'ਆਪ' ਚ ਹੋਏ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ 'ਚ ਟਿਕਟ ਨਾਲ ਮਿਲਣ ਕਾਰਨ ਸੀਨੀਅਰ ਕਾਂਗਰਸੀ ਨੇਤਾ ਜਗਮੋਹਨ ਸਿੰਘ ਕੰਗ ਕਾਂਗਰਸ ਪਾਰਟੀ ਨੂੰ ਛੱਡ ਕੇ 'ਆਮ ਆਦਮੀ ਪਾਰਟੀ' ਵਿੱਚ ਸ਼ਾਮਲ ਹੋ ਗਏ ਹਨ | ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਨਾਲ ਕਾਫੀ ਨਾਰਾਜ਼ ਚੱਲ ਰਹੇ ਸਨ | ਆਖਿਰਕਾਰ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ

ਨਵੀਂ ਦਿੱਲੀ— ਪੰਜਾਬ ਵਿਧਾਨ ਸਭਾ ਚੋਣਾਂ 'ਚ ਟਿਕਟ ਨਾਲ ਮਿਲਣ ਕਾਰਨ ਸੀਨੀਅਰ ਕਾਂਗਰਸੀ ਨੇਤਾ ਜਗਮੋਹਨ ਸਿੰਘ ਕੰਗ ਕਾਂਗਰਸ ਪਾਰਟੀ ਨੂੰ  ਛੱਡ ਕੇ 'ਆਮ ਆਦਮੀ ਪਾਰਟੀ' ਵਿੱਚ ਸ਼ਾਮਲ ਹੋ ਗਏ ਹਨ | ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਨਾਲ ਕਾਫੀ ਨਾਰਾਜ਼ ਚੱਲ ਰਹੇ ਸਨ | ਆਖਿਰਕਾਰ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ  ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ| 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਨੂੰ  'ਆਪ' ਪਰਿਵਾਰ ਵਿੱਚ ਸਵਾਗਤ ਕੀਤਾ| ਇਸ ਮੌਕੇ 'ਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜ਼ੂਦ ਸਨ|

'ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ, ''ਪੰਜਾਬ ਕਾਂਗਰਸ ਤੋਂ 3 ਵਾਰ ਨਾਰਾਜ਼ ਕੈਬਨਿਟ ਮੰਤਰੀ ਅਤੇ ਵਿਧਾਇਕ ਜਗਮੋਹਨ ਸਿੰਘ ਕੰਗ ਆਪਣੇ ਪੁੱਤਰਾਂ ਅਤੇ ਯੂਥ ਕਾਂਗਰਸ ਦੇ ਆਗੂਆਂ ਯਾਦਵਿੰਦਰ ਅਤੇ ਅਮਰਿੰਦਰ ਸਮੇਤ 'ਆਪ' ਵਿੱਚ ਸ਼ਾਮਲ ਹੋਏ ਹਨ¢ਇਸ ਸਭ ਨਾਲ 'ਆਪ' ਪਾਰਟੀ ਪੰਜਾਬ ਹਰ ਗੁਜ਼ਰਦੇ ਦਿਨ ਮਜ਼ਬੂਤ ਹੋ ਰਹੀ ਹੈ|''

ਦੱਸ ਦਈਏ ਕਿ ਜਗਮੋਹਨ ਸਿੰਘ ਕੰਗ 2012 ਤੋਂ 2017 ਤੱਕ ਖਰੜ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ| 2002 ਤੋਂ 2007 ਤੱਕ ਉਹ ਪੰਜਾਬ ਸਰਕਾਰ ਵਿੱਚ ਪਸ਼ੂ ਪਾਲਣ, ਡੇਅਰੀ ਵਿਕਾਸ ਸੈਰ ਸਪਾਟਾ ਅਤੇ ਮੱਛੀ ਪਾਲਣ ਮੰਤਰੀ ਰਹੇ| ਕਾਂਗਰਸ ਵੱਲੋਂ  ਉਨ੍ਹਾਂ ਨੂੰ  ਖਰੜ ਹਲਕੇ ਤੋਂ ਪਾਰਟੀ ਟਿਕਟ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਪ ਪਾਰਟੀ ਤੋਂ ਕਾਫੀ ਜ਼ਿਆਦਾ ਨਾਰਾਜ਼ ਸਨ| ਜਿਸ ਤੋਂ ਬਾਅਦ ਕੰਗ ਨੇ ਕੁਝ ਦਿਨ ਪਹਿਲਾਂ ਖਰੜ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਵੀ ਧਮਕੀ ਦਿੱਤੀ ਸੀ|

ਮੁੱਖ ਮੰਤਰੀ ਚੰਨੀ ਤੇ ਲਗਾਏ ਗੰਭੀਰ ਦੋਸ਼

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਨੂੰ  ਟਿਕਟ ਦੇਣ ਤੋਂ ਇਨਕਾਰ ਕਰਨ 'ਤੇ ਨਿਸ਼ਾਨਾ ਕੱਸਦੇ ਹੋਏ ਕੰਗ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦਾ ਟਿੰਕੂ ਵੱਲੋਂ ਝੁਕਾਅ ਦੋਵਾਂ ਦੇ ਸਾਂਝੇ ਵਪਾਰਕ ਹਿੱਤਾਂ ਦਾ ਕਾਰਨ ਹੈ¢ ਕੰਗ ਨੇ ਦਾਅਵਾ ਕੀਤਾ ਕਿ ਚੰਨੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ  ਛੱਡ ਕੇ ਕੇਂਦਰੀ ਚੋਣ ਕਾਮੇਟੀ ਦੇ ਹੋਰ ਮੈਂਬਰ ਉਨ੍ਹਾਂ ਦੇ ਹੱਕ ਵਿੱਚ ਹਨ¢ ਕੰਗ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ  ਵੀ ਪੱਤਰ ਲਿਖਿਆ ਹੈ| ਪਿਛਲੇ ਹਫਤੇ ਵੀਰਵਾਰ ਨੂੰ  ਉਨ੍ਹਾਂ ਕਿਹਾ ਸੀ ਕਿ ਜੇਕਰ ਪਾਰਟੀ ਨੇ ਸ਼ਰਾਬ ਦੇ ਠੇਕੇਦਾਰ ਅਤੇ ਮੋਹਾਲੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਿੱਕੇ ਸ਼ਰਮਾ ਟਿੰਕੂ ਨੂੰ  ਖਰੜ ਤੋਂ ਟਿਕਟ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਨਾ ਕੀਤਾ ਤਾਂ ਉਉਨ੍ਹਾਂ ਦਾ ਪੁੱਤਰ ਯਾਦਵਿੰਦਰ ਸਿੰਘ ਕੰਗ ਆਜ਼ਾਦ ਉਮੀਦਵਾਰ ਵਜੋਂ ਚੋਣਾਂ 'ਚ ਖੜਾ ਹੋਵੇਗਾ|

ਜਗਮੋਹਨ ਕੰਗ ਨੇ ਦੋਸ਼ ਲਾਇਆ ਸੀ ਕਿ ਚਮਕÏਰ ਸਾਹਿਬ 'ਚ ਨਾਜਾਇਜ਼ ਮਾਈਨਿੰਗ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੀ ਹੱਥ ਹੈ| ਇਨਫੋਰਸਮੈਂਟ ਡਾਇਰੈਕਟਰੇਟ ਨੇ ਮੁੱਖ ਮੰਤਰੀ ਦੇ ਭਤੀਜੇ ਭੁਪਿੰਦਰ ਹਨੀ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ਤੋਂ 10 ਕਰੋੜ ਦੀ ਨਕਦੀ ਜ਼ਬਤ ਕੀਤੀ ਸੀ| ਇਸ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਰੇਤ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਚਿਹਰਿਆਂ ਨੂੰ  ਬੇਨਕਾਬ ਕੀਤਾ ਜਾਵੇ |

Get the latest update about Aam Aadmi Party, check out more about truescoopnews, Congress leader, truescoop & Jagmohan Singh Kang

Like us on Facebook or follow us on Twitter for more updates.