'Punjab Election 2022 ' : ਨਵਜੋਤ ਸਿੱਧੂ ਨੇ ਸੀ.ਐੈੱਮ. ਦੇ ਚਿਹਰੇ ਬਾਰੇ ਇਸ਼ਾਰਿਆਂ 'ਚ ਦਿੱਤੀ ਹਾਈਕਮਾਨ ਨੂੰ ਚੁਣੌਤੀ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਨੀਵਾਰ ਨੂੰ ਆਪਣੀ ਇੰਟਰਵਿਊ 'ਚ ਦੱਸਿਆ ਮੁੱਖ ਮੰਤਰੀ ਦਾ ਚਿਹਰਾ ਫੈਸਲਾ ਕਰੇਗਾ

ਚੰਡੀਗੜ੍ਹ— ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਨੀਵਾਰ ਨੂੰ  ਆਪਣੀ ਇੰਟਰਵਿਊ 'ਚ ਦੱਸਿਆ ਮੁੱਖ ਮੰਤਰੀ ਦਾ ਚਿਹਰਾ ਫੈਸਲਾ ਕਰੇਗਾ ਕਿ 60 ਉਮੀਦਵਾਰ ਵਿਧਾਇਕ ਚੁਣੇ ਜਾਂਦੇ ਹਨ ਜਾਂ ਨਹੀਂ| ਪੰਜਾਬ 'ਚ ਸਰਕਾਰ ਬਣਾਉਣ ਲਈ 117 ਮੈਂਬਰੀ ਵਿਧਾਨ ਸਭਾ 'ਚ 59 ਸੀਟਾਂ 'ਤੇ ਜਿੱਤ ਜ਼ਰੂਰੀ ਹੈ ਅਤੇ ਸਿੱਧੂ ਵੱਲੋਂ ਦੱਸਿਆ ਗਿਆ 60 ਦਾ ਅੰਕੜਾ ਇਸ ਤੋਂ ਇਕ ਸੀਟ ਵੱਧ ਹੈ| ਸੂਬੇ 'ਚ 20 ਫਰਵਰੀ ਨੂੰ  ਵਿਧਾਨ ਸਭਾ ਚੋਣਾਂ ਹੋਣੀਆਂ ਹਨ|

ਦੱਸ ਦਈਏ ਕਿ ਸਿੱਧੂ ਦੀ ਇਹ ਟਿੱਪਣੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਲੁਧਿਆਣਾ ਦੌਰੇ ਦÏਰਾਨ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਆਈ ਹੈ| ਸੂਬਾ ਕਾਂਗਰਸ ਪ੍ਰਧਾਨ ਨੇ ਹਾਲਾਂਕਿ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ| ਉਨ੍ਹਾਂ ਇਹ ਵੀ ਕਿਹਾ ਕਿ ਉਹੀ ਵਿਅਕਤੀ 60 ਉਮੀਦਵਾਰਾਂ ਦੀ ਵਿਧਾਇਕ ਵਜੋਂ ਚੋਣ ਯਕੀਨੀ ਬਣਾ ਸਕਦਾ ਹੈ | ਜਿਸ ਕੋਲ ਪੰਜਾਬ ਦਾ ਰੋਡਮੈਪ ਹੋਵੇ ਅਤੇ ਜਿਸ 'ਤੇ ਲੋਕ ਭਰੋਸਾ ਕਰਦੇ ਹੋਣ|

ਅੰਮਿ੍ਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਸਿੱਧੂ ਨੇ ਸ਼ਨੀਵਾਰ ਨੂੰ  ਅੰਮਿ੍ਤਸਰ 'ਚ ਮੀਡੀਆ ਨੂੰ  ਕਿਹਾ ਕਿ ਉਹ ਕਦੀ ਵੀ ਸੱਤਾ ਦੇ ਪੁਜਾਰੀ ਨਹੀਂ ਰਹੇ| ਸਿੱਧੂ ਨੇ ਕਿਹਾ, ਪਰ ਅੱਜ ਪੰਜਾਬ ਨੇ ਵੱਡੀ ਗੱਲ ਤੈਅ ਕਰਨੀ ਹੈ| ਜੇਕਰ 60 ਵਿਧਾਇਕ ਹੋਣਗੇ ਤਾਂ ਇੱਕ ਵਿਅਕਤੀ ਮੁੱਖ ਮੰਤਰੀ ਬਣੇਗਾ|ਉਹ ਕੋਈ 60 ਵਿਧਾਇਕਾਂ ਦੀ ਗੱਲ ਨਹੀਂ ਕਰ ਰਿਹਾ| ਜਿਸ ਰੋਡਮੈਪ 'ਤੇ ਸਰਕਾਰ ਬਣੇਗੀ, ਉਸ ਬਾਰੇ ਕੋਈ ਗੱਲ ਨਹੀਂ ਕਰਦਾ|ਉਨ੍ਹਾਂ ਮੁੜ ਦੁਹਰਾਇਆ ਕਿ ਉਨ੍ਹਾਂ ਦਾ ਮਾਡਲ ਸੂਬੇ ਨੂੰ  ਅਗੇ ਲਿਜਾ ਸਕਦਾ ਹੈ| ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਸਿੱਧੂ ਦਾ ਮਾਡਲ ਨਹੀਂ, ਸਗੋਂ ਸੂਬੇ ਦਾ ਮਾਡਲ ਹੈ ਅਤੇ ਜੇਕਰ ਕਿਸੇ ਕੋਲ ਇਸ ਤੋਂ ਵਧੀਆ ਮਾਡਲ ਹੈ ਤਾਂ ਉਸ ਨੂੰ  ਵੀ ਸਵੀਕਾਰ ਕਰੇਗਾ| ਦੱਸਣਯੋਗ ਹੈ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ 20 ਫਰਵਰੀ ਨੂੰ  ਇੱਕੋਪੜਾਅ 'ਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ  ਹੋਵੇਗੀ|


Get the latest update about Challenges, check out more about Truescoop, Navjot singh Sidhu, Punjab Election 2022 & Truescoopnews

Like us on Facebook or follow us on Twitter for more updates.