ਚੰਡੀਗੜ੍ਹ— ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ 'ਚ ਸੀ.ਐੱਮ. ਚਿਹਰਾ ਵਜੋਂ ਐਲਾਨ ਕਰਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੰਦਿਆਂ ਕਿਹਾ, ''ਮੈਂ ਕਾਂਗਰਸ ਨਾਲ ਹਮੇਸ਼ਾ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ | ਮੈਂ ਹਾਈਕਮਾਨ ਦੇ ਨਾਲ ਹਾਂ, ਪਾਰਟੀ ਦਾ ਹਰ ਫੈਸਲਾ ਮੈਨੂੰ ਮਨਜ਼ੂਰ ਹੈ, ਪਰ ਜਿਨ੍ਹਾਂ ਮੈਂ ਹਾਈਕਮਾਨ ਨਾਲ ਹਾਂ, ਉਸ ਤੋਂ ਦੁੱਗਣਾ ਪੰਜਾਬ ਨਾਲ ਵੀ ਖੜ੍ਹਾ ਹਾਂ |'' ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਪੰਜਾਬ ਦਾ ਭਲਾ ਕਰਨਾ ਹੈ ਤਾਂ ਪੰਜਾਬ ਮਾਡਲ 'ਚੋਂ ਚੰਗੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਉਹ ਪੰਜਾਬ ਮਾਡਲ ਨੂੰ ਆਪਣੇ ਫੇਸਬੁੱਕ 'ਤੇ ਵੀ ਸਾਂਝਾ ਕਰਨਗੇ | ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਪਹਿਲਾਂ ਹੀ ਕਾਂਗਰਸ ਦੇ ਚੁੱਕੇ ਹਨ | ਹੁਣ ਜਦੋਂ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਹੁਣ ਚਰਨਜੀਤ ਚੰਨੀ ਕੋਲ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਤਾਕਤ ਹੈ | ਵਿਰੋਧੀ ਜੋ ਮਰਜ਼ੀ ਕਹੀ ਜਾਂ, ਹੁਣ ਫੈਸਲਾ ਲੋਕਾਂ ਦੇ ਹੱਥ ਹੈ |
ਸਿੱਧੂ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਅੱਜ ਹੱਕ ਹਲਾਲ ਅਤੇ ਹਰਾਮ ਦੀ ਲੜਾਈ ਹੈ | ਇਕ ਪਾਸੇ ਮਾਫੀਆ ਅਤੇ ਦੂਜੇ ਪਾਸੇ ਨਵਜੋਤ ਸਿੱਧੂ ਵਰਗੇ ਲੋਕ ਖੜ੍ਹੇ ਹਨ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਵਿਕਾਸ ਉਨ੍ਹਾਂ ਵਲੋਂ ਗੋਦ ਲਏ ਪਿੰਡ ਮੂਧਲ ਦਾ ਹੋਇਆ ਹੈ, ਇਨ੍ਹਾਂ ਕਿਸੇ ਹੋਰ ਪਿੰਡ ਦਾ ਨਹੀਂ ਹੋਇਆ | ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਵਾਰ ਚੋਣਾਂ 'ਚ ਅਕਾਲੀ ਦਲ ਨਾਲ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਹੈ, ਬਲਕਿ ਕਾਂਗਰਸ ਦੀ ਟੱਕਰ ਸਿਰਫ 'ਆਪ' ਪਾਰਟੀ ਨਾਲ ਹੈ | ਅਕਾਲੀ ਦਲ ਗੁਰੂ ਦੇ ਦੋਖੀ ਹੈ, ਜਿਨ੍ਹਾਂ ਨੇ ਪੰਜਾਬ ਨੂੰ ਗਿਰਵੀ ਤੱਕ ਰੱਖ ਦਿੱਤਾ |
Get the latest update about Truescoopnews, check out more about Punjab Eletion 2022, President of Punjab Pradesh Congress Committee, Truescoop & Navjot Singh Sidhu
Like us on Facebook or follow us on Twitter for more updates.