ਪੰਜਾਬ 'ਚ ਇੰਟੈਲੀਜੈਂਸ ਬੁਰੀ ਤਰ੍ਹਾਂ ਫੇਲ੍ਹ, ਮਹੀਨੇ ਭਰ 'ਚ ਗਾਇਕ ਦੇ ਕਤਲ ਤੇ ਮੋਹਾਲੀ ਹਮਲੇ ਸਣੇ ਕਈ ਵੱਡੀਆਂ ਵਾਰਦਾਤਾਂ

ਪੰਜਾਬ ਵਿਚ ਇੰਟੈਲੀਜੈਂਸ ਪੂਰੀ ਤਰ੍ਹਾਂ ਨਾਲ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। ਮਾਨ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਕਈ ਵੱਡੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਚਾਹੇ ਅੱਜ ਤਾਜ਼ਾ ਵਾਪਰੀ ਘਟਨਾ ਹੋ...

ਜਲੰਧਰ- ਪੰਜਾਬ ਵਿਚ ਇੰਟੈਲੀਜੈਂਸ ਪੂਰੀ ਤਰ੍ਹਾਂ ਨਾਲ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। ਮਾਨ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਕਈ ਵੱਡੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਚਾਹੇ ਅੱਜ ਤਾਜ਼ਾ ਵਾਪਰੀ ਘਟਨਾ ਹੋਵੇ, ਮੋਹਾਲੀ ਹਮਲਾ ਹੋਵੇ ਜਾਂ ਵੱਡੇ ਕਬੱਡੀ ਖਿਡਾਰੀ ਦਾ ਕਤਲ ਹੋਵੇ।

ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਕਤਲ ਤੋਂ ਬਾਅਦ ਮਾਨ ਸਰਕਾਰ ਉੱਤੇ ਸਵਾਲ ਉੱਠਣੇ ਲਾਜ਼ਮੀ ਹੋ ਗਏ ਹਨ। ਦੱਸ ਦਈਏ ਕਿ ਬੀਤੇ ਦਿਨ ਹੀ ਪੰਜਾਬ ਸਰਕਾਰ ਵਲੋਂ 424 ਵੀਆਈਪੀ ਲੋਕਾਂ ਤੋਂ ਸੁਰੱਖਿਆ ਵਾਪਸ ਲਈ ਗਈ ਸੀ। ਇਨ੍ਹਾਂ ਵਿਚ ਸਿੱਧੂ ਮੂਸੇਵਾਲਾ ਦਾ ਵੀ ਨਾਂ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੇ ਕੱਲ੍ਹ ਹੀ ਆਪਣੇ ਵਕੀਲ ਨਾਲ ਗੱਲ ਕੀਤੀ ਸੀ। ਜਿਸ ਵਿੱਚ ਉਸ ਨੇ ਜਾਨ ਦਾ ਖਤਰਾ ਦੱਸਿਆ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਅਚਾਨਕ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ। ਇਸ ਲਈ ਇਸ ਲਈ ਕੋਈ ਹੋਰ ਪ੍ਰਬੰਧ ਕਰਨਾ ਪਵੇਗਾ।

ਇਸ ਤੋਂ ਇਲਾਵਾ ਬੀਤੇ ਦਿਨੀਂ ਮੋਹਾਲੀ ਦੇ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ ਉੱਤੇ ਹਮਲਾ ਹੋਣਾ ਇਕ ਵੱਡਾ ਸਵਾਲ ਸੀ। ਇਸ ਦੌਰਾਨ ਦਫਤਰ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ। ਇਰਾਦਾ ਚਾਹੇ ਰਿਕਾਰਡ ਖਤਮ ਕਰਨ ਦਾ ਹੋਵੇ ਪਰ ਇਸ ਦੌਰਾਨ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਤੋਂ ਇਲਾਵਾ ਇਕ ਦੇ ਬਾਅਦ ਬੀਤੇ ਦਿਨੀਂ ਮਸ਼ਹੂਰ ਕਬੱਡੀ ਖਿਡਾਰੀ ਦਾ ਕਬੱਡੀ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੀ ਪੁਲਿਸ ਦੇ ਹੱਥ ਕੋਈ ਵੱਡੀ ਕਾਮਯਾਬੀ ਨਹੀਂ ਲੱਗ ਸਕੀ ਹੈ। ਜੇਕਰ ਬੀਤੇ ਇਕੋ ਮਹੀਨੇ ਦੀ ਗੱਲ ਕਰੀਏ ਤਾਂ 40 ਦੇ ਤਕਰੀਬਨ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਪੰਜਾਬ ਇੰਟੈਲੀਜੈਂਸ ਉੱਤੇ ਸਵਾਲ ਚੁੱਕੇ ਹਨ। ਵੱਡੀ ਗੱਲ਼ ਇਹ ਵੀ ਹੈ ਕਿ ਜਿਸ ਇੰਟੈਲੀਜੈਂਸ ਨੂੰ ਘਟਨਾ ਤੋਂ ਪਹਿਲਾਂ ਜਾਣਕਾਰੀ ਮਿਲਣੀ ਚਾਹੀਦੀ ਹੈ ਉਹ ਘਟਨਾ ਤੋਂ ਬਾਅਦ ਜਾਗ ਰਹੀ ਹੈ।

Get the latest update about famous singer, check out more about shot dead, Punjab News, Truescoop News & sidhu moosewala

Like us on Facebook or follow us on Twitter for more updates.