ਦਿਨ ਦਿਹਾੜੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਮਾਨ ਸਰਕਾਰ ਉੱਤੇ ਲਾਏ ਵੱਡੇ ਇਲਜ਼ਾਮ

ਅੱਜ ਮਾਨਸਾ ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅਜੇ ਸਿੱਧੂ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਹੀ ਗਏ ਸਨ ਕਿ ਉਨ੍ਹਾਂ ਉੱਤੇ...

ਜਲੰਧਰ- ਅੱਜ ਮਾਨਸਾ ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅਜੇ ਸਿੱਧੂ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਹੀ ਗਏ ਸਨ ਕਿ ਉਨ੍ਹਾਂ ਉੱਤੇ ਅਣਪਛਾਤਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਸਾਰੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਮਾਨ ਸਰਕਾਰ ਉੱਤੇ ਵੱਡੇ ਇਲਜ਼ਾਮ ਲਾਏ ਹਨ।

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਰੋਂਦਿਆਂ ਬਿਆਨ ਕੀਤਾ ਕਿ ਇਹ ਸਭ ਮਾਨ ਸਰਕਾਰ ਕਾਰਨ ਹੋਇਆ ਹੈ। ਖਤਰਾ ਹੋਣ ਦੇ ਬਾਵਜੂਦ ਵੀ ਸਿੱਧੂ ਦੀ ਅਚਾਨਕ ਸੁਰੱਖਿਆ ਵਾਪਸ ਲੈ ਲਈ ਗਈ। ਸਰਕਾਰ ਨੇ ਆਪਣੇ ਬੱਚਿਆਂ ਲਈ ਤਾਂ ਕਈ-ਕਈ ਸੁਰੱਖਿਆ ਕਰਮਚਾਰੀ ਲਾਏ ਹੋਏ ਹਨ। ਹੁਣ ਇਕ ਗੋਲੀ ਮੈਨੂੰ ਵੀ ਮਾਰ ਦਿਓ। ਇਸ ਦੌਰਾਨ ਸਿੱਧੂ ਦੇ ਪਰਿਵਾਰ ਸਣੇ ਪੂਰਾ ਪਿੰਡ ਉਨ੍ਹਾਂ ਦੇ ਨਾਲ ਖੜਾ ਸੀ। ਲੋਕਾਂ ਨੇ ਮਾਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ 424 ਵੀਆਈਪੀਜ਼ ਦੀ ਸੁਰੱਖਿਆ ਵਾਪਸ ਲੈ ਲਈ ਸੀ। ਇਨ੍ਹਾਂ ਵਿਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸਨ। ਇਸ ਦੌਰਾਨ ਸਿੱਧੂ ਨੇ ਆਪਣੇ ਵਕੀਲ ਨੂੰ ਵੀ ਖਤਰਾ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਆਪਣੇ ਵਕੀਲ ਨੂੰ ਕਿਹਾ ਸੀ ਕਿ ਅਚਾਨਕ ਉਨ੍ਹਾਂ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਹੈ, ਹੁਣ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕਰਨਾ ਪਵੇਗਾ। 

ਜ਼ਿਕਰਯੋਗ ਹੈ ਕਿ ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਸੁਰੱਖਿਆ ਕਰਮੀ ਸਨ। ਮਾਨ ਸਰਕਾਰ ਨੇ ਉਨ੍ਹਾਂ ਨਾਲ ਸਿਰਫ਼ 2 ਗੰਨਮੈਨ ਹੀ ਛੱਡੇ ਸਨ। ਮੁੱਢਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਕਾਲੇ ਰੰਗ ਦੀ ਕਾਰ 'ਚ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਜਾ ਕੇ ਹੀ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਗਈ। ਉਸ ਸਮੇਂ ਥਾਰ ਗੱਡੀ ਨੂੰ ਮੂਸੇਵਾਲਾ ਖੁਦ ਚਲਾ ਰਿਹਾ ਸੀ।

Get the latest update about sidhu moosewala, check out more about Truescoop News, Punjab News, famous singer & Moother

Like us on Facebook or follow us on Twitter for more updates.