ਜੇਠਾਣੀ ਨੂੰ ਸਬਕ ਸਖਾਉਣ ਲਈ ਦਰਾਣੀ ਨੇ ਚੜਾਈ ਤਿੰਨ ਮਹੀਨਿਆਂ ਦੀ ਬੱਚੀ ਦੀ ਬਲੀ

ਸਬ ਡਿਵੀਜ਼ਨ ਜਲਾਲਾਬਾਦ ਅਧੀਨ ਪੈਂਦੇ ਪਿੰਡ ਸੈਦੋਕਾ ’ਚ ਇਕ ਔਰਤ ਨੇ ਆਪਣੀ...............

ਸਬ ਡਿਵੀਜ਼ਨ ਜਲਾਲਾਬਾਦ ਅਧੀਨ ਪੈਂਦੇ ਪਿੰਡ ਸੈਦੋਕਾ ’ਚ ਇਕ ਔਰਤ ਨੇ ਆਪਣੀ ਜੇਠਾਣੀ ਨਾਲ ਰੰਜਿਸ਼ ਕੱਢਣ ਲਈ ਤਿੰਨ ਮਹੀਨਿਆਂ ਦੀ ਬੱਚੀ ਨੂੰ ਬੜੀ ਬੇਰਹਿਮੀ ਨਾਲ ਮਿੱਟੀ ’ਚ ਦੱਬ ਕੇ ਮੌਤ ਦੇ ਘਾਟ ਉਤਾਰ ਦਿਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪੁਰਾਣੀ ਫਲੱਸ਼ ਵਾਲੀ ਖੂਈ ’ਚ ਸੁੱਟ ਦਿਤਾ।

ਥਾਣਾ ਅਮੀਰ ਖ਼ਾਸ ਦੀ ਪੁਲਸ ਨੇ ਮੁਲਜ਼ਮ ਸੁਖਪ੍ਰੀਤ ਪਤਨੀ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਿਆ ਹੈ ਅਤੇ ਔਰਤ ਨੇ ਵੀ ਆਪਣਾ ਗੁਨਾਹ ਕਬੂਲ ਲਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੀ ਦੀ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਕੱਲ੍ਹ ਬੁੱਧਵਾਰ ਨੂੰ ਉਹ ਸਵੇਰੇ ਕਿਸੇ ਕੰਮ ਲਈ ਬੈਂਕ ਗਈ ਸੀ ਅਤੇ ਆਪਣੀ ਤਿੰਨ ਮਹੀਨੇ ਦੀ ਬੱਚੀ ਨੂੰ ਗੁਆਂਢੀਆਂ ਘਰ ਛੱਡ ਗਈ ਸੀ । ਉਸ ਨੇ ਦੱਸਿਆ ਕਿ ਮੇਰੀ ਗੈਰ ਮੌਜੂਦਗੀ ਦਾ ਫਾਇਦਾ ਉਠਾ ਕੇ ਮੇਰੀ ਦਰਾਣੀ ਸੁਖਪ੍ਰੀਤ ਕੌਰ ਨੇ ਮੇਰੇ ਬੇਟੇ ਨੂੰ ਭੇਜ ਕੇ ਗੁਆਂਢੀਆਂ ਘਰੋਂ ਬੱਚੀ ਨੂੰ ਮੰਗਵਾਇਆ ਅਤੇ ਉਸ ਨੂੰ ਜ਼ਿੰਦਾ ਜ਼ਮੀਨ ’ਚ ਦੱਬ ਦਿਤਾ। ਅਸੀਂ ਸਾਰਾ ਦਿਨ ਬੱਚੀ ਭਾਲ ਕਰਦੇ ਰਹੇ ਪਰ ਬੱਚੀ ਨਾ ਮਿਲੀ ਅਤੇ ਅੱਜ ਸਵੇਰੇ ਸੁਖਪ੍ਰੀਤ ਕੌਰ ਨੇ ਹੀ ਆ ਕੇ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ’ਚ ਪਈ ਹੈ। 

ਥਾਣਾ ਅਮੀਰ ਖ਼ਾਸ ਪੁਲਸ ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪਤਨੀ ਦੇਵੀ ਲਾਲ ਨਾਲ ਉਸਦੀ ਦਰਾਣੀ ਨਾਲ ਪਿਛਲੇ ਸਮੇਂ ਤੋਂ ਝਗੜਾ ਚੱਲਦਾ ਰਿਹਾ ਸੀ ਅਤੇ ਦੋਸ਼ੀ ਔਰਤ ਕੋਲੋਂ ਕਿਸੇ ਨਾਲ ਗੱਲਬਾਤ ਕਾਰਨ ਉਸਦੇ ਪਤੀ ਨੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਸੀ। ਇਸੇ ਰੰਜਿਸ਼ ਕਾਰਨ ਉਸਨੇ ਆਪਣੀ ਤਿੰਨ ਮਹੀਨਿਆਂ ਦੀ ਭਤੀਜੀ ਮਹਿਕਦੀਪ ਕੌਰ ਨੂੰ ਪਹਿਲਾਂ ਤਾਂ ਮਿੱਟੀ ’ਚ ਦੱਬਿਆ ਤੇ ਮੌਤ ਤੋਂ ਬਾਅਦ ਫਲੱਸ਼ ਵਾਲੀ ਪੁਰਾਣੀ ਖੂਈ ’ਚ ਸੁੱਟ ਦਿਤਾ।

ਉਧਰ ਦੂਜੇ ਪਾਸੇ ਸ਼ਿਕਾਇਤਕਰਤਾ ਦਾ ਪਰਿਵਾਰ ਪਹਿਲਾਂ ਤਾਂ ਬੱਚੀ ਨੂੰ ਲੱਭਦਾ ਰਿਹਾ ਹੈ ਪਰ ਉਦੋਂ ਔਰਤ ਨੇ ਕੋਈ ਗੱਲ ਨਹੀਂ ਕਬੂਲੀ ਪਰ ਅਗਲੇ ਦਿਨ ਉਸਨੇ ਆਪ ਹੀ ਦੱਸਿਆ ਕਿ ਬੱਚੀ ਦੀਆਂ ਲੱਤਾਂ ਫਲੱਸ਼ ’ਚ ਨਜ਼ਰ ਆ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ ਸ਼ੱਕ ਹੋਇਆ ਕਿਉਂਕਿ ਪਹਿਲੇ ਦਿਨ ਬੱਚੀ ਫਲੱਸ਼ ’ਚ ਨਹੀਂ ਸੀ ਅਤੇ ਦੂਜੇ ਦਿਨ ਉਸਦੀ ਲਾਸ਼ ਕਿਸੇ ਫਲੱਸ਼ ਵਿਚ ਚਲੀ ਗਈ।

ਇਸ ਤੋਂ ਬਾਅਦ ਜਦ ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣਾ ਗੁਨਾਹ ਕਬੂਲ ਲਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਕੌਰ ਦੇ ਬਿਆਨਾਂ 'ਤੇ ਦੋਸ਼ੀ ਔਰਤ ਖ਼ਿਲਾਫ਼ ਧਾਰਾ 302 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

Get the latest update about fight kills, check out more about month, darani, three & true scoop

Like us on Facebook or follow us on Twitter for more updates.