ਭਾਜਪਾ ਦੇ ਸਾਬਕਾ ਸਿਹਤ ਮੰਤਰੀ ਨੇ ਕਿਹਾ, ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਕੈਪਟਨ ਸਰਕਾਰ ਨੇ ਅੱਤਵਾਦ ਪੀੜਿਤ ਪਰਿਵਾਰਾਂ ਦੇ ਜਖਮਾਂ 'ਤੇ ਛਿੜਕਿਆ ਨਮਕ

ਕੈਪਟਨ ਸਰਕਾਰ ਵਲੋਂ ਵਿਧਾਇਕਾ ਦੇ ਬੇਟੇਆ ਨੂੰ ਤਰਸ ਦੇ ਅਧਾਰ ਤੇ ਦਿਤੀ ਜਾ ਰਹੀ ਨੌਕਰੀ ਤੇ ਤੰਜ ਕਸਦਿਆ..............

ਕੈਪਟਨ ਸਰਕਾਰ ਵਲੋਂ ਵਿਧਾਇਕਾ ਦੇ ਬੇਟੇਆ ਨੂੰ ਤਰਸ ਦੇ ਅਧਾਰ ਤੇ ਦਿਤੀ ਜਾ ਰਹੀ ਨੌਕਰੀ ਤੇ ਤੰਜ ਕਸਦਿਆ ਬੀਜੇਪੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਪ੍ਰੋ  ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸਰਾਸਰ ਹਨੇਰਗਰਦੀ ਛਾਈ ਹੈ।

ਅੱਤਵਾਦ ਪੀੜਤ ਪਰਿਵਾਰਾਂ ਨੂੰ 30 ਸਾਲ ਬਾਦ ਨਾ ਕੋਈ ਇਨਸਾਫ ਨਾ ਹੀ ਕੋਈ ਨੌਕਰੀ ਅਤੇ ਜੇਕਰ ਨੌਕਰੀ ਮਿਲੀ ਵੀ ਤੇ ਦਰਜਾ ਚਾਰ ਦੀ ਪਰ ਕੈਪਟਨ ਸਾਬ ਆਪਣੇ ਵਿਧਾਇਕਾ ਨੂੰ ਖੁਸ਼ ਕਰਨ ਲਈ ਦਾਦੇ ਦੀ ਮੌਤ ਦੀ ਨੌਕਰੀ ਪੋਤੇ ਨੂੰ ਦੇ ਰਹੇ ਹਨ ਇਹ ਕਿਥੋਂ ਦਾ ਇਨਸਾਫ ਹੈ। 

ਕਿ ਪੰਜਾਬ ਦੇ ਛੇ ਛੇ ਵਾਰ ਵਿਧਾਇਕ ਰਹੇ ਐਮ ਐਲ ਏ ਜੋ ਕਿ ਇਹਨੇ ਮੁਹਤਾਜ ਹੋ ਗਏ ਕਿ ਉਹਨਾ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੀ ਜਰੂਰਤ ਹੋ ਗਈ ਇਹ ਸਰਾਸਰ ਪੰਜਾਬ ਵਿਚ ਹਨੇਰਗਰਦੀ ਚਲ ਰਹੀ ਹੈ। ਜਿਸਦੇ ਲਈ ਜਨਤਾ ਅਤੇ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ।

Get the latest update about with salt the wounds, check out more about of families, Professor Lakshmi Kanta Chawla, TRUE SCOOP NEWS & TRUE SCOOP

Like us on Facebook or follow us on Twitter for more updates.