ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਦੇਹ ਹੋਈ ਪੰਜ ਤੱਤਾਂ 'ਚ ਵਲੀਨ, ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ

ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਦੇਹ ਹੋਈ ਪੰਜ ਤੱਤਾਂ ਵਿਚ ਵਲੀਨ, ਸਰਕਾਰੀ ਸਨਮਾਨਾਂ...

ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਦੇਹ ਹੋਈ ਪੰਜ ਤੱਤਾਂ ਵਿਚ ਵਲੀਨ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਜੱਦੀ ਪਿੰਡ ਸੇਖਵਾਂ ਵਿਚ ਅੰਤਿਮ ਸਸਕਾਰ। ਪੰਜਾਬ ਪੁਲਸ ਦੀ ਟੁਕੜੀ ਨੇ ਦਿਤੀ ਸਲਾਮੀ। ਦੋਵੇ ਪੁੱਤਰਾਂ ਜਗਰੂਪ ਸੇਖਵਾਂ ਅਤੇ ਮਨਰਾਜ ਸੇਖਵਾਂ ਨੇ ਦਿਤੀ ਮੁੱਖ ਅਗਨੀ।

ਇਸ ਮੌਕਾ ਅੰਤਿਮ ਵਿਧਾਈ ਵਿਚ ਆਪ ਦੇ ਵਿਧਾਇਕ ਮੀਤ ਹੇਅਰ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਅਕਾਲੀ ਦਲ ਤੋਂ ਰਵਿਕਰਨ ਕਾਹਲੋਂ, ਗੁਰਇਕਬਾਲ ਸਿੰਘ ਮਾਹਲ, ਡੀਸੀ ਗੁਰਦਾਸਪੁਰ ਮੁਹੱਮਦ ਅਸ਼ਫਾਕ, ਜ਼ਿਲ੍ਹਾ ਪਲਾਨਿੰਗ ਬੋਰਡ ਚੇਅਰਮੈਨ ਸਤਨਾਮ ਸਿੰਘ ਨਿੱਜਰ, ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਗੁਰਨਾਮ ਸਿੰਘ ਜੱਸਲ ਤੋਂ ਅਲਾਵਾ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਲੋਕ ਪਹੁੰਚੇ।

ਸੇਵਾ ਸਿੰਘ ਸੇਖਵਾਂ ਇੱਕ ਵੱਡਾ ਸਿਆਸੀ ਨਾਮ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿੰਨੇ ਵੀ ਲੋਕ ਆਏ ਹਨ, ਉਹ ਮੇਰੇ ਪਿਤਾ ਜੀ ਨਾਲ ਪਿਆਰ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦਾਦਾ ਉਜਾਗਰ ਸਿੰਘ ਮੇਰੇ ਪਿਤਾ ਸੇਵਾ ਸਿੰਘ ਸੇਖਵਾਂ ਨੂੰ ਚਿੱਟੀ ਚਾਦਰ ਦੇਕੇ ਗਏ ਸਨ ਅਤੇ ਉਹ ਹੁਣ ਮੈਨੂੰ ਚਿੱਟੀ ਚਾਦਰ ਦੇ ਗਏ ਹਨ ਅਤੇ ਮੈਂ ਹੁਣ ਲੋਕਾਂ ਦੀ ਸੇਵਾ ਕਰਾਂਗਾ।

ਅੰਤਿਮ ਸਸਕਾਰ ਵਿਚ ਪਹੁੰਚੇ ਰਾਜਨੀਤਿਕ ਅਤੇ ਧਾਰਮਿਕ ਲੋਕਾਂ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਬਹੁਤ ਹੀ ਵਧੀਆਂ ਇਨਸਾਨ ਸਨ, ਹਰ ਕਿਸੇ ਨਾਲ ਬਹੁਤ ਹੀ ਪਿਆਰ ਨਾਲ ਗੱਲ ਕਰਦੇ ਸਨ, ਉਨ੍ਹਾਂ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਬਹੁਤ ਹੀ ਵਧੀਆਂ ਸਿਆਸਤਦਾਨ ਸੀ, ਜਿਥੇ ਉਨ੍ਹਾਂ ਦੇ ਜਾਣ ਨਾਲ ਇਲਾਕੇ ਵਿਚ ਘਾਟ ਹੋਈ ਹੈ, ਉਥੇ ਹੀ ਪੰਜਾਬ ਦੀ ਸਿਆਸਤ ਵਿਚ ਵੀ ਇਕ ਵੱਡੀ ਘਾਟ ਆਈ ਹੈ। 

Get the latest update about gurdaspur, check out more about punjab, truescoop news, Former Minister & punjab news

Like us on Facebook or follow us on Twitter for more updates.