ਜੂਨ 'ਚ ਪੰਜਾਬ ਨੂੰ ਆਪਣੀ ਖਾਨ 'ਚੋਂ ਮਿਲੇਗਾ ਕੋਲਾ, ਲੰਬੇ ਕੱਟਾਂ ਤੋਂ ਮਿਲੇਗਾ ਛੁਟਕਾਰਾ!

ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਜੂਨ ਮਹੀਨੇ ਵੱਡੀ ਰਾਹਤ ਮਿਲੇਗੀ। ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦੇ ਕੇਂਦਰੀ ਕੋਲਾ ਬਲਾਕ ਵਿੱਚ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਖਾਨ ਤੋਂ ਸਪਲਾਈ ਸ਼ੁਰੂ ਹੋਣ 'ਤੇ ਲਹਿਰਾ ਮੁ...

ਚੰਡੀਗੜ੍ਹ- ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਜੂਨ ਮਹੀਨੇ ਵੱਡੀ ਰਾਹਤ ਮਿਲੇਗੀ। ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦੇ ਕੇਂਦਰੀ ਕੋਲਾ ਬਲਾਕ ਵਿੱਚ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਖਾਨ ਤੋਂ ਸਪਲਾਈ ਸ਼ੁਰੂ ਹੋਣ 'ਤੇ ਲਹਿਰਾ ਮੁਹੱਬਤ ਅਤੇ ਰੋਪੜ ਦੇ ਸਰਕਾਰੀ ਥਰਮਲ ਪਲਾਂਟ ਪੂਰੇ ਜ਼ੋਰ 'ਤੇ ਚੱਲ ਸਕਣਗੇ। ਪਛਵਾੜਾ ਕੋਲਾ ਖਾਨ ਵਿੱਚ 50 ਸਾਲਾਂ ਦੀ ਲੋੜ ਨੂੰ ਪੂਰਾ ਕਰਨ ਲਈ ਕੋਲਾ ਹੈ। ਇਸ ਵਿੱਚ 562 ਮਿਲੀਅਨ ਟਨ ਕੋਲਾ ਹੈ।

ਪਹਿਲੇ ਪੜਾਅ 'ਤੇ 70 ਲੱਖ ਮੀਟਰਕ ਟਨ ਦੀ ਖੁਦਾਈ ਕੀਤੀ ਜਾਵੇਗੀ। ਇਸ ਨਾਲ 644 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ। ਪਾਵਰਕੌਮ ਮਹਿੰਗਾ ਕੋਲਾ ਨਾ ਖਰੀਦ ਕੇ 600 ਕਰੋੜ ਰੁਪਏ ਬਚਾਏਗਾ। ਪ੍ਰਾਈਵੇਟ ਪਾਵਰ ਪਲਾਂਟ ਤੋਂ 4000 ਮੈਗਾਵਾਟ ਦੀ ਸਮਰੱਥਾ ਦੇ ਮੁਕਾਬਲੇ ਸਿਰਫ਼ 2117 ਮੈਗਾਵਾਟ ਹੀ ਬਿਜਲੀ ਮਿਲ ਰਹੀ ਹੈ। ਮੌਜੂਦਾ ਸਮੇਂ ਵਿੱਚ ਇਸ ਕੋਲਾ ਖਾਣ ਵਿੱਚੋਂ ਸਿਰਫ਼ ਸਰਕਾਰੀ ਪਾਵਰ ਪਲਾਂਟਾਂ ਨੂੰ ਹੀ ਕੋਲਾ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਕੋਲੇ ਦੇ ਸੰਕਟ ਨੂੰ ਇਸ ਤਰ੍ਹਾਂ ਸਮਝੋ
ਕੋਲਾ ਘੱਟ ਹੋਣ ਕਾਰਨ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ। ਜੂਨ ਤੋਂ ਇਹ ਸਮੱਸਿਆ ਦੂਰ ਹੋ ਜਾਵੇਗੀ। ਜੇਕਰ ਪਛਵਾੜਾ ਖਾਣ ਤੋਂ 70 ਲੱਖ ਟਨ ਕੋਲੇ ਦੀ ਖੁਦਾਈ ਕੀਤੀ ਜਾਵੇ ਤਾਂ ਪਾਵਰਕੌਮ ਨੂੰ 600 ਕਰੋੜ ਦੀ ਬਚਤ ਹੋਵੇਗੀ। ਇਸ ਨਾਲ ਪਾਵਰਕੌਮ ਕਰਜ਼ੇ ’ਤੇ 349 ਕਰੋੜ ਰੁਪਏ ਦਾ ਵਿਆਜ ਅਦਾ ਕਰ ਸਕੇਗਾ।

Get the latest update about first stage, check out more about Online Punjabi News, coal, Punjab & Punjab News

Like us on Facebook or follow us on Twitter for more updates.