ਪੰਜਾਬ ਤੋਂ ਦਿੱਲੀ ਏਅਰਪੋਰਟ ਲਈ 15 ਜੂਨ ਤੋਂ ਚੱਲਣਗੀਆਂ ਸਰਕਾਰੀ ਵੋਲਵੋ ਬੱਸਾਂ, ਪ੍ਰਾਈਵੇਟ ਨਾਲੋਂ ਅੱਧੇ ਤੋਂ ਘੱਟ ਹੋਵੇਗਾ ਕਿਰਾਇਆ

ਪੰਜਾਬ ਸਰਕਾਰ ਨੇ ਪੰਜਾਬ ਚੰਡੀਗੜ੍ਹ ਤੋਂ ਦਿਲੀ ਦੇ ਇੰਦਰ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਸਰਕਾਰੀ ਬੱਸਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਇਸ ਵਾਅਦੇ ਨੂੰ ਅਮਲ 'ਚ ਲਿਆਉਂਦਿਆਂ ਉਨ੍ਹਾਂ, 15 ਜੂਨ ਤੋਂ ਇਹ ਬੱਸਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ...

ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਚੰਡੀਗੜ੍ਹ ਤੋਂ ਦਿੱਲੀ ਦੇ ਇੰਦਰ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਸਰਕਾਰੀ ਬੱਸਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਇਸ ਵਾਅਦੇ ਨੂੰ ਅਮਲ 'ਚ ਲਿਆਉਂਦਿਆਂ ਉਨ੍ਹਾਂ, 15 ਜੂਨ ਤੋਂ ਇਹ ਬੱਸਾਂ ਨੂੰ ਸ਼ੁਰੂ  ਕਰਨ ਦਾ ਐਲਾਨ ਕੀਤਾ ਹੈ।  CM ਮਾਨ ਨੇ ਪ੍ਰਵਾਸੀ ਭਾਰਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਵੀ ਇਹ ਫੈਸਲਾ ਕੀਤਾ ਹੈ ਜਿਸ 'ਚ ਉਹ ਹਮੇਸ਼ਾ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਨਿੱਜੀ ਬੱਸਾਂ 'ਚ ਸਫ਼ਰ ਕਿਉਂ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਇਸ ਨਾਲ ਬੱਸ ਮਾਫੀਆ ਦਾ ਖਾਤਮਾ ਕਰਨ 'ਚ ਮਦਦ ਮਿਲੇਗੀ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਰਕਾਰੀ ਵੋਲਵੋ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਅੱਧੇ ਤੋਂ ਵੀ ਘੱਟ ਹੋਵੇਗਾ। ਇਨ੍ਹਾਂ ਵਿੱਚ ਸੁੱਖ-ਸਹੂਲਤਾਂ ਉਨ੍ਹਾਂ ਨਾਲੋਂ ਵੱਧ ਹੋਣਗੀਆਂ। ਇਨ੍ਹਾਂ ਬੱਸਾਂ ਦੀ ਬੁਕਿੰਗ ਲਈ ਤੁਸੀਂ ਪੰਜਾਬ ਰੋਡਵੇਜ਼, ਪਨਬੱਸ ਜਾਂ ਪੈਪਸੂ ਦੀ ਵੈੱਬਸਾਈਟ 'ਤੇ ਜਾ ਕੇ ਬੁਕਿੰਗ ਕਰ ਸਕਦੇ ਹੋ। ਬੱਸਾਂ ਦਾ ਸਮਾਂ ਸਾਰਣੀ ਵੀ ਇਨ੍ਹਾਂ ਵੈੱਬਸਾਈਟਾਂ ਤੋਂ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ:-  ਨਜਾਇਜ਼ ਰੇਤ ਮਾਈਨਿੰਗ ਮਾਮਲੇ 'ਚ ਫਸਿਆ ਸਾਬਕਾ ਸੀਐੱਮ ਚੰਨੀ ਦਾ ਇਕ ਹੋਰ ਕਰੀਬੀ, ਚੋਣਾਂ ਦੌਰਾਨ ਰਾਘਵ ਚੱਢਾ ਨੇ ਕੀਤਾ ਸੀ ਖੁਲਾਸਾ

ਹੁਣ ਤੱਕ ਆਪ ਸਰਕਾਰ ਦੁਆਰਾ ਕੀਤੇ ਗਏ ਇਹ ਵੱਡੇ ਐਲਾਨ
*ਪੰਜਾਬ 'ਚ 'ਆਪ' ਸਰਕਾਰ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਵੇਗੀ।
*ਪੰਜਾਬ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ ਇਨ੍ਹਾਂ ਵਿੱਚੋਂ ਕੁਝ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
*35 ਹਜ਼ਾਰ ਕੱਚੇ ਕਾਮੇ ਪੱਕੇ ਕੀਤੇ ਜਾਣਗੇ। ਹਾਲਾਂਕਿ ਅਜੇ ਤੱਕ ਪਾਲਿਸੀ ਨਹੀਂ ਆਈ ਹੈ।
*ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ।
*ਇਕ ਵਿਧਾਇਕ-ਇਕ ਪੈਨਸ਼ਨ, ਪਰ ਅਜੇ ਤੱਕ ਲਾਗੂ ਨਹੀਂ ਹੋਈ।
*16 ਹਜ਼ਾਰ ਵਾਰਡ ਅਤੇ ਪਿਂਡ ਕਲੀਨਿਕ। 15 ਅਗਸਤ ਤੋਂ ਪੰਜਾਬ ਵਿੱਚ 75 ਮੁਹੱਲਾ ਕਲੀਨਿਕ ਸ਼ੁਰੂ ਹੋਣਗੇ।  

Get the latest update about PUNJAB SARKAR, check out more about GOVT BUSES, VOLVO BUSES, PUNJAB TON DELHI AIRPORT DIRECT BUSES & BHAGWANT MANN

Like us on Facebook or follow us on Twitter for more updates.