ਪੰਜਾਬ ਸਰਕਾਰ ਨੇ STF ਦੇ ADGP ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪਿਆ ਜੇਲ੍ਹਾਂ ਦਾ ਚਾਰਜ

ਆਈਪੀਐਸ ਹਰਪ੍ਰੀਤ ਸਿੰਘ ਸਿੰਧੂ 1992 ਬੈਚ ਦੇ ਅਧਿਕਾਰੀ ਹਨ। ਆਈਪੀਐਸ ਹਰਪ੍ਰੀਤ ਸਿੰਧੂ ਪੰਜਾਬ 'ਚ ਫਿਲਹਾਲ ਨਸ਼ਿਆਂ ਨੇ ਨੱਥ ਪਾਉਣ ਦੇ ਲਈ ਸਪੈਸ਼ਲ ਟਾਸ੍ਕ ਫੋਰਸ ਦੇ ADGP ਵਜੋਂ ਚਰਜ ਸੰਭਾਲਿਆ ਹੋਇਆ...

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਪਾਸੇ ਜਿਥੇ ਪੰਜਾਬ 'ਚ ਇਨ੍ਹਾਂ ਗੈਂਗਸਟਰਾਂ ਅੱਤਵਾਦੀਆਂ  ਦੀਆਂ ਗਤੀਵਿਧੀਆਂ 'ਚ ਵਾਧਾ ਹੋ ਗਿਆ ਹੈ ਤੇ ਨਾਲ ਹੀ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਇਨ੍ਹਾਂ ਗੈਂਗਸਟਰਾਂ ਦੀਆਂ ਧਮਕੀਆਂ ਦੇ ਚਲਦੇ ਜੇਲ੍ਹਾਂ ਵਿੱਚ ਗੈਂਗ ਵਾਰ ਦਾ ਖਤਰਾ ਵੱਧ ਗਿਆ ਹੈ। ਵੱਡੇ ਵੱਡੇ ਗੈਂਗਸਟਰ ਗਰੁੱਪ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜੇਲ੍ਹ ਦੇ ਏਡੀਜੀਪੀ ਦਾ ਚਾਰਜ ਭੜਕਾਊ ਆਈਪੀਐਸ ਹਰਪ੍ਰੀਤ ਸਿੰਘ ਸਿੰਧੂ ਨੂੰ ਸੌਂਪ ਦਿੱਤਾ ਹੈ। ਹੁਣ ਤੱਕ ਉਹ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਏਡੀਜੀਪੀ ਦਾ ਚਾਰਜ ਦੇਖ ਰਹੇ ਸਨ।

ਆਈਪੀਐਸ ਹਰਪ੍ਰੀਤ ਸਿੰਘ  ਸਿੰਧੂ 1992 ਬੈਚ ਦੇ ਅਧਿਕਾਰੀ ਹਨ। ਆਈਪੀਐਸ ਹਰਪ੍ਰੀਤ ਸਿੰਧੂ ਪੰਜਾਬ 'ਚ ਫਿਲਹਾਲ ਨਸ਼ਿਆਂ ਨੇ ਨੱਥ ਪਾਉਣ ਦੇ ਲਈ ਸਪੈਸ਼ਲ ਟਾਸ੍ਕ ਫੋਰਸ  ਦੇ ADGP ਵਜੋਂ ਚਰਜ ਸੰਭਾਲਿਆ ਹੋਇਆ ਸੀ। ਤੇ ਹੁਣ ਉਨ੍ਹਾਂ ਨੂੰ ਜੇਲ੍ਹਾਂ 'ਚ ਗੈਂਗਸਟਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਚਲਦੇ ਇਹ ਜਿੰਮੇਵਾਰੀ ਸੌਂਪੀ ਗਈ ਹੈ। ਦਸ ਦਈਏ ਕਿ ਏਡੀਜੀਪੀ ਵਰਿੰਦਰ ਕੁਮਾਰ ਪਹਿਲਾਂ ਜੇਲ੍ਹ ਵਿਭਾਗ ਦੇ ਮੁਖੀ ਸਨ ਪਰ 31 ਮਈ ਨੂੰ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਸੀ।   

ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਸ਼ਾਮ 5.30 ਵਜੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ ਸੀ। ਆਈਓਐਸ ਤੋਂ ਬਾਅਦ ਵੀ ਜੇਲ੍ਹਾਂ ਚ ਕੈਦ ਗੈਂਗਸਟਰਾਂ ਵਲੋਂ ਲਗਾਤਾਰ ਧਮਕੀਆਂ ਦਿੱਤੀ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਗੈਂਗਵਾਰ ਹੋਣ ਦਾ ਖਤਰਾ ਵੱਧ ਗਿਆ ਹੈ।  

Get the latest update about ADGP JAIL, check out more about IPS HARPREET SINGH SIDHU, HARPREET SINGH SIDHU & JAIL CHARGE TON HARPREET SIONGH SIDHU

Like us on Facebook or follow us on Twitter for more updates.