ਪੰਜਾਬ ਸਰਕਾਰ ਨੇ ਬਿਜਲੀ ਮਹਿਕਮੇ 'ਚ 2000 ਅਸਾਮੀਆਂ ਲਈ ਕੱਢੀ ਭਰਤੀ, ਇੰਝ ਕਰੋ ਅਪਲਾਈ

PSPCL ਅਸਾਮੀਆਂ ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 18-37 ਸਾਲ ਹੋਣੀ ਚਾਹੀਦੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਦਾ ਹੋਣਾ ਲਾਜ਼ਮੀ ਹੈ...

ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸੁਨਹਿਰਾ ਮੌਕਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ 'ਚ ਸਹਾਇਕ ਲਾਈਨਮੈਨ ਦੀਆਂ ਕੁੱਲ 2000 ਅਸਾਮੀਆਂ ਲਈ ਨੌਕਰੀਆਂ ਕੱਢੀਆਂ ਗਈਆਂ ਹਨ। ਅਸਿਸਟੈਂਟ ਲਾਈਨਮੈਨ (PSPCL ALM Recruitment 2022) ਦੀਆਂ ਅਸਾਮੀਆਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਯੋਗ ਉਮੀਦਵਾਰਾਂ ਕੋਲੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ। (PSPCL ALM Recruitment 2022) ਦੀਆਂ ਅਸਾਮੀਆਂ ਲਈ ਅਪਲਾਈ ਕਰਨ ਅਤੇ ਫੀਸ ਭਰਨ ਲਈ 9 ਸਿਤੰਬਰ ਆਖਰੀ ਤਰੀਕ ਸੀ ਪਰ ਪੰਜਾਬ ਸਰਕਾਰ ਨੇ ਇਸਨੂੰ 20 ਸਿਤੰਬਰ ਤੱਕ ਵਧਾ ਦਿੱਤਾ ਹੈ। ਉਮੀਦਵਾਰ PSPCL ਦੀ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

PSPCL ਅਸਾਮੀਆਂ ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 18-37 ਸਾਲ ਹੋਣੀ ਚਾਹੀਦੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਦਾ ਹੋਣਾ ਲਾਜ਼ਮੀ ਹੈ। ਜਿਹਨਾਂ ਦੀ ਯੋਗਤਾ 10ਵੀਂ ਤੋਂ ਜ਼ਿਆਦਾ ਹੈ, ਉਹਨਾਂ ਕੋਲ ਲਾਈਨਮੈਨ ਟਰੇਡ ਦਾ ਸਰਟੀਫਿਕੇਟ ਵੀ ਹੋਣਾ ਜਰੂਰੀ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪੇਪਰ ਰਾਹੀਂ ਹੋਏਗੀ। ਜਿਸ ਦੀ ਅਰਜੀ ਫੀਸ 944 ਰੁਪਏ ਅਤੇ SC ਅਤੇ PWD ਵਰਗ ਲਈ 540 ਰੁਪਏ ਹੋਏਗੀ। ਸੇਲੇਕਟੇਡ ਉਮੀਦਵਾਰਾਂ ਨੂੰ ਹਰ ਮਹੀਨੇ 6400-20200 + 3400 ਗ੍ਰੇਡ ਪੇਅ ਦੇ ਅਨੁਸਾਰ ਤਨਖਾਹ ਮਿਲੇਗੀ। 

PSPCL ALM Recruitment 2022: ਇੰਝ ਕਰੋ ਅਪਲਾਈ

1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pspcl.in 'ਤੇ ਜਾਓ।
2. 'ਕਰੀਅਰ ਸੈਕਸ਼ਨ' ਲਿੰਕ 'ਤੇ ਕਲਿੱਕ ਕਰੋ।
3. "PSPCL ALM Recruitment 2022" 'ਤੇ ਕਲਿੱਕ ਕਰੋ।
4. ਅਰਜ਼ੀ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਭਰੋ।
5. ਦਸਤਾਵੇਜ਼ ਤੇ ਅਰਜ਼ੀ ਫੀਸ ਜਮ੍ਹਾਂ ਕਰੋ। 
6. ਹੁਣ ਫਾਰਮ ਜਮ੍ਹਾ ਕਰੋ।

Get the latest update about jobs, check out more about PSPCL ALM Recruitment 2022, PSPCL ALM Recruitment 2022 last date, PSPCL ALM Recruitment 2022 how to apply & punjab jobs PSPCL ALM Recruitment

Like us on Facebook or follow us on Twitter for more updates.