ਸਿੱਖਿਆ ਸੁਧਾਰ ਦੀ ਰਾਹ ਤੇ ਪੰਜਾਬ ਸਰਕਾਰ, 10,500 ਅਧਿਆਪਕਾਂ ਦੀ ਭਰਤੀ ਦਾ ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਸਿਖਿਆ ਸੁਧਾਰ ਦੇ ਵਾਅਦੇ ਨੂੰ ਪੂਰਾ ਕਰਨ ਲਈ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ...

ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ 'ਚ ਸੁਧਾਰ ਲਈ ਕਿ ਤਰ੍ਹਾਂ ਦੇ ਪਲੈਨ ਤਿਆਰ ਕੀਤੇ ਹਨ। ਸਿਖਿਆ ਸੁਧਾਰ ਦੇ ਵਾਅਦੇ ਨੂੰ ਪੂਰਾ ਕਰਨ ਲਈ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ 10,500 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਨਵੀਂ ਭਰਤੀ ਕਰਕੇ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਫਾਜ਼ਿਲਕਾ ਪਹੁੰਚੇ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਸਿੱਖਿਆ ਅਤੇ ਖੇਡਾਂ ਦੋਵਾਂ ਖੇਤਰਾਂ ਵਿਚ ਦੇਸ਼ ਦਾ ਚੋਟੀ ਦਾ ਸੂਬਾ ਬਣਾਇਆ ਜਾਵੇਗਾ। ਅਧਿਆਪਕਾਂ ਦੇ ਸਮਰਪਣ ਵਿੱਚ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਦੇ ਸੂਬਾਈ ਸਕੂਲਾਂ ਨੂੰ ਸਰਵੋਤਮ ਬਣਾਉਣ ਲਈ ਰਾਸ਼ਟਰ ਨਿਰਮਾਤਾ ਅਧਿਆਪਕ ਸਰਕਾਰ ਲਈ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਫਾਜ਼ਿਲਕਾ ਦੇ ਐਮ.ਆਰ.ਕਾਲਜ ਸਮੇਤ ਸਾਰੇ ਸਰਕਾਰੀ ਕਾਲਜਾਂ ਵਿੱਚ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਸਾਡੇ ਨੌਜਵਾਨ ਉੱਚ ਸਿੱਖਿਆ ਲੈ ਸਕਣਗੇ।


ਇਸ ਮੌਕੇ ਤੇ ਖੇਡਾਂ ਬਾਰੇ ਗੱਲ ਕਰਦਿਆਂ ਗੁਰਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਲਿਆਉਣ ਵਾਲਿਆਂ ਨੂੰ ਨਾ ਸਿਰਫ਼ ਸਨਮਾਨਿਤ ਕਰੇਗੀ ਸਗੋਂ ਇਸ ਦੇ ਨਾਲ ਹੀ ਅਜਿਹਾ ਖੇਡ ਮਾਹੌਲ ਵੀ ਸਿਰਜਿਆ ਜਾਵੇਗਾ ਤਾਂ ਜੋ ਸਾਡੇ ਨੌਜਵਾਨ ਤਗਮੇ ਜਿੱਤ ਸਕਣ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਸਰਕਾਰ ਵੱਲੋਂ ਪਿੰਡਾਂ ਵਿੱਚ ਜਿੱਥੇ ਜ਼ਮੀਨ ਉਪਲਬਧ ਹੋਵੇਗੀ, ਉੱਥੇ ਘਾਹ ਵਾਲੇ ਖੇਡ ਮੈਦਾਨ ਬਣਾਏ ਜਾਣਗੇ। ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Get the latest update about 10500 TEACHER RECRUITMENT, check out more about PUNJAB EDUCATION MINISTER, , AAP SARKAR & BHAGWANT MANN

Like us on Facebook or follow us on Twitter for more updates.