ਪੰਜਾਬ ਸਰਕਾਰ ਨੇ ਅੱਜ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਲਈ ਸਕੂਲ ਖੋਲ੍ਹ ਦਿੱਤੇ ਹਨ। ਅੱਜ ਸਕੂਲਾਂ ਵਿਚ ਛੋਟੇ-ਛੋਟੇ ਬੱਚਿਆਂ ਨੂੰ ਚਮਕੀਲੇ ਰੰਗਾਂ ਵਿਚ ਵੇਖ ਕੇ ਅਧਿਆਪਕਾਂ ਦੇ ਚਿਹਰੇ ਖਿੜ ਗਏ। ਇਸ ਮੌਕੇ ਅੰਮ੍ਰਿਤਸਰ ਦੇ ਮਾਲ ਰੋਡ ਉੱਤੇ ਸਥਿਤ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਬਾਅਦ ਅੱਜ ਪਹਿਲੀ ਅਤੇ ਦੂਸਰੀ ਸ਼੍ਰੇਣੀ ਦੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਗਏ ਹਨ ਤੇ ਸਕੂਲ ਵਿਚ ਆਉਣ ਵਾਲੇ ਬੱਚਿਆਂ ਲਈ ਕੇਕ ਕੱਟਕੇ ਸਵਾਗਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸੁਰੱਖਿਆ ਹਦਾਇਤਾਂ ਮੁਤਾਬਕ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕੀਤਾ ਗਿਆ। ਇਸ ਦੌਰਾਨ ਬੱਚੇ ਆਪਣੇ ਨਾਲ ਵੀ ਸੈਨੇਟਾਈਜ਼ਰ ਲੈ ਕੇ ਆਏ ਸਨ। ਇਸ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਵੀ ਬਹੁਤ ਖੁਸ਼ ਵਿਖੇ। ਅਸੀਂ ਇਕ ਜਮਾਤ ਵਿਚ ਸਿਰਫ 15 ਤੋਂ 20 ਬੱਚੇ ਬਿਠਾ ਰਹੇ ਹਾਂ। ਬੱਚਿਆਂ ਵਿਚਾਲੇ ਮਿੱਥੀ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਹੋਰ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਸ਼ੁਰੂ ਕਰਨ। ਅੱਜ ਸਕੂਲ ਆਉਣ ਵਾਲੇ ਬੱਚਿਆਂ ਨਾਲ ਗੱਲ ਕੀਤੀ ਅਤੇ ਬੱਚਿਆਂ ਨੇ ਕਿਹਾ ਕਿ ਸਾਨੂੰ ਅੱਜ ਬਹੁਤ ਚੰਗਾ ਲੱਗ ਰਿਹਾ ਹੈ।
Get the latest update about preprimary schools, check out more about Punjab Government & teachers
Like us on Facebook or follow us on Twitter for more updates.