ਸ਼ਰਾਬੀਆਂ ਤੇ ਮਿਹਰਬਾਨ ਹੋਈ ਮਾਨ ਸਰਕਾਰ, ਪੰਜਾਬ 'ਚ ਹੁਣ 40-50% ਘੱਟ ਰੇਟਾਂ ਤੇ ਮਿਲੇਗੀ ਸ਼ਰਾਬ

ਪੰਜਾਬ ਸਰਕਾਰ ਹੁਣ ਪੰਜਾਬੀਆਂ ਤੇ ਦਰਿਆਦਿਲ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ 'ਚ ਹੁਣ ਸ਼ਰਾਬੀਆਂ ਨੂੰ ਸ਼ਰਾਬ ਬੀਅਰ 40-50 % ਘੱਟ ਰੇਟਾਂ ਤੇ ਮਿਲੇਗੀ। ਪੰਜਾਬ ਸਰਕਾਰ ਦੇ ਵਲੋਂ ਕੱਲ੍ਹ ਐਕਸਾਈਜ਼ ਪੋਲਿਸੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ 'ਚ ਸ਼ਰਾਬ ਦੇ ਸਸਤਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ...

ਪੰਜਾਬ ਸਰਕਾਰ ਹੁਣ ਪੰਜਾਬੀਆਂ ਤੇ ਦਰਿਆਦਿਲ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ 'ਚ ਹੁਣ ਸ਼ਰਾਬੀਆਂ ਨੂੰ ਸ਼ਰਾਬ ਬੀਅਰ 40-50 % ਘੱਟ ਰੇਟਾਂ ਤੇ ਮਿਲੇਗੀ। ਪੰਜਾਬ ਸਰਕਾਰ ਦੇ ਵਲੋਂ ਕੱਲ੍ਹ ਐਕਸਾਈਜ਼ ਪੋਲਿਸੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ 'ਚ ਸ਼ਰਾਬ ਦੇ ਸਸਤਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਐਕਸਾਈਜ਼ ਪੋਲਿਸੀ ਦੇ ਜਾਰੀ ਹੋਣ ਤੋਂ ਬਾਅਦ ਸੂਤਰਾਂ ਤੋਂ ਜੋ ਨਵੇਂ ਰੇਟ ਨਿਕਲ ਕੇ ਸਾਹਮਣੇ ਆਏ ਹਨ ਉਸ ਨਾਲ ਪੰਜਾਬ 'ਚ ਸ਼ਰਾਬ ਲਗਭਗ ਅੱਧੇ ਤੋਂ ਵੀ ਘਟ ਰੇਟਾਂ ਤੇ ਮਿਲਣ ਵਾਲੀ ਹੈ।

ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ ਇਸ ਵੇਲੇ ਬੀਅਰ ਦਾ ਮੁੱਲ ਰੀਟੇਲ 'ਚ 1800 ਰੁਪਏ ਪੇਟੀ ਮਿਲਦੀ ਹੈ। ਹੁਣ ਇਹ ਬੀਅਰ ਦੀ ਪੇਟੀ 700 ਰੁਪਏ 'ਚ ਮਿਲਣ ਜਾ ਰਹੀ ਹੈ। ਜਿਸ ਹਿਸਾਬ ਨਾਲ ਇਕ ਬੋਤਲ 90-100 ਰੁਪਏ 'ਚ ਮਿਲੇਗੀ। ਇਸ ਦੇ ਨਾਲ ਹੀ WHISKY ਸਟੈਂਡਰਡ ਬੀਅਰ ਜਿਵੇਂ ਰੋਇਲਸ ਟੈਗਜਿਸ ਦਾ ਮੁੱਲ 7500-9200ਰੁਪਏ ਹੈ  ਹੁਣ ਉਹ 2600-4000 ਤੱਕ 'ਚ ਮਿਲ ਸਕਦੀ ਹੈ। ਇਨ੍ਹਾਂ ਦੇ ਮੁੱਲ ਵੀ 50% ਤੱਕ ਘੱਟ ਹੋਣ ਜਾ ਰਹੇ ਹਨ। 

ਇਸ ਦੇ ਨਾਲ ਹੀ ਪੰਜਾਬ 'ਚ ਪ੍ਰੀਮੀਅਮ ਵਿਕਸੀ ਦੇ ਰੇਟ ਵੀ 40-50% ਘੱਟ ਰਹੇ ਹਨ। ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਇਨ੍ਹਾਂ ਬੀਅਰ ਜਾਂ ਸ਼ਰਾਬ 'ਚ imported scotch whiskey(Black Label, Glen Moray, Johnnie Walker ਆਦਿ ਬ੍ਰਾਂਡ ਜਿਨ੍ਹਾਂ ਦੀ 1800-10000 ਰੁਪਏ ਤੱਕ ਦੀ ਇੱਕ ਬੋਤਲ ਮਿਲਦੀ ਹੈ ਦੇ ਰੇਟ ਘੱਟ ਨਹੀਂ ਹੋਣਗੇ ਕਿਉਂਕਿ ਇਹ ਵਿਸਕੀ ਖਾਸ ਤੋਰ ਤੇ import ਕੀਤੀ ਜਾਂਦੀ ਹੈ ਤੇ ਇਸ ਤੇ ਕਸਟਮ ਡਿਉਟੀ ਵੀ ਲਗਦੀ ਹੈ ਤਾਂ ਇਸ ਦੇ ਮੁੱਲ ਘਟਣ ਦੇ ਕੋਈ ਆਸਾਰ ਨਹੀਂ ਹਨ। 

ਇਨ੍ਹਾਂ ਰੇਟਾਂ ਦੇ ਘਟਣ ਨਾਲ ਜਿਥੇ ਸ਼ਰਾਬ ਪ੍ਰੇਮੀਆਂ ਨੂੰ ਫਾਇਦਾ ਪਹੁੰਚਣ ਵਾਲਾ ਹੈ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਸ ਦਾ ਫਾਇਦਾ ਪਹੁੰਚੇਗਾ। ਕਿਉਂਕਿ ਕਈ ਵਾਰ ਚੰਡੀਗੜ੍ਹ 'ਚ ਸ਼ਰਾਬ ਸਸਤੀ ਹੋਣ ਦੇ ਕਾਰਨ ਪੰਜਾਬ 'ਚ ਚੰਡੀਗੜ੍ਹ ਤੋਂ ਸਰਬ ਦੀ ਸਮਗਲਿੰਗ ਕੀਤੀ ਜਾਂਦੀ ਹੈ। ਪਰ ਨਵੀ ਪੋਲਿਸੀ ਦੇ ਨਾਲ ਪੰਜਾਬ 'ਚ ਸ਼ਰਾਬ ਚੰਡੀਗੜ੍ਹ ਨਾਲੋਂ ਵੀ ਘਟ ਰੇਟਾਂ 'ਚ ਉਪਲਭਧ ਹੋ ਰਹੀ ਹੈ ਇਸ ਨਾਲ ਸੁਭਾਵਿਕ ਹੈ ਪੰਜਾਬ 'ਚ ਸ਼ਰਾਬ ਦੀ ਸਮਗਲਿੰਗ ਨੂੰ ਰੋਕਿਆ ਜਾਵੇਗਾ ਤੇ ਪੰਜਾਬ ਦਾ ਰੇਵਣਿਓ ਵੀ ਵਧਾਇਆ ਜਾਵੇਗਾ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਮਾਡਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਦੇ ਚਲਦਿਆਂ ਹੀ ਦਿੱਲੀ ਦੇ ਵਾਂਗੂ ਪੰਜਾਬ 'ਚ ਵੀ ਸ਼ਰਾਬ ਰੇਟਾਂ ਨੂੰ ਵੀ ਘੱਟ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ 'ਚ 2 ਮੁੱਖ ਘਰਾਣਿਆਂ ਦਾ ਸ਼ਰਾਬ ਵਪਾਰ ਦੇ ਕਬਜਾ ਹੈ ਤੇ ਹੁਣ ਇਹ ਵੀ ਉਮੀਦ ਹੈ ਕਿ ਇਸ ਖਬਰ ਦੇ ਆਉਣ ਨਾਲ ਕੁੱਝ ਹੋਰ ਛੋਟੇ ਕਾਰੋਬਾਰੀ ਆਪਣਾ ਕੰਮ ਵਧਾ ਕੇ ਇਸ 'ਚ ਆਪਣੀ ਪਹਿਚਾਣ ਬਣਾ ਸਕਦੇ ਹਨ। 

Get the latest update about Delhi model, check out more about Punjab, Punjab liquor, liquor prizes in punjab & Punjab sarkar

Like us on Facebook or follow us on Twitter for more updates.