ਪੰਜਾਬ ਸਰਕਾਰ ਵਲੋਂ ਪੰਜਾਬ 'ਚ ਬੇਰੋਜਗਾਰੀ ਦੂਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ 25000 ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਇਕ ਕਦਮ ਚੁੱਕਿਆ ਹੈ। ਸੀ.ਐਮ. ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ 'ਚੋਂ 10 ਹਜ਼ਾਰ ਇਕੱਲੇ ਪੰਜਾਬ ਪੁਲਿਸ ਵਿਚ ਹੋਣਗੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ 10,300, ਸਿਹਤ ਵਿੱਚ 4837, ਪਾਵਰਕੌਮ ਵਿੱਚ 1690, ਉਚੇਰੀ ਸਿੱਖਿਆ ਵਿੱਚ 997, ਤਕਨੀਕੀ ਸਿੱਖਿਆ ਵਿੱਚ 990, ਪੇਂਡੂ ਵਿਕਾਸ ਵਿੱਚ 803, ਮੈਡੀਕਲ ਸਿੱਖਿਆ ਵਿੱਚ 319, ਹਾਊਸਿੰਗ ਵਿੱਚ 280, ਪਸ਼ੂ ਪਾਲਣ ਵਿੱਚ 250, ਵਾਟਰ ਸਪਲਾਈ ਵਿੱਚ 158। , ਆਬਕਾਰੀ ਦੀਆਂ 176 ਅਸਾਮੀਆਂ ਫੂਡ ਸਪਲਾਈ, 197 ਜਲ ਸਰੋਤ, 148 ਜੇਲ੍ਹ ਵਿਭਾਗ, 82 ਸਮਾਜਿਕ ਸੁਰੱਖਿਆ ਅਤੇ 45 ਸਮਾਜਿਕ ਨਿਆਂ ਵਿੱਚ ਭਰੀਆਂ ਜਾਣਗੀਆਂ।
ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਲਈ ਪਾਵਰਕੌਮ ਵਿੱਚ ਨੌਂਕਰੀਆਂ ਦਾ ਇਕ ਸੁਨਹਿਰੀ ਮੌਕਾ ਦਿੱਤਾ ਹੈ। ਮਾਨ ਸਰਕਾਰ ਨੌਜਵਾਨਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) 'ਚ 1690 ਅਸਾਮੀਆਂ ਲਈ ਨੌਕਰੀ ਦਾ ਮੌਕਾ ਦੇ ਰਹੀ ਹੈ। PSPCL 'ਚ 1690 ਸਹਾਇਕ ਲਾਈਨਮੈਨ ਦੀਆਂ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ। ਇਸ ਲਈ ਯੋਗ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰ ਹੋਰ ਜਾਣਕਾਰੀ @pspcl.in ਤੋਂ ਲੈ ਸਕਦੇ ਹਨ।

ਇਹ ਵੀ ਪੜ੍ਹੋ :- ਸਰਕਾਰੀ ਬੈਂਕਾਂ 'ਚ 12ਵੀਂ ਪਾਸ ਲਈ ਨੌਕਰੀ ਦਾ ਮੌਕਾ, 1.5 ਤੋਂ 5 ਲੱਖ ਤੱਕ ਦੀ ਤਨਖ਼ਾਹ ਦੀ ਪੇਸ਼ਕਸ਼
ਜਾਰੀ ਨੌਟੀਫਿਕੇਸ਼ਨ ਮੁਤਾਬਿਕ :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ PSPCL ਵਿੱਚ ਨਿਯੁਕਤੀ ਲਈ ਸਹਾਇਕ ਲਾਈਨਮੈਨ ਦੀ ਭਰਤੀ ਲਈ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਉਮੀਦਵਾਰ PSPCL ਅਸਿਸਟੈਂਟ ਲਾਈਨਮੈਨ ਭਰਤੀ 2022 ਲਈ 30 ਅਪ੍ਰੈਲ, 2022 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। PSPCL ਭਰਤੀ 2022 ਨਾਲ ਸਬੰਧਤ ਸਾਰੇ ਵੇਰਵੇ ਜਿਵੇਂ ਕਿ ਯੋਗਤਾ, ਉਮਰ ਸੀਮਾ, ਤਨਖਾਹ, ਔਨਲਾਈਨ ਅਪਲਾਈ ਕਰਨਾ, ਜ਼ਰੂਰੀ ਤਰੀਕਾਂ, ਅਰਜ਼ੀ ਫੀਸ, ਅਰਜ਼ੀ ਕਿਵੇਂ ਦੇਣੀ ਹੈ, ਇਮਤਿਹਾਨ ਦੀ ਮਿਤੀ, ਐਡਮਿਟ ਕਾਰਡ, ਉੱਤਰ ਕੁੰਜੀ, ਸਿਲੇਬਸ, ਨਤੀਜੇ, ਪਿਛਲੇ ਪੇਪਰ, ਆਦਿ ਹੇਠਾਂ ਦਿੱਤੇ ਗਏ ਸਾਈਟ ਲਿੰਕ ਤੋਂ ਪ੍ਰਾਪਤ ਕਰ ਸਕਦੇ ਹਨ ।
ਅਰਜ਼ੀਆਂ ਭਰਨ ਲਈ ਉਮੀਦਵਾਰ https://haryanajobs.in/pspcl-recruitment-2022/ ਤੇ ਕਲਿੱਕ ਕਰ ਸਕਦੇ ਹਨ
Get the latest update about PUNJAB GOVT, check out more about GOVT JOBS IN PUNJAB, BHAGWANT MANN, PSPCL RECRUITMENT & 1690 LINE MAN REQUIREMENT IN PSPCL
Like us on Facebook or follow us on Twitter for more updates.