ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬੱਸ ਨੇ ਸਕੂਟਰੀ ਨੂੰ ਮਾਰੀ ਟੱਕਰ, 20 ਸਾਲਾਂ ਲੜਕੀ ਦੀ ਮੌਤ 1 ਜ਼ਖਮੀ

ਅੱਜ ਸਵੇਰੇ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਕੂਟਰੀ 'ਤੇ ਜਾ ਰਹੀ ਇਕ ਲ਼ੜਕੀ ਅਤੇ ਔਰਤ ਨੂੰ ਇਕ ਬੱਸ ਨੇ ਟੱਕਰ...

ਅੱਜ ਸਵੇਰੇ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਕੂਟਰੀ 'ਤੇ ਜਾ ਰਹੀ ਇਕ ਲ਼ੜਕੀ ਅਤੇ ਔਰਤ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਇਕ ਲੜਕੀ ਦੀ ਮੌਕੇ 'ਤੇ ਮੌਤੇ ਹੋ ਗਈ ਔਰਤ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। 

ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਵਾਨੀ (20) ਪੁੱਤਰੀ ਲਲਿਤ ਕੁਮਾਰ ਵਾਸੀ ਕਾਹਨੂੰਵਾਨ ਤਿੱਬੜੀ ਰੋਡ ਗੁਰਦਾਸਪੁਰ ਵਿਖੇ ਆਇਲਟਸ ਸੈਂਟਰ ਵਿਚ ਨੌਕਰੀ ਕਰਦੀ ਸੀ ਅਤੇ ਅਨੀਤਾ ਪਤਨੀ ਪੀਟਰ ਮਸੀਹ ਵਾਸੀ ਕਾਹਨੂੰਵਾਨ ਲੜਕੀਆਂ ਦੇ ਸਕੂਲ ਦੇ ਸਾਹਮਣੇ ਵਾਟਰਸਪਲਾਈ ਦੇ ਦਫਤਰ ਵਿੱਚ ਕੰਮ ਕਰਦੀ ਹੈ।

 ਉਨ੍ਹਾਂ ਦੱਸਿਆ ਕਿ ਸ਼ਿਵਾਨੀ ਅਤੇ ਅਨੀਤਾ ਰੋਜਾਨਾ ਕਾਹਨੂੰਵਾਨ ਤੋਂ ਇਕੱਠੀਆਂ ਸਕੂਟਰੀ 'ਤੇ ਗੁਰਦਾਸਪੁਰ ਆਉਂਦੀਆਂ ਸਨ ਅਤੇ ਅੱਜ ਵੀ ਸਵੇਰੇ 9 ਵਜੇ ਦੇ ਕਰੀਬ ਦੋਵੇਂ ਸਕੂਟਰੀ 'ਤੇ ਆ ਰਹੀਆਂ ਸਨ। ਜਦੋਂ ਉਹ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬੱਬੇਹਾਲੀ ਪਿੰਡ ਕੋਠੇ ਦਰਮਿਆਨ ਪਹੁੰਚੀਆਂ ਤਾਂ ਪਿੱਛੋਂ ਆ ਰਹੀ ਆ ਰਹੀ ਬੱਸ ਨੇ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨਾਲ ਬੱਸ ਸਕੂਟਰੀ ਨਾਲ ਟਕਰਾ ਗਈ ਅਤੇ ਸ਼ਿਵਾਨੀ ਹੇਠਾਂ ਡਿੱਗ ਗਈ ਜਿਸ ਦੇ ਉਪਰੋਂ ਬਸ ਦਾ ਟਾਇਰ ਲੰਘ ਗਿਆ ਅਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ। 

ਜਦੋਂ ਕਿ ਅਨੀਤਾ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਬੱਸ ਨੂੰ ਕਬਜੇ 'ਚ ਲੈ ਲਿਆ ਹੈ। ਜਦੋਂ ਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਿਵਾਨੀ ਨੇ ਤਿੰਨ ਦਿਨਾਂ ਬਾਅਦ ਵਿਦੇਸ਼ ਕੈਨੇਡਾ ਜਾਣਾ ਸੀ।

Get the latest update about Gurdaspur, check out more about road accident, A 20 year old girl was dead, Sri Hargobindpur Road in Gurdaspur & punjab

Like us on Facebook or follow us on Twitter for more updates.