ਕੇਜਰੀਵਾਲ ਪਹੁੰਚੇ ਪਿੰਡ ਸੇਖਵਾਂ, ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜੱਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਸੀਐਮ ਅਰਵਿੰਦਰ....

ਜੱਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਸੀਐਮ ਅਰਵਿੰਦਰ ਕੇਜਰੀਵਾਲ ਪਿੰਡ ਸੇਖਵਾਂ ਵਿਚ ਪਹੁੰਚੇ। ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਸੇਖਵਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸੀਐਮ ਅਰਵਿੰਦਰ ਕੇਜਰੀਵਾਲ ਦੇ ਨਾਲ ਹਰਪਾਲ ਚੀਮਾ, ਭਗਵੰਤ ਮਾਨ, ਰਾਘਵ ਚੱਡਾ ਅਤੇ ਬਲਜਿੰਦਰ ਕੌਰ ਵੀ ਸ਼ਾਮਿਲ ਸਨ।

ਇਸ ਮੌਕਾ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਸੇਵਾ ਸਿੰਘ ਸੇਖਵਾਂ ਨੂੰ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ ਸੀ, ਲੇਕਿਨ ਹੁਣ ਉਹਨਾਂ ਦੇ ਅਚਾਨਕ ਹੋਏ ਦੇਹਾਂਤ ਦਾ ਸਾਨੂੰ ਸਭ ਨੂੰ ਦੁੱਖ ਹੈ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਹੀ ਸੇਖਵਾਂ ਪਰਿਵਾਰ ਨਾਲ ਖੜੀ ਹੈ  ਉਨ੍ਹਾਂ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਜਗਰੂਪ ਸੇਖਵਾਂ ਦੇ ਰਾਜਨੀਤਕ ਭਵਿੱਖ ਨੂੰ ਲੈਕੇ ਜਦੋ ਸਵਾਲ ਕੀਤਾ ਗਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਇਸ ਮੌਕੇ ਰਾਜਨੀਤਕ ਸਵਾਲ ਨਾ ਕੀਤਾ ਜਾਵੇ। ਉਥੇ ਹੀ ਜਗਰੂਪ ਸੇਖਵਾਂ ਨੇ ਕਿਹਾ ਕਿ ਕੇਜਰੀਵਾਲ ਜੀ ਅੱਜ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀ ਅਤੇ ਉਹਨਾਂ ਹੌਂਸਲਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਸੇਖਵਾਂ ਪਰਿਵਾਰ ਨਾਲ ਖੜੀ ਹੈ, ਨਾਲ ਜਗਰੂਪ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਹੈ ਅਤੇ ਪਾਰਟੀ ਜੋ ਸੇਵਾ ਦੇਵੇਗੀ ਉਹ ਪੂਰੀ ਮਿਹਨਤ ਨਾਲ ਉਹ ਸੇਵਾ ਨੂੰ ਨਿਭਾਉਣਗੇ। 

Get the latest update about gurdaspur, check out more about shares grief with sewa singh sekhwan family, punjab, TRUESCOOP & TRUESCOOP NEWS

Like us on Facebook or follow us on Twitter for more updates.