ਆਪ ਦੇ ਵਲੋਂ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੇ ਪੀਟਰ ਚੀਦਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਅਣਮਿੱਥੇ ਸਮੇ ਲਈ ਕੀਤਾ ਮਰਨ ਵਰਤ ਸ਼ੁਰੂ

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਵਲੋਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ ਲੜ ਚੁਕੇ...............

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਵਲੋਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ ਲੜ ਚੁਕੇ ਪੀਟਰ ਚੀਦਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਹਲਕਾ ਕਾਦੀਆ ਦੇ ਕਸਬੇ ਧਾਰੀਵਾਲ ਵਿਚ ਅਨਿਸ਼ਚਿਤ ਸਮੇ ਲਈ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। 

ਪੀਟਰ ਚੀਦਾ ਦਾ ਕਹਿਣਾ ਹੈ ਕੇ ਆਮ ਆਦਮੀ ਪਾਰਟੀ ਆਪਣੇ ਅਸੂਲਾਂ ਤੋਂ ਮੂੰਹ ਮੋੜਦੀ ਨਜਰ ਆ ਰਹੀ ਹੈ ਅਤੇ ਦੂਸਰਿਆਂ ਪਾਰਟੀਆਂ ਦੇ ਜਿਹੜੇ ਨੇਤਾਵਾਂ ਨੂੰ ਲੋਕਾਂ ਨਕਾਰ ਦਿੱਤਾ ਹੈ ਉਹਨਾਂ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਦੇ ਹੋਏ ਆਪਣੇ ਉਹਨਾਂ ਮਿਹਨਤੀ ਵਰਕਰਾਂ ਨੂੰ ਪਿੱਛੇ ਪਾ ਰਹੀ ਹੈ ਜਿਹੜੇ ਵਰਕਰਾਂ ਨੇ ਆਮ ਆਦਮੀ ਲਈ ਆਪਣੇ ਤਨ ਮਨ ਅਤੇ ਧਨ ਨਾਲ ਦਿਨ ਰਾਤ ਸੇਵਾ ਕੀਤੀ।

 ਉਹਨਾਂ ਦਾ ਕਹਿਣਾ ਸੀ ਕਿ ਹੁਣ ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਵਾਂਗ ਕ੍ਰਿਸ਼ਚਨ ਸਮਾਜ ਨੂੰ ਪਿੱਛੇ ਪਾ ਰਹੀ ਹੈ। ਪੀਟਰ ਚੀਦਾ ਨੇ ਆਪਣੀ ਮੰਗ ਬਾਰੇ ਦਸਦੇ ਕਿਹਾ ਕਿ ਬੇਸ਼ਕ ਆਮ ਆਦਮੀ ਪਾਰਟੀ ਹਲਕਾ ਕਾਦੀਆ ਤੋਂ ਵਿਧਾਨ ਸਭਾ ਲਈ ਮੈਨੂੰ ਟਿਕਟ ਨਾ ਦੇਵੇ ਪਰ ਕ੍ਰਿਸ਼ਚਨ ਸਮਾਜ ਨੂੰ ਪਿੱਛੇ ਨਾ ਪਾਵੇ ਅਤੇ ਕ੍ਰਿਸ਼ਚਨ ਸਮਾਜ ਵਿਚੋਂ ਕਿਸੇ ਵੀ ਵਰਕਰ ਨੂੰ ਟਿਕਟ ਦੇ ਦੇਵੇ ਉਹਨਾਂ ਦਾ ਕਹਿਣਾ ਸੀ ਕਿ ਜਦੋ ਤਕ ਆਮ ਆਦਮੀ ਪਾਰਟੀ ਇਸ ਮੰਗ ਉਤੇ ਗੋਰ ਕਰਦੇ ਹੋਏ ਮੰਗ ਨੂੰ ਮੰਨਦੀ ਨਹੀਂ ਤਦ ਤਕ ਇਹ ਮਰਨ ਵਰਤ ਦਿਨ ਰਾਤ ਜਾਰੀ ਰਹੇਗਾ। ਅਤੇ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦਾ ਜ਼ਿਲ੍ਹੇ ਦੇ ਹਰ ਕਸਬੇ ਅਤੇ ਸ਼ਹਿਰ ਵਿਚ ਵਿਰੋਧ ਕੀਤਾ ਜਾਵੇਗਾ।

Get the latest update about who is contesting Lok Sabha elections, check out more about truescoop, punjab, Gurdaspur & started fasting for an indefinite period against the party

Like us on Facebook or follow us on Twitter for more updates.