ਗੁਰਦਾਸਪੁਰ ਪੁਲਸ ਵਲੋਂ ਨਾਕਾਬੰਦੀ ਕਰ 1 ਟਰੱਕ ਤੇ ਕਾਰ 'ਚੋਂ 720 ਸ਼ਰਾਬ ਦੀਆਂ ਨਾਜਾਇਜ਼ ਬੋਤਲਾਂ ਸਮੇਤ ਦੋ ਗ੍ਰਿਫ਼ਤਾਰ

ਗੁਰਦਾਸਪੁਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਭੁੱਲੇਚੱਕ ਵਿਖੇ ਨਾਕੇਬੰਦੀ ਕਰ ਇਕ ਟਰੱਕ ਅਤੇ ਸਵਿਫਟ ਕਾਰ...

ਗੁਰਦਾਸਪੁਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਭੁੱਲੇਚੱਕ ਵਿਖੇ ਨਾਕੇਬੰਦੀ ਕਰ ਇਕ ਟਰੱਕ ਅਤੇ ਸਵਿਫਟ ਕਾਰ ਵਿਚੋਂ ਚੰਡੀਗਡ਼੍ਹ ਮਾਰਕਾ ਨਾਜਾਇਜ਼ ਸ਼ਰਾਬ ਦੀਆਂ 720 ਬੋਤਲਾਂ (60 ਪੇਟੀਆਂ) ਸਮੇਤ ਕਾਰ ਚਾਲਕ ਅਤੇ ਟਰੱਕ ਚਾਲਕ ਨੂੰ ਕੀਤਾ ਗ੍ਰਿਫ਼ਤਾਰ।

ਚੰਡੀਗਡ਼੍ਹ ਤੋਂ ਸ਼ਰਾਬ ਲਿਆ ਕੇ ਗੁਰਦਾਸਪੁਰ ਦੇ ਕਈ ਹਿੱਸਿਆਂ ਵਿਚ ਵੇਚਦੇ ਸਨ ਦੋਨੋਂ ਵਿਅਕਤੀ ਤੇ ਪੁਲਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਟਰੱਕ ਅਤੇ ਸਵਿਫਟ ਕਾਰ ਗੁਰਦਾਸਪੁਰ ਨੂੰ ਆ ਰਹੀ ਹੈ ਜਿਸ ਦੇ ਵਿਚ ਚੰਡੀਗਡ਼੍ਹ ਮਾਰਕਾ ਨਾਜਾਇਜ਼ ਸ਼ਰਾਬ ਹੈ। ਜਿਸ ਤੇ ਥਾਣਾ ਤਿੱਬੜ ਦੀ ਪੁਲਸ ਨੇ ਪਿੰਡ ਭੁੱਲੇਚੱਕ ਵਿਖੇ ਨਾਕੇਬੰਦੀ ਕਰ ਇਸ ਟਰੱਕ ਅਤੇ ਸਵਿਫਟ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਇਸਦੇ ਵਿੱਚੋਂ 60 ਪੇਟੀਆਂ (720 ਬੋਤਲਾਂ) ਚੰਡੀਗਡ਼੍ਹ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਉਨ੍ਹਾਂ ਦੱਸਿਆ ਕਿ ਸ਼ਰਾਬ ਨੂੰ ਕਬਜ਼ੇ ਵਿਚ ਲੈਕੇ ਕਾਰ ਚਾਲਕ ਹਰਪ੍ਰੀਤ ਅਤੇ ਟਰੱਕ ਚਾਲਕ ਮਦਨ ਗੋਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਕਿ ਇਹ ਦੋਨੋਂ ਵਿਅਕਤੀ ਚੰਡੀਗਡ਼੍ਹ ਤੋਂ ਸ਼ਰਾਬ ਲਿਆ ਕੇ ਗੁਰਦਾਸਪੁਰ ਵਿਚ ਵੇਚਣ ਦਾ ਕੰਮ ਕਰਦੇ ਸਨ ਇਨ੍ਹਾਂ ਦੋਨਾਂ ਵਿਅਕਤੀਆਂ ਦੇ ਖ਼ਿਲਾਫ਼ ਐੱਨਡੀਪੀਐੱਸ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

Get the latest update about truescoop, check out more about blockade 1 truck and car, 720 illegal bottles of liquor and arrested two, punjab & Gurdaspur police

Like us on Facebook or follow us on Twitter for more updates.