ਗੁਰਦਾਸਪੁਰ ਪੁਲਸ ਨੇ ਨਜਾਇਜ ਤੋਰ ਤੇ ਚਲ ਰਹੇ ਬੁੱਚੜ ਖਾਨੇ ਦਾ ਕੀਤਾ ਪਰਦਾ ਫਾਸ਼, ਜ਼ਿੰਦਾ ਗਾਵਾਂ ਨੂੰ ਮਾਰ ਕੇ ਕੀਤਾ ਜਾਦਾ ਸੀ ਵਪਾਰ

ਗੁਰਦਾਸਪੁਰ ਪੁਲਸ ਨੇ ਸੂਚਨਾ ਦੇ ਅਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਜਾਇਜ ਤੌਰ ਤੇ ਚਲ ...

ਗੁਰਦਾਸਪੁਰ ਪੁਲਸ ਨੇ ਸੂਚਨਾ ਦੇ ਅਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਜਾਇਜ ਤੌਰ ਤੇ ਚਲ ਰਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ। ਨਜਾਇਜ ਤੌਰ ਤੇ ਚਲ ਰਹੇ ਬੁੱਚੜ ਖਾਨੇ  ਵਿਚ ਜਿਓਂਦੀਆਂ ਗਾਵਾਂ ਨੂੰ ਮਾਰ ਕੇ ਵਪਾਰ ਕੀਤਾ ਜਾਦਾ ਸੀ। ਪੁਲਸ ਨੇ ਬੁੱਚੜ ਖਾਨੇ ਵਿਚੋਂ ਕੰਮ ਕਰਦੇ ਤਿੰਨ ਲੋਕ ਨੂੰ ਗ੍ਰਿਫ਼ਤਾਰ ਕਰਕੇ ਤਫਤੀਸ਼ ਕੀਤੀ ਸ਼ੁਰੂ। 

ਮੌਕਾ ਤੇ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਨੇਤਾ ਹਨੀ ਮਹਾਜਨ ਨੇ ਕਿਹਾ ਕਿ ਇਨ੍ਹਾਂ ਬੁੱਚੜ ਖਾਨਿਆਂ ਤੋਂ ਆਸਪਾਸ ਦੇ ਲੋਕ ਬਹੁਤ ਦੁਖੀ ਸਨ, ਇਸ ਦੀਆਂ ਕਈ ਸ਼ਿਕਾਇਤਾਂ  ਪੁਲਸ ਨੂੰ ਕੀਤਿਆਂ ਸਨ ਅਤੇ ਪੁਲਸ ਨੇ ਵੀ ਇਨ੍ਹਾਂ ਲੋਕਾਂ ਤੇ ਕਾਰਵਾਈ ਕੀਤੀ ਸੀ, ਲੇਕਿਨ ਫਿਰ ਵੀ ਇਹੋ ਜਹੇ ਸ਼ਾਤਿਰ ਲੋਕ ਪੁਲਸ ਤੋਂ ਬਚਦੇ-ਬਚਾਉਂਦੇ ਲੁਕਵੀਂ ਥਾਂਵਾ ਤੇ ਨਜਾਇਜ ਤੋਰ ਤੇ ਬੁੱਚੜ ਖਾਨੇ ਚਲਾ ਰਹੇ ਹਨ। ਉਹਨਾਂ ਕਿਹਾ ਕਿ ਗੁਰਦਾਸਪੁਰ ਪੁਲਸ ਵਲੋਂ ਇਸ ਤਰ੍ਹਾ ਦੇ ਬੁੱਚੜ ਖਾਨਿਆ ਦਾ ਪਰਦਾ ਫਾਸ ਕਰਨ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਹਨਾਂ ਬੁੱਚੜ ਖਾਨਿਆ ਨੂੰ ਸਦਾ ਲਈ ਬੰਦ ਕਰਦੇ ਹੋਏ ਇਹਨਾਂ ਦੇ ਮਾਲਿਕਾਂ ਨੂੰ ਸਖਤ ਕਾਨੂੰਨੀ ਕਾਰਵਾਈ ਦੇ ਦਾਇਰੇ ਵਿਚ ਲਿਆ ਕੇ ਸਜ਼ਾ ਦੇਣੀ ਚਾਹੀਦੀ ਹੈ। 

ਉਥੇ ਬੁੱਚੜ ਖਾਨੇ ਵਿਚੋਂ ਪਕੜੇ ਗਏ ਲੋਕਾਂ ਦਾ ਕਹਿਣਾ ਸੀ ਕਿ ਇਸ ਬੁੱਚੜ ਖ਼ਾਨਾ ਨੂੰ ਸਾਬਕਾ ਸਰਪੰਚ ਨਿਯਮਤ ਮਸੀਹ ਚਲਾ ਰਿਹਾ ਹੈ ਉਹ ਇਥੇ ਕੰਮ ਕਰਦੇ ਹਨ ਅਤੇ ਬਾਕੀ ਸਭ ਤੁਹਾਡੇ ਸਾਹਮਣੇ ਹੈ ।

ਓਥੇ ਹੀ ਗੁਰਦਾਸਪੁਰ ਪੁਲਸ ਦੇ ਡੀ ਐਸ ਪੀ ਰਾਜੇਸ਼ ਕੱਕੜ ਦਾ ਕਹਿਣਾ ਸੀ ਕਿ ਪੁਲਸ ਨੇ ਨਜਾਇਜ ਚਲ ਰਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ ਹੈ ਜਿਥੇ ਜਿਉਂਦੀਂਆਂ ਗਾਵਾਂ ਨੂੰ ਮਾਰ ਦਿੱਤਾ ਜਾਂਦਾ ਸੀ ਬਾਕੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ਬਾਕੀ ਤਫਤੀਸ਼ ਜੋ ਕੁਛ ਸਾਹਮਣੇ ਆਏਗਾ ਉਸਦੇ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Get the latest update about killing live cows, check out more about trieu scoop news, cows, gurdaspur & punjab

Like us on Facebook or follow us on Twitter for more updates.