ਗੁਰਦਾਸਪੁਰ ਪੁਲਸ ਲਾਈਨ ਦਾ ਸਫਾਈ ਕਰਮਚਾਰੀ ਬਣਿਆ ਚੋਰ, 8 ਮੋਟਰਸਾਈਕਲ ਕੀਤੇ ਚੋਰੀ, ਹੁਣ ਚੜ੍ਹਿਆ ਪੁਲਸ ਹੱਥੇ

ਪੁਲਸ ਲਾਈਨ ਗੁਰਦਾਸਪੁਰ ਦੇ ਸਫਾਈ ਕਰਮਚਾਰੀ ਨੂੰ ਥਾਣਾ ਸਿਟੀ ਪੁਲਸ ਨੇ ਚੋਰੀ ਦੇ 8 ਮੋਟਰਸਾਈਕਲਾਂ...

ਪੁਲਸ ਲਾਈਨ ਗੁਰਦਾਸਪੁਰ ਦੇ ਸਫਾਈ ਕਰਮਚਾਰੀ ਨੂੰ ਥਾਣਾ ਸਿਟੀ ਪੁਲਸ ਨੇ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਇਸ ਨੌਜਵਾਨ ਗੁਰਦਾਸਪੁਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਚੋਰੀ ਕੀਤੇ ਸਨ। ਪੁਲਸ ਵਲੋਂ ਮੁਖਬਰ ਖ਼ਾਸ ਦੀ ਇਤਲਾਹ ਤੇ ਇਸ ਨੌਜਵਾਨ ਨੂੰ ਗੁਰਦਾਸਪੁਰ ਦੇ ਐਸਡੀ ਕਾਲੇਜ ਨੇੜੇ ਨਾਕੇਬੰਦੀ ਕਰ ਇਸਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਪੁੱਛਗਿੱਛ ਦੌਰਾਨ ਇਸ ਨੇ ਚੋਰੀ ਦੇ 7 ਮੋਟਰਸਾਈਕਲ ਹੋਰ ਬਰਾਮਦ ਕਰਵਾਏ ਹਨ। ਪੁਲਸ ਵਲੋਂ ਮਾਮਲਾ ਦਰਜ ਕਰ ਅੱਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਸੁਨੀਲ ਕੁਮਾਰ ਉਰਫ ਬਬਲੂ ਇਕ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗੁਰਦਾਸਪੁਰ ਨੂੰ ਆ ਰਿਹਾ ਹੈ। 

ਜਿਸ ਨੂੰ ਨਾਕੇਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਗੁਰਦਾਸਪੁਰ ਪੁਲਸ ਲਾਈਨ ਵਿਖੇ ਸਫਾਈ ਕਰਮਚਾਰੀ ਦਾ ਕੰਮ ਕਰਦਾ ਹੈ। ਚੋਰੀ ਕਰਨ ਦਾ ਆਦਿ ਹੈ, ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਕਿ ਇਸ ਨੇ ਗੁਰਦਾਸਪੁਰ ਵਿਚੋਂ 7 ਮੋਟਰਸਾਈਕਲ ਹੋਰ ਚੋਰੀ ਕੀਤੇ ਹਨ ਜੋ ਕਿ ਇਸ ਨੇ ਬਹਿਰਾਮਪੁਰ ਰੋਡ ਤੇ ਕਿਸੇ ਸੁੰਨਸਾਨ ਜਗ੍ਹਾ ਤੇ ਲੁਕਾਏ ਹੋਏ ਹਨ ਜੋ ਕਿ ਪੁਲਸ ਨੇ ਬਰਾਮਦ ਕਰਕੇ ਇਸ ਦੇ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Get the latest update about becomes thief, check out more about punjab, Gurdaspur, 8 motorcycles stolen & now in police arrest

Like us on Facebook or follow us on Twitter for more updates.