ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ 'ਚ ਖੋਲ੍ਹੇ ਗਏ ਇਸ ਸਰਕਾਰੀ ਸਕੂਲ 'ਚ ਪੜ੍ਹ ਰਹੇ ਹਨ ਸਪੈਸ਼ਲ 42 ਬੱਚੇ

ਦੇਸ਼ ਭਰ ਵਿੱਚ ਕਈ ਐਸੇ ਦਿਵਯਾਂਗ ਬੱਚੇ ਹਨ ਜਿਨ੍ਹਾਂ ਦੀ ਦੇਖਭਾਲ ਲਈ ਅਤੇ ਇਨ੍ਹਾਂ ਬੱਚਿਆਂ ਨੂੰ ਕਾਬਿਲ ਬਣਾਉਣ ਦੇ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ..............

ਦੇਸ਼ ਭਰ ਵਿੱਚ ਕਈ ਐਸੇ ਦਿਵਯਾਂਗ ਬੱਚੇ ਹਨ ਜਿਨ੍ਹਾਂ ਦੀ ਦੇਖਭਾਲ ਲਈ ਅਤੇ ਇਨ੍ਹਾਂ ਬੱਚਿਆਂ ਨੂੰ ਕਾਬਿਲ ਬਣਾਉਣ ਦੇ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਦਿਵਯਾਂਗ ਬੱਚਿਆਂ ਲਈ ਸਪੈਸ਼ਲ ਰਿਸੋਰਸ ਸੈਂਟਰ ਬਣਾਏ ਗਏ ਹਨ ਗੁਰਦਾਸਪੁਰ ਵਿਚ ਵੀ ਇਕ ਦਿਵਯਾਂਗ ਬੱਚਿਆਂ ਲਈ ਸਪੈਸ਼ਲ ਰਿਸੋਰਸ ਸੈਂਟਰ ਖੋਲ੍ਹਿਆ ਗਿਆ ਹੈ।

 ਜਿਸ ਵਿਚ ਇਸ ਵਕਤ 42 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਹਨਾਂ ਵਿਚ ਚੱਲਣ ਫਿਰਨ ਤੋਂ ਅਸਮਰੱਥ, ਸੁਣਨ ਬੋਲਣ ਤੋਂ ਅਸਮਰੱਥ, ਨੇਤਰਹੀਣ ਬੱਚੇ ਸ਼ਾਮਿਲ ਹਨ। ਇਹਨਾਂ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਈ ਦੇ ਨਾਲ ਨਾਲ ਐਕਸਰਸਾਈਜ਼, ਸਰੀਰਕ ਥਾਇਰੈਪੀ ਵੀ ਦਿਤੀ ਜਾਂਦੀ ਹੈ ਤਾਂ ਜੋ ਇਹ ਬੱਚੇ ਤੰਦਰੁਸਤ ਹੋ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸਪੈਸ਼ਲ ਰਿਸੋਰਸ ਸੈਂਟਰ ਦਿਵਯਾਂਗ ਸਕੂਲ ਦੀ ਆਈਈਆਰਟੀ ਅਧਿਆਪਕ ਰਜਨੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਵਿਚ ਦਿਵਯਾਂਗ ਬੱਚਿਆਂ ਲਈ ਸਪੈਸ਼ਲ ਰਿਸੋਰਸ ਸੈਂਟਰ ਖੋਲਿਆ ਗਿਆ ਹੈ ਜਿਸ ਵਿਚ 42 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਹਨਾਂ ਵਿਚ ਚੱਲਣ ਫਿਰਨ ਤੋਂ ਅਸਮਰੱਥ, ਸੁਣਨ ਬੋਲਣ ਤੋਂ ਅਸਮਰੱਥ, ਨੇਤਰਹੀਣ ਬੱਚੇ ਸ਼ਾਮਿਲ ਹਨ।

 ਇਹਨਾਂ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਈ ਦੇ ਨਾਲ ਨਾਲ ਐਕਸਰਸਾਈਜ਼, ਫਿਜਿਓ ਥਾਇਰੈਪੀ ਵੀ ਦਿਤੀ ਜਾਂਦੀ ਹੈ ਤਾਂ ਜੋ ਇਹ ਬੱਚੇ ਤੰਦਰੁਸਤ ਹੋ ਸਕਣ ਅਤੇ ਆਮ ਬੱਚਿਆਂ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ। ਉਹਨਾਂ ਕਿਹਾ ਕਿ ਇਸ ਸਕੂਲ ਵਿਚ ਕਾਫੀ ਟਾਈਲਨਟੇਡ ਬੱਚੇ ਹਨ ਉਹਨਾਂ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਣਗੋਲਿਆਂ ਨਾ ਕਰਨ ਅਜਿਹੇ ਬੱਚਿਆਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਪੈਸ਼ਲ ਰਿਸੋਰਸ ਸੈਂਟਰਾਂ ਵਿਚ ਭੇਜਿਆ ਜਾਵੇ। ਤਾਂ ਜੋ ਇਹ ਬੱਚੇ ਵੀ ਆਪਣਾ ਭਵਿੱਖ ਬਣਾ ਸਕਣ ਅਤੇ ਆਮ ਬੱਚਿਆਂ ਵਾਂਗ ਜਿੰਦਗੀ ਜੀ ਸਕਣ।


Get the latest update about TRUESCOOP, check out more about are studying in this government school, GURDASPUR, Special 42 children & opened by the Punjab government in Gurdaspur

Like us on Facebook or follow us on Twitter for more updates.