ਸੁਖਬੀਰ ਬਾਦਲ ਪਹੁੰਚੇ ਗੁਰਦਾਸਪੁਰ, ਕੀਤਾ ਰੋਡ ਸ਼ੋਅ, ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਗੁਰਦਾਸਪੁਰ ਪਹੁੰਚੇ। ਅੱਜ ਉਨ੍ਹਾਂ ਦੇ ਵਲੋਂ ਹਲਕਾ ਗੁਰਦਾਸਪੁਰ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਗੁਰਦਾਸਪੁਰ ਪਹੁੰਚੇ। ਅੱਜ ਉਨ੍ਹਾਂ ਦੇ ਵਲੋਂ ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਲਈ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵੱਡੀ ਤਦਾਦ ਵਿਚ ਅਕਾਲੀ ਦਲ ਯੂਥ ਦੇ ਵਰਕਰ ਸ਼ਾਮਲ ਹੋਏ। ਉਨ੍ਹਾਂ ਦੇ ਵਲੋਂ ਗੁਰਦਾਸਪੁਰ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤੀ ਗਈ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵਲੋਂ ਗੁਰਦਾਸਪੁਰ ਸ਼ਹਿਰ ਦੇ ਵਿਚ ਰੋਡ ਸ਼ੋਅ ਕੀਤਾ ਗਿਆ। ਧਾਰਮਿਕ ਅਸਥਾਨਾਂ ਤੇ ਨਤਮਸਤਕ ਹੁੰਦੇ ਹੋਏ ਪਰਮਾਤਮਾ ਦਾ ਅਸ਼ੀਰਵਾਦ ਲਿਆ ਗਿਆ।

ਇਸ ਮੌਕੇ ਸੁਖਬੀਰ ਬਾਦਲ ਦੇ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਪੰਜਾਬ ਦੀ ਚੰਨੀ ਸਰਕਾਰ ਤੇ ਜੰਮਕੇ ਨਿਸ਼ਾਨਾ ਸਾਧਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਢੇ ਚਾਰ ਸਾਲ  ਤੋਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ। ਸਰਕਾਰ ਨੇ ਲੋਕਹਿਤ ਵਿਚ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ,ਜਾਖੜ ,ਸਿੱਧੂ ,ਬਾਜਵਾ ,ਰੰਧਾਵਾ ਵਰਗੀਆਂ ਵੱਖ ਵੱਖ ਮਿਸਲਾਂ ਬਣ ਚੁੱਕੀਆਂ ਹਨ। 

ਸਿੱਧੂ ਨੂੰ ਪ੍ਰਧਾਨ ਬਣਾਇਆ ਹੈ ਉਹ ਨਾ ਕਿਸੇ ਦੀ ਸੁਣਦਾ ਹੈ ਅਤੇ ਨਾ ਹੀ ਕੋਈ ਉਨ੍ਹਾਂ ਦੀ ਸੁਣਦਾ ਹੈ। ਮੁੱਖ ਮੰਤਰੀ ਚੰਨੀ ਵਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਦਿੱਤਾ ਕੁੱਝ ਨਹੀਂ ਜਾ ਰਿਹਾ। ਪਰ ਇਹ ਨਹੀਂ ਪਤਾ ਕੇ ਸਰਕਾਰ ਕੌਣ ਚਲਾ ਰਿਹਾ ਹੈ। ਸਰਕਾਰ ਵਿਚ ਹਰ ਕੋਈ ਆਪਣੇ ਆਪਣੇ ਮਹਿਕਮੇ ਵਿਚ ਪੈਸੇ ਬਨਾਉਣ ਨੂੰ ਲਗਾ ਹੋਇਆ ਹੈ।

ਪਹਿਲਾ ਕੈਪਟਨ ਨੇ ਝੂਠੀਆਂ ਸਹੁੰਆ ਖਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੁਣ ਚੰਨੀ ਝੂਠੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਬਰਸਾਤ ਅਤੇ ਗੜੇਮਾਰੀ ਨਾਲ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਜਲਦ ਤੋਂ ਜਲਦ ਮੁਆਵਜ਼ੇ ਦਾ ਐਲਾਨ ਹੋਣਾ ਚਾਹੀਦਾ ਸੀ। ਪਰ ਅਫਸੋਸ ਕੇ ਪੰਜਾਬ ਸਰਕਾਰ ਨੇ ਜੋ ਨਰਮੇ ਦੀ ਫਸਲ ਸੁੰਡੀ ਨਾਲ ਬਰਬਾਦ ਹੋ ਗਈ ਉਸਦਾ ਮੁਅਵਜਾ ਅਜੇ ਤਕ ਨਹੀਂ ਦਿਤਾ। ਉਥੇ ਹੀ ਬਾਦਲ ਨੇ ਆਲ ਪਾਰਟੀ ਮੀਟਿੰਗ ਨੂੰ ਲੈਕੇ ਕਿਹਾ ਕਿ ਉਹ ਮੀਟਿੰਗ ਚੰਨੀ ਦੀ ਹੀ ਮੀਟਿੰਗ ਹੈ। ਉਥੇ ਹੀ ਬਾਦਲ ਨੇ ਅਰੂਸਾ ਆਲਮ ਦੇ ਉਤੇ ਕੀਤੇ ਸਵਾਲ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ।

Get the latest update about punjab, check out more about Sukhbir Badal arrives in Gurdaspur, truescoop news, gurdaspur & conducts road show

Like us on Facebook or follow us on Twitter for more updates.