ਬੱਚਿਆਂ ਨੂੰ ਵੀ ਦੇਸ਼ ਦੀ ਰਾਖੀ ਲਈ ਫੌਜ 'ਚ ਭੇਜਾਗੀ- ਸ਼ਹੀਦ ਮਨਦੀਪ ਦੀ ਪਤਨੀ, ਮਾਂ ਨੇ ਕਿਹਾ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ

ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਨਾਲ ਮੁਕਾਬਲਾ 'ਚ 5 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ ਜਿਹਨਾਂ ਵਿਚੋ...

ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਨਾਲ ਮੁਕਾਬਲਾ 'ਚ 5 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ ਜਿਹਨਾਂ ਵਿਚੋ ਨਾਇਕ ਮਨਦੀਪ ਸਿੰਘ (ਉਮਰ ਕਰੀਬ 30 ਸਾਲ ) ਜੋ ਜ਼ਿਲ੍ਹਾਂ  ਗੁਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ। ਅੱਜ ਨਾਇਕ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਪਹੁੰਚੀ ਤਾਂ ਵੱਡੀ ਗਿਣਤੀ 'ਚ ਇਲਾਕੇ ਭਰ ਤੋਂ ਆਏ ਲੋਕਾਂ ਨੇ ਸ਼ਹੀਦ ਨੂੰ ਆਖਰੀ ਵਿਦਾਈ ਦਿੱਤੀ। ਉਥੇ ਹੀ ਸ਼ਹੀਦ ਦੀ ਮਾਂ ਨੇ ਪੁੱਤ ਨੂੰ ਮੋਢਾ ਦਿੱਤਾ ਅਤੇ ਸ਼ਹੀਦ ਦੇ 4 ਸਾਲ ਦੇ ਬੇਟੇ ਮੰਤਾਜ ਨੇ ਪਿਤਾ ਨੂੰ ਮੁੱਖ ਅਗਨੀ ਦਿੱਤੀ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪ੍ਰਸ਼ਾਸ਼ਨ ਦੇ ਅਧਕਾਰੀਆਂ ਤੋਂ ਇਲਾਵਾ ਫੌਜ ਵਲੋਂ ਸ਼ਰਧਾਂਜਲੀ ਦਿੱਤੀ ਗਈ।
 

ਗੁਰਦਾਸਪੁਰ ਦੇ ਪਿੰਡ ਚੱਠਾ 'ਚ ਮਾਤਮ ਸੀ ਅਤੇ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਯਾਤਰਾ 'ਚ ਨੌਜਵਾਨਾਂ ਵਲੋਂ ਮਨਦੀਪ ਸਿੰਘ ਅਮਰ ਰਹੇ ਦੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਫੌਜ ਵਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਮਨਦੀਪ ਸਿੰਘ ਦੀਆ ਅੰਤਿਮ ਰਸਮਾਂ ਨਿਭਾਈਆਂ ਅਤੇ ਉਥੇ ਹੀ ਫੌਜ ਦੀ ਟੁਕੜੀ ਵਲੋਂ ਸਲਾਮੀ ਵੀ ਦਿਤੀ ਗਈ। ਪੰਜਾਬ ਸਰਕਾਰ ਵਲੋਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਰਧਾਂਜਲੀ ਦਿਤੀ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਗੁਆਂਢੀ ਦੇਸ਼ ਲਗਾਤਾਰ ਗ਼ਲਤ ਕਰ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਬਾਰੇ ਠੋਸ ਕਦਮ ਚੁੱਕਣ ਦੀ ਲੋੜ ਹੈ ਅਤੇ ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸ਼ਹੀਦ ਦੇ ਨਾ ਦਾ ਪਿੰਡ 'ਚ ਯਾਦਗਾਰੀ ਗੇਟ ਵੀ ਬਣਾਇਆ ਜਾਵੇਗਾ। 
ਮਨਦੀਪ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪਤੀ ਨੂੰ ਆਖਰੀ ਵਿਦਾਈ ਦੇਂਦੇ ਹੋਏ ਕਿਹਾ ਕਿ ਜੋ ਘਾਟਾ ਹੈ ਉਹ ਕਦੇ ਨਹੀਂ ਪੂਰਾ ਹੋਣ ਵਾਲਾ, ਲੇਕਿਨ ਉਸਦੇ ਪਤੀ ਮਨਦੀਪ ਅਮਰ ਹੋ ਗਏ ਹਨ। ਉਥੇ ਹੀ ਮਨਦੀਪ ਸਿੰਘ ਦੀ ਪਤਨੀ ਨੇ ਕਿਹਾ ਕਿ ਉਸਦੇ ਦੋ ਬੱਚੇ ਹਨ ਅਤੇ ਉਹ ਉਹਨਾਂ ਨੂੰ ਵੀ ਦੇਸ਼ ਦੀ ਰਾਖੀ ਲਈ ਫੌਜ ਵਿਚ ਭੇਜੇਗੀ ਉਥੇ ਹੀ ਸ਼ਹੀਦ ਮਨਦੀਪ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਪੁੱਤ ਦਾ ਘਾਟਾ ਤਾਂ ਕਦੇ ਨਹੀਂ ਪੂਰਾ ਹੋ ਸਕਦਾ ਲੇਕਿਨ ਪੁੱਤ ਦੀ ਸ਼ਹਾਦਤ ਤੇ ਮਾਣ ਹੈ। 

Get the latest update about mother says proud of sons martyrdom, check out more about truescoop, punjab, Will send children to army to protect country & Martyr Mandeeps wife

Like us on Facebook or follow us on Twitter for more updates.