ਸਊਦੀ ਅਰਬ 'ਚ ਰੋਜੀ ਰੋਟੀ ਕਮਾਉਣ ਗਏ ਗੁਰਦਾਸਪੁਰ ਦੇ ਨੌਜਵਾਨ ਨੇ ਉੱਥੇ ਕਮਰੇ 'ਚ ਫਾਹਾ ਲਾ ਕੀਤੀ ਖੁਦਕੁਸ਼ੀ

ਜ਼ਿਲ੍ਹਾ ਗੁਰਦਾਸਪੁਰ ਦੇ 26 ਸਾਲ ਦੇ ਨੌਜਵਾਨ ਨੇ ਸਊਦੀ ਅਰਬ ਵਿਚ ਫੰਦਾ ਲਗਾਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ.....

ਜ਼ਿਲ੍ਹਾ ਗੁਰਦਾਸਪੁਰ ਦੇ 26 ਸਾਲ ਦੇ ਨੌਜਵਾਨ ਨੇ ਸਊਦੀ ਅਰਬ ਵਿਚ ਫੰਦਾ ਲਗਾਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ, ਪਿੱਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਹਾ ਜਾ ਰਿਹਾ ਹੈ ਕਿ ਡਿਪ੍ਰੇਸ਼ਨ ਵਿਚ ਆਕੇ ਪੁੱਤਰ ਨੇ ਅਜਿਹਾ ਕਦਮ ਚੁੱਕਿਆ।

ਗਰੀਬ ਮਜ਼ਬੂਰ ਪਰਿਵਾਰ ਨੇ ਪੰਜਾਬ ਸਰਕਾਰ ਸਮੇਤ ਸੰਸਦ ਸਨੀ ਦਿਓਲ ਨੂੰ ਮ੍ਰਿਤਕ ਪੁੱਤਰ ਦੀ ਦੇਹ ਭਾਰਤ ਲੈਕੇ ਆਉਣ ਦੀ  ਗੁਹਾਰ ਲਗਾਈ ਹੈ। ਨੌਜਵਾਨ ਅਮਨਦੀਪ ਪੁੱਤਰ ਸਵਰਗਵਾਸੀ ਬੂਟਾ ਰਾਮ ਨਿਵਾਸੀ ਨਿਊ ਸੰਤ ਨਗਰ ਵਾਰਡ ਨੰਬਰ 24 ਗੁਰਦਾਸਪੁਰ ਦਾ ਰਹਿਣ ਵਾਲਾ ਹੈ।  ਜਿਸਦੀ 2 ਸਾਲ ਪਹਿਲਾ ਸ਼ਾਦੀ ਹੋਈ ਸੀ, ਲੇਕਿਨ ਪਿਛਲੇ ਡੇਢ਼ ਮਹੀਨੋਂ ਤੋਂ ਪਤਨੀ ਪੈਕੇ ਰਿਹ ਰਹੀ ਸੀ, ਪਰਿਵਾਰ ਵਾਲਿਆ ਨੇ ਦਸਿਆ ਕਿ ਉਹ ਡਿਪ੍ਰੇਸ਼ਨ ਵਿਚ ਰਹਿੰਦਾ ਸੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਮਨਦੀਪ ਉਮਰ 26 ਸਾਲ ਦੇ ਵੱਡੇ ਭਰਾ ਸੀਨਾ ਅਤੇ ਨਾਨਾ ਦੌਲਤ ਰਾਮ ਨੇ ਦਸਿਆ ਕਿ ਅਮਨਦੀਪ 8 ਸਾਲ ਪਹਿਲਾ ਸਊਦੀ ਅਰਬ ਵਿਚ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ, ਉਥੇ ਉਹ ਕਿਸੀ ਕੰਪਨੀ ਵਿਚ ਟ੍ਰਕ ਚਲਾਉਂਦਾ ਸੀ। 2 ਸਾਲ ਪਹਿਲਾ ਉਹ ਛੁੱਟੀ ਤੇ ਆਇਆ ਸੀ , ਤਦ ਉਸਦਾ ਵਿਆਹ ਪਿੰਡ ਮਗਰਮੁਦੀਆਂ ਦੀ ਰਹਿਣ ਵਾਲੀ ਲੜਕੀ ਨਾਲ ਕੀਤਾ ਗਿਆ ਸੀ। ਉਹ ਬਹੁਤ ਖੁਸ਼ ਰਹਿੰਦਾ ਸੀ, ਲੇਕਿਨ ਪਿਛਲੇ ਡੇਢ਼ ਮਹੀਨੇ ਤੋਂ ਉਸਦੀ ਪਤਨੀ ਆਪਣੇ ਪੈਕੇ ਰਿਹ ਰਹੀ ਹੈ, ਜਿਸ ਕਾਰਣ ਅਮਨਦੀਪ ਡਿਪ੍ਰੇਸ਼ਨ ਵਿਚ ਰਹਿੰਦਾ ਸੀ। ਅਤੇ ਕੁਝ ਦਿਨ ਪਹਿਲਾ ਉਹਨਾਂ ਨੂੰ ਅਮਨਦੀਪ ਦੇ ਦੋਸਤਾਂ ਦਾ ਫੋਨ ਆਇਆ ਕੇ ਅਮਨਦੀਪ ਨੇ ਫੰਦਾ ਲਗਾਕਰ ਸੁਸਾਇਡ ਕਰ ਲਈ। ਜਿਸਦੇ ਬਾਦ ਪਰਿਵਾਰ ਵਾਲਿਆ ਦਾ ਰੋ ਰੋ ਕੇ ਬੁਰਾ ਹਾਲ ਹੈ, ਪਿਤਾ ਦੀ 4 ਮਹੀਨੇ ਪਹਿਲਾ ਮੌਤ ਹੋ ਚੁਕੀ ਹੈ।

 ਪਰਿਵਾਰ ਵਾਲਿਆ ਦਾ ਕਹਿਣਾ ਹੈ ਕਿ ਅਸੀਂ ਬਹੁਤ ਗਰੀਬ ਹਾਂ ਅਤੇ ਸਾਡੀ ਪੰਜਾਬ ਸਰਕਾਰ ਅਤੇ ਸਾਂਸਦ ਸਨੀ ਦਿਓਲ ਨੂੰ ਅਪੀਲ ਹੈ ਕਿ ਸਾਡੇ ਮ੍ਰਿਤਕ ਬੇਟੇ ਦੀ ਦੇਹ ਨੂੰ ਸਊਦੀ ਅਰਬ ਤੋਂ ਭਾਰਤ ਲਿਆਂਦਾ ਜਾਵੇ। ਤਾਂਕਿ ਅਸੀਂ ਰੀਤੀ ਰਿਵਾਜਾਂ ਨਾਲ ਉਸਦਾ ਅੰਤਿਮ ਸੰਸਕਾਰ ਕਰ ਸਕੀਏ।

Get the latest update about Gurdaspur, check out more about truescoop news, punjab, truescoop & by hanging himself in a room in Saudi Arabia

Like us on Facebook or follow us on Twitter for more updates.