ਗੁਰਦਾਸਪੁਰ ਵਿਖੇ ਹੋਈ ਕਿਸਾਨ ਮਹਾ ਪੰਚਾਇਤ 'ਚ ਗਰਜੇ ਗੁਰਨਾਮ ਚੜੁਨੀ ਤੇ ਲੱਖਾਂ ਸਿਧਾਣਾ

ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ..

ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸਦੇ ਤਹਿਤ ਅੱਜ ਗੁਰਦਾਸਪੁਰ ਵਿਚ ਕਿਸਾਨ ਜਥੇਬੰਦੀਆਂ ਦੇ ਵਲੋਂ ਕਿਸਾਨ ਮਹਾਸਭਾ ਕਰਵਾਈ ਗਈ। ਇਸ ਕਿਸਾਨ ਮਹਾਸਭਾ ਦੇ ਵਿਚ ਕਿਸਾਨ ਨੇਤਾ ਗੁਨਾਮ ਸਿੰਘ ਚੜੁਨੀ, ਚੌਧਰੀ ਵਰਿੰਦਰ ਸਿੰਘ ਹੁੱਡਾ, ਲੱਖਾਂ ਸਿਧਾਣਾ, ਜਗਦੀਪ ਰੰਧਾਵਾ ਸਮੇਤ ਕਈ ਕਿਸਾਨ ਨੇਤਾ ਪਹੁੰਚੇ। ਇਸ ਦੌਰਾਨ ਨੇਤਾਵਾਂ ਨੇ ਚੋਣਾਂ ਲੜਨ ਦੀ ਗੱਲ ਵੀ ਕੀਤੀ।

ਕਿਸਾਨ ਮਹਾਸਭਾ ਵਿਚ ਪਹੁੰਚੇ ਕਿਸਾਨ ਨੇਤਾ ਗੁਰਨਾਮ ਸਿੰਘ ਚਾੜੁਨੀ, ਲੱਖਾਂ ਸਿਧਾਣਾ ਨੇ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਜੋ ਕਹਿੰਦਾ ਹੈ, ਉਹ ਕਰਦਾ ਨਹੀਂ, ਹੁਣ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਭਲਾ ਕਰ ਰਿਹਾ ਹਾਂ, ਲੇਕਿਨ ਮੋਦੀ ਕਿਸਾਨਾਂ ਦਾ ਭਲਾ ਨਹੀਂ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਵਡੇ ਵਪਾਰੀਆਂ ਦੇ ਹੱਥ ਫਸਲਾਂ ਦੇਣਾ ਚਾਹੁੰਦਾ ਹੈ, ਜਿਸ ਕਰਕੇ ਉਹ ਇਹ ਸਭ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਮਿਤ ਸ਼ਾਹ ਦੀ ਹੋਈ ਮੀਟਿੰਗ ਤੇ ਉਹਨਾਂ ਨੇ ਕਿਹਾ ਕਿ ਇਹ ਬਾਹਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਨੇ, ਅੰਦਰਲੀ ਗਲ ਇਹ ਕਦੀ ਨਹੀਂ ਦਸਦੇ। 

ਝੋਨੇ ਦੀ ਜਲਦੀ ਹੋਈ ਸਰਕਾਰੀ ਖਰੀਦ ਤੇ ਉਹਨਾਂ ਨੇ ਕਿਹਾ ਕਿ ਅਸੀ ਧਰਨੇ ਲਗਾ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਹੈ, ਕਿਸੇ ਪ੍ਰਧਾਨਮੰਤਰੀ ਜਾਂ ਫਿਰ ਮੁਖਮੰਤਰੀ ਨੇ ਨਹੀਂ ਕਰਵਾਈ। ਉਥੇ ਹੀ ਉਹਨਾਂ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਰਾਜਨੀਤਕ ਮੈਦਾਨ ਵਿਚ ਉਤਰਨਾ ਚਾਹੀਦਾ ਹੈ ਰਾਜਨੀਤਕ ਤੋਂਰ ਤੇ ਤਾਕਤ ਵੀ ਆਪਣੇ ਹੱਥਾਂ ਵਿਚ ਰੱਖਣੀ ਚਾਹੀਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਮੋਦੀ ਕਿਹ ਰਿਹਾ ਹੈ ਕੇ ਦੇਸ਼ ਦੀ ਆਵਾਮ ਅਤੇ ਕਿਸਾਨਾਂ ਲਈ ਸਹੀ ਫੈਂਸਲੇ ਲੈਣ ਲਈ ਸਖਤ ਕਦਮ ਚੁੱਕਣੇ ਪੈਂਦੇ ਹਨ ਅਗਰ ਮੋਦੀ ਸਰਕਾਰ ਦੇ ਖੇਤੀ ਕ਼ਾਨੂਨ ਅਗਰ ਕਿਸਾਨਾਂ ਲਈ ਦੇਸ਼ ਲਈ ਸਹੀ ਹਨ ਤਾਂ ਫਿਰ ਦੇਸ਼ ਦੀ ਆਵਾਮ ਮੋਦੀ ਸਰਕਾਰ ਦੇ ਖਿਲ਼ਾਫ  ਸੜਕਾਂ ਤੇ ਕਿਉ ਹੈ। ਉਥੇ ਹੀ ਲੱਖਾਂ ਸਿਧਾਣਾ ਨੇ ਦੀਪ ਸਿੱਧੂ ਦੇ ਬਿਆਨ ਕੇ ਕਿਸਾਨ ਅੰਦੋਲਨ ਵਿਚ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ। ਉਹਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ ਤੇ ਕੁਝ ਵੀ ਬੋਲਣ ਤੋਂ ਬਚਦੇ ਨਜਰ ਆਏ।

Get the latest update about Kisan Mahapanchayat, check out more about Gurnam Singh Chaduni, truescoop, gurdaspur & truescoop news

Like us on Facebook or follow us on Twitter for more updates.