ਦੁਨੀਆ 'ਚ ਸਭ ਤੋਂ ਜ਼ਿਆਦਾ ਪੰਜਾਬ 'ਚ ਹੋ ਰਹੀਆਂ ਮੌਤਾਂ, ਸਰਕਾਰ ਲਈ ਚਿੰਤਾ ਦਾ ਵਿਸ਼ਾ

ਪੰਜਾਬ 'ਚ ਕੋਰੋਨਾਵਾਇਰਸ ਦਾ ਸੰਕ੍ਰਮਣ ਪਹਿਲਾਂ ਨਾਲੋਂ ਕਾਫੀ ਘੱਟ ਹੋਇਆ ਹੈ। ਕੋਰੋਨਾ ਦੇ ਮਰੀਜ਼ ਹੁਣ ਵੱਧ ਸੰਖਿਆ 'ਚ ਠੀਕ ਤਾਂ ਹੋ ਰਹੇ ਹਨ ਪਰ ਮੌਤ ਦੀ ਦਰ ਘੱਟ ਨਹੀਂ...

ਜਲੰਧਰ— ਪੰਜਾਬ 'ਚ ਕੋਰੋਨਾਵਾਇਰਸ ਦਾ ਸੰਕ੍ਰਮਣ ਪਹਿਲਾਂ ਨਾਲੋਂ ਕਾਫੀ ਘੱਟ ਹੋਇਆ ਹੈ। ਕੋਰੋਨਾ ਦੇ ਮਰੀਜ਼ ਹੁਣ ਵੱਧ ਸੰਖਿਆ 'ਚ ਠੀਕ ਤਾਂ ਹੋ ਰਹੇ ਹਨ ਪਰ ਮੌਤ ਦੀ ਦਰ ਘੱਟ ਨਹੀਂ ਹੋ ਰਹੀ ਹੈ। ਪੰਜਾਬ 'ਚ ਮੌਤ ਦਰ ਦਾ ਅੰਕੜਾ 3.06 ਫ਼ੀਸਦੀ 'ਤੇ ਪਹੁੰਚ ਗਿਆ ਹੈ ਜਦਕਿ ਦੁਨੀਆ ਭਰ 'ਚ ਇਹ ਅੰਕੜਾ 2.94 ਫ਼ੀਸਦੀ ਦੇ ਕਰੀਬ ਹੈ। ਪੰਜਾਬ 'ਚ ਦੋ ਦਿਨਾਂ 'ਚ 40 ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਪਿਛਲੇ 48 ਘੰਟਿਆਂ 'ਚ ਸਭ ਤੋਂ ਘੱਟ ਹਨ। ਸੂਬੇ 'ਚ ਮੰਗਲਵਾਰ ਨੂੰ 32 ਮੌਤਾਂ ਹੋਈਆਂ ਜਦਕਿ 846 ਨਵੇਂ ਮਰੀਜ਼ ਮਿਲੇ। ਲੋਕ ਪਹਿਲੇ ਪੜਾਅ 'ਚ ਟੈਸਟ ਕਰਵਾਉਣ ਤੋਂ ਡਰਦੇ ਹਨ ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚਦੇ ਹਨ, ਉਦੋਂ ਤੱਕ ਸਥਿਤੀ ਕਾਫ਼ੀ ਵਿਗੜ ਚੁੱਕੀ ਹੁੰਦੀ ਹੈ। ਮੌਤ ਦੀ ਦਰ ਦੇ ਜ਼ਿਆਦਾ ਹੋਣ 'ਚ ਇਹ ਬਹੁਤ ਵੱਡਾ ਕਾਰਨ ਹੈ।

ਭਾਰੀ ਹੰਗਾਮੇ ਤੋਂ ਬਾਅਦ ਰਾਹੁਲ ਗਾਂਧੀ ਦੀ ਹਰਿਆਣਾ 'ਚ ਹੋਈ ਐਂਟਰੀ, ਦੇਖੋ ਵੀਡੀਓ

ਜਾਣਕਾਰੀ ਮੁਤਾਬਕ ਦੇਸ਼ ਦੀ ਮੌਤ ਦਰ 1.55 ਫ਼ੀਸਦੀ ਹੈ। ਇਸ ਦੇ ਨਾਲ ਹੀ ਰਾਹਤ ਵਾਲੀ ਗੱਲ੍ਹ ਇਹ ਹੈ ਕਿ ਸੂਬੇ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 86.95 'ਤੇ ਪਹੁੰਚ ਗਈ ਹੈ। ਵੱਧ ਰਹੀ ਮੌਤ ਦਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਚਿੰਤਾ ਜ਼ਾਹਿਰ ਕਰ ਰਹੇ ਹਨ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਨ੍ਹਾਂ ਨੇ ਟੀਮ ਦਾ ਗਠਨ ਕੀਤਾ ਹੈ। ਕੋਵਿਡ 19 ਸਬੰਧੀ ਪੰਜਾਬ ਸਰਕਾਰ ਦੇ ਸਲਾਹਕਾਰ ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਨਿਸ਼ਚਿਤ ਤੌਰ 'ਤੇ ਮੌਤ ਦਰ ਸਾਡੇ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ, ਜਿਸ 'ਚ ਕਮੀ ਆਉਣ 'ਚ ਥੋੜ੍ਹਾ ਸਮਾਂ ਲੱਗੇਗਾ।

ਅੰਮ੍ਰਿਤਸਰ ਦੇ ਇਕ ਗੈਸਟ ਹਾਊਸ 'ਚ ਇਸ ਨੌਜਵਾਨ ਦੀ ਮੌਤ ਪੁਲਸ ਲਈ ਬਣੀ ਪਹੇਲੀ

ਪਿਛਲੇ 15 ਦਿਨਾਂ ਤੋਂ ਪਾਜ਼ੀਟਿਵ ਕੇਸ ਆਉਣ 'ਚ ਗਿਰਾਵਟ ਦੇਖੀ ਜਾ ਰਹੀ ਹੈ। ਪੰਜਾਬ ਸਰਕਾਰ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਵਿਸ਼ਵ 'ਚ ਮੌਤ ਦਰ ਪਿਛਲੇ ਦੋ ਮਹੀਨਿਆਂ 'ਚ ਘੱਟ ਹੋਈ ਹੈ, ਉੱਥੇ ਹੀ ਪੰਜਾਬ 'ਚ ਇਹ ਪਿਛਲੇ ਦੋ ਮਹੀਨਿਆਂ 'ਚ ਵਧ ਗਈ ਹੈ। ਅੰਕੜਿਆਂ ਅਨੁਸਾਰ ਵਿਸ਼ਵ 'ਚ ਕੋਰੋਨਾ ਦੀ ਮੌਤ ਦਰ ਜੁਲਾਈ 'ਚ ਚਾਰ ਫ਼ੀਸਦੀ ਸੀ, ਜੋ ਹੁਣ ਘਟ ਕੇ 2.94 ਫ਼ੀਸਦੀ ਹੋ ਗਈ ਹੈ। ਦੇਸ਼ 'ਚ ਵੀ ਕੋਰੋਨਾ ਨਾਲ ਮੌਤ ਦਰ ਜੁਲਾਈ 'ਚ 3.36 ਸੀ, ਜੋ ਹੁਣ ਘਟ ਕੇ 1.55 ਫ਼ੀਸਦੀ ਹੋ ਗਈ ਹੈ। ਪੰਜਾਬ 'ਚ ਇਸ ਸਮੇਂ ਦੌਰਾਨ ਕੋਰੋਨਾ ਨਾਲ ਮੌਤ ਦਰ 2.41 ਫ਼ੀਸਦੀ ਤੋਂ ਵਧ ਕੇ 3.06 ਫ਼ੀਸਦੀ ਹੋ ਗਈ ਹੈ।

Get the latest update about News In Punjabi, check out more about Punjab News, Coroanvirus in Punjab, Covid19 & Punjab fatality Rate

Like us on Facebook or follow us on Twitter for more updates.