ਭਿਆਨਕ ਗਰਮੀ 'ਚ ' ‘Blackout’ ਵੱਲ ਵੱਧ ਰਿਹਾ ਪੰਜਾਬ, ਪੜ੍ਹੋ ਪੂਰੀ ਖ਼ਬਰ

ਤਲਵੰਡੀ ਸਾਬੋ ਵਿੱਚ ਇੱਕ ਦਿਨ ਦਾ ਕੋਲਾ ਬਚਿਆ ਹੈ, ਰਾਜਪੁਰਾ ਪਲਾਂਟ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ, ਜੀਵੀਕੇ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ, ਰੋਪੜ ਵਿੱਚ ਅਠਾਰਾਂ ਦਿਨ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਵੀਹ ਦਿਨ...

ਪੰਜਾਬ 'ਚ ਜਿਵੇਂ ਹੀ ਪਾਰਾ 33 ਡਿਗਰੀ ਤੋਂ ਪਾਰ ਹੋਇਆ ਹੈ, ਬਿਜਲੀ ਦੀ ਮੰਗ ਵਧ ਗਈ ਹੈ। ਦੂਜੇ ਪਾਸੇ ਕੋਲੇ ਦੀ ਕਮੀ ਨੇ ਸਰਕਾਰ ਲਈ ਇੱਕ ਹੋਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਬਿਜਲੀ ਬੋਰਡ ਨੇ ਪੇਂਡੂ ਖੇਤਰਾਂ ਵਿੱਚ ਹਰ ਰਾਤ 8 ਤੋਂ 10 ਵਜੇ ਤੱਕ ਢਾਈ ਘੰਟੇ ਦਾ ਅਣਐਲਾਨੇ ਕੱਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਜਲਦ ਹੀ ਸੂਬੇ ਵਿੱਚ ਕੋਲੇ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਸ਼ਹਿਰੀ ਖੇਤਰਾਂ ਵਿੱਚ ਵੀ ਅਣਐਲਾਨੀ ਕਟੌਤੀ ਸ਼ੁਰੂ ਹੋ ਸਕਦੀ ਹੈ।

ਪੰਜਾਬ ਵਿੱਚ ਕਿੰਨਾ ਕੋਲਾ ਬਚਿਆ ਹੈ?

ਇਸ ਸਮੇਂ ਤਲਵੰਡੀ ਸਾਬੋ ਵਿੱਚ ਇੱਕ ਦਿਨ ਦਾ ਕੋਲਾ ਬਚਿਆ ਹੈ, ਰਾਜਪੁਰਾ ਪਲਾਂਟ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ, ਜੀਵੀਕੇ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ, ਰੋਪੜ ਵਿੱਚ ਅਠਾਰਾਂ ਦਿਨ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਵੀਹ ਦਿਨ ਲਈ ਕੋਲਾ ਬਚਿਆ ਹੈ। 

ਰਾਜਪੁਰਾ ਵਿੱਚ ਇਸ ਵੇਲੇ ਸਿਰਫ਼ ਇੱਕ ਤਾਪ ਬਿਜਲੀ ਘਰ ਚੱਲ ਰਿਹਾ ਹੈ। ਜਦੋਂ ਕਿ ਤਲਵੰਡੀ ਸਾਬੋ ਵਿੱਚ ਇਸ ਵੇਲੇ ਤਿੰਨ ਵਿੱਚੋਂ ਦੋ ਯੂਨਿਟ ਉਤਪਾਦਨ ਲਈ ਉਪਲਬਧ ਹਨ ਅਤੇ ਜੀਵੀਕੇ ਵਿੱਚ ਸਿਰਫ਼ ਇੱਕ ਯੂਨਿਟ ਉਪਲਬਧ ਹੈ। ਪੰਜਾਬ ਨੂੰ ਬਾਹਰਲੇ ਰਾਜਾਂ ਤੋਂ 2710 ਮੈਗਾਵਾਟ ਅਤੇ ਵੱਖ-ਵੱਖ ਸਰੋਤਾਂ ਤੋਂ ਲਗਭਗ 2200 ਮੈਗਾਵਾਟ ਬਿਜਲੀ ਮਿਲ ਰਹੀ ਹੈ।

ਕੋਲੇ ਦੀ ਮੰਗ

ਬਿਜਲੀ ਦੀ ਮੰਗ ਵਧ ਕੇ 7409 ਮੈਗਾਵਾਟ ਹੋ ਗਈ ਹੈ, ਜੋ ਪਿਛਲੇ ਹਫਤੇ 6000 ਮੈਗਾਵਾਟ ਸੀ, ਹਾਲਾਂਕਿ ਮਾਰਚ 2021 ਦੇ ਮੁਕਾਬਲੇ ਇਹ 1195 ਮੈਗਾਵਾਟ ਘੱਟ ਹੈ, ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਮੰਗ 8604 ਮੈਗਾਵਾਟ ਸੀ।


ਮੰਗਲਵਾਰ ਨੂੰ ਪਾਵਰ ਕਾਮ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁੱਦੇ ਲਈ ਉਨ੍ਹਾਂ ਨੂੰ ਇੱਕ ਵਾਰ ਫਿਰ ਬੁਲਾਇਆ ਜਾਵੇਗਾ।

Get the latest update about HARBHAJAN SINGH CM BHAGWANT MANN, check out more about PUNJAB NEWS, POWER CUT, CRISIS & UNDECLARED POWER CUTS IN PUNJAB

Like us on Facebook or follow us on Twitter for more updates.