ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜੁਆਇੰਟ ਸੈਕਟਰੀ ਸੁਰਿੰਦਰ ਭਾਪਾ ਨੇ ਮੰਤਰੀ ਬਣਨ ਤੋਂ ਪਹਿਲਾਂ ਪ੍ਰਗਟ ਸਿੰਘ ਤੇ ਤ੍ਰਿਪਤ ਬਾਜਵਾ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਨਾਲ ਨਵਜੋਤ ਮਾਹਲ ਅਤੇ ਰਾਜਿੰਦਰ ਸਿੰਘ ਭਵਨੂਰ ਵੀ ਮੌਜੂਦ ਸਨ। ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਵਧਾਈਆਂ ਦਿੱਤੀਆਂ।
ਜਿਵੇਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਮੁੱਖ ਮੰਤਰੀ ਬਦਲਣ ਦੇ ਬਾਅਦ ਪੰਜਾਬ ਵਿਚ ਕਈ ਮੰਤਰੀਆਂ ਤੇ ਵਿਧਾਇਕਾਂ ਵਿਚ ਹੇਰ ਫੇਰ ਹੋ ਰਿਹਾ ਹੈ। ਅੱਜ ਬਹੁਤ ਸਾਰੇ ਮੰਤਰੀਆਂ ਵਲੋਂ ਸਹੁੰ ਚੰਡੀਗੜ੍ਹ ਵਿਖੇ ਚੁੱਕੀ ਜਾਣੀ ਹੈ। ਇਹਨਾਂ ਵਿਚ ਪ੍ਰਗਟ ਸਿੰਘ ਤੇ ਤ੍ਰਿਪਤ ਬਾਜਵਾ ਦਾ ਨਾਮ ਵੀ ਸ਼ਾਮਿਲ ਹੈ।
ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਦੇ ਵਧਾਈਆਂ ਵੀ ਦਿੱਤੀਆਂ। ਉਹਨਾਂ ਦੇ ਨਾਲ ਜੁਆਇੰਟ ਸੈਕਟਰੀ ਸੁਰਿੰਦਰ ਭਾਪਾ,ਰਜਿੰਦਰ ਸਿੰਘ ਐਸ ਐਸ ਪੀ ਰਿਟਾਇਰਡ, ਭਵਨੂਰ ਸਿੰਘ ਬੇਦੀ ਨੇ ਅੱਜ ਪ੍ਰਗਟ ਸਿੰਘ ਤੇ ਤ੍ਰਿਪਤ ਬਾਜਵਾ ਨੂੰ ਵਧਾਈ ਦਿੱਤੀ।
ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਮੰਤਰੀ ਬਣਨ ਨਾਲ ਖੇਡ ਜਗਤ ਨੂੰ ਵੱਡਾ ਲਾਭ ਹੋਵੇਗਾ।
ਉਹਨਾਂ ਨੇ ਕਿਹਾ ਕਿ ਚੰਗੇ ਖਿਡਾਰੀ ਹੋਣ ਦੇ ਨਾਤੇ ਪ੍ਰਗਟ ਸਿੰਘ ਨੂੰ ਪਤਾ ਹੈ ਕਿ ਖੇਡਾਂ ਵਿਚ ਸੁਧਾਰ ਹੋਣ ਦੀ ਲੋੜ ਹੈ। ਅਤੇ ਪ੍ਰਗਟ ਸਿੰਘ ਖੇਡਾਂ ਨੂੰ ਮੋਹਰੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸੁਰਿੰਦਰ ਸਿੰਘ ਭਾਪਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪ੍ਰਗਟ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਕੇ ਸਮੂਹ ਪੰਜਾਬ ਵਾਸੀਆਂ ਦਾ ਮਾਣ ਵਧਾਇਆ। ਉਨ੍ਹਾਂ ਕਿਹਾ ਸਾਫ ਸੁਥਰੇ ਅਕਸ ਵਾਲੇ ਹਮੇਸ਼ਾ ਪੰਜਾਬ ਦੀ ਭਲਾਈ ਹੀ ਸੋਚਣਗੇ।
ਇਸ ਮੌਕੇ ਰਜਿੰਦਰ ਸਿੰਘ ਤੇ ਭਵਨੂਰ ਸਿੰਘ ਬੇਦੀ ਨੇ ਕਾਂਗਰਸ ਹਾਈਕਮਾਨ ਦੇ ਧੰਨਵਾਦ ਕੀਤਾ, ਕਿ ਪ੍ਰਗਟ ਸਿਮਘ ਨੂੰ ਕੈਬਨਿਟ ਮੰਤਰੀ ਬਣਾਇਆ ਹੈ।
Get the latest update about Hockey President Nitin Kohli, check out more about truescoop, Pargat Singh and Tripat Bajwa, Surinder Bhapa & congratulate
Like us on Facebook or follow us on Twitter for more updates.