ਹੁਸ਼ਿਆਰਪੁਰ ਪੁਲਸ ਵਲੋਂ 7 ਪਿਸਤੋਲ, 3 ਮੈਗਜ਼ੀਨ, 100 ਗ੍ਰਾਮ ਹੈਰੋਇਨ, 24 ਨਸ਼ੀਲੇ ਟੀਕੇ ਸਣੇ 6 ਅਪਰਾਧੀ ਕਾਬੂ

ਨਵਜੋਤ ਸਿੰਘ ਮਾਹਲ, ਪੀ ਪੀ ਐੱਸ , ਸੀਨੀਅਰ ਪੁਲਸ ਕਪਤਾਨ ,ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ........

ਨਵਜੋਤ ਸਿੰਘ ਮਾਹਲ, ਪੀ ਪੀ ਐੱਸ , ਸੀਨੀਅਰ ਪੁਲਸ ਕਪਤਾਨ ,ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਤੇ ਅਪਰਾਧੀਆ ਉਤੇ ਕਾਬੂ ਪਾਉਣ ਲਈ ਰਵਿੰਦਰ ਕੁਮਾਰ, ਰਾਕੇਸ਼ ਕੁਮਾਰ, ਉਪ ਕਪਤਾਨ ਪੁਲਸ ਹੁਸਿਆਰਪੁਰ ਦੀ ਅਗਵਾਈ ਹੇਠ ਚਲਾਈ ਗਈ ਮੁੰਹਿਮ ਦੌਰਾਨ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦ ਗੁਰਪ੍ਰੀਤ ਸਿੰਘ, ਪੀ ਪੀ ਐੱਸ , ਉਪ ਕਪਤਾਨ ਪੁਲਸ, ਟਾਂਡਾ ਅਤੇ ਇੰਸ: ਬਿਕਰਮ ਸਿੰਘ, ਮੁੱਖ ਅਫਸਰ ਥਾਣਾ ਟਾਂਡਾ ਦਾ ਟੀਮ ਵਲੋਂ ਦੋਸ਼ੀ ਜਲਵਿੰਦਰ ਸਿੰਘ ਉਰਫ ਜੱਸੀ ਪੁੱਤਰ ਹਰਪਾਲ ਸਿੰਘ, ਨੰਗਲੀ ਭੱਠਾ ਥਾਣਾ ਸਦਰ ਮਜੀਠਾ ਨੂੰ ਧੁੱਸੀ ਬੰਨ ਰੜਾ ਤੋਂ ਗ੍ਰਿ੍ਫਤਾਰ ਕਰਕੇ ਇਸ ਕੋਲੋਂ 2 ਪਿਸਤੋਲ ਦੇਸੀ ਸਮੇਤ 18 ਰੋਂਦ ਜਿੰਦਾ, 3 ਮੈਗਜੀਨ ਬਰਾਮਦ ਕਰਕੇ ਉਸ ਦੇ ਖਿਲਾਫ ਕੇਸ ਕਰਜ ਕੀਤਾ ਗਿਆ। ਆਰੋਪੀ ਪਹਿਲੇ ਵੀ ਦੇ ਕੇਸਾਂ ਵਿਚ ਦੋਸ਼ੀ ਹੈ। ਅਤੇ ਕਤਲ ਕੇਸ ਵਿਚੋਂ ਜਮਾਨਤ ਉਤੇ ਹੈ। 

ਇਸੀ ਮੁਹਿੰਮ ਦੇ  ਤਹਿਤ ਤੁਸ਼ਾਰ ਗੁਪਤਾ ਆਈ ਪੀ ਐੱਸ, ਸਹਾਇਕ ਕਪਤਾਨ ਪੁਲਸ, ਗੜਸ਼ੰਕਰ ਅਤੇ ਇੰਸ: ਇਕਬਾਲ ਸਿੰਘ ਮੁੱਖ ਅਫਸਰ ਥਾਣਾ ਗੜਸ਼ੰਕਰ ਦੀ ਟੀਮ ਵਲੋਂ ਉਸ ਦੋਸ਼ੀ ਸਤਨਾਮ ਉਰਫ ਕਾਕਾ ਪੁੱਤਰ ਬੂੱਝਾ ਵਾਸੀ ਦੇਲੋਵਾਲ ਖੁਰਦ ਥਾਣਾ ਗੜਸ਼ੰਕਰ ਨੂੰ ਲਿੰਕ ਰੋੜ ਦੇਨੋਵਾਲ ਖੁਰਦ ਤੋਂ ਗ੍ਰਿਫਤਾਰ ਕੀਤਾ ਗਿਆ, ਇਸ ਕੋਲੋ ਇਕ ਪਿਸਤੋਲ ਦੇਸੀ ਕੱਟਾ ਸਮੇਤ 5 ਰੋਂਦ ਜਿੰਦਾ, 24 ਨਸ਼ੀਲੇ  ਟੀਕੇ ਅਤੇ 40,000 ਰੁਪਏ ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।

ਇਸ ਤਰ੍ਹਾਂ ਹੀ ਇਸ: ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੀ ਟੀਮ ਵਲੋਂ ਦੋਸ਼ੀ ਸ਼ਾਹਬਾਜ ਸਿੰਘ ਉਰਫ ਸ਼ਾਹੂ ਨੂੰ ਬਾਹਦ ਰਕਬਾ ਨਿਊ ਫਹਿਤਗੜ੍ਹ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ 3 ਪਿਸਤੋਲ 32 ਬੋਰ ਸਣੇ 10 ਜਿੰਦਾ ਬਰਾਮਦ ਕਰ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮਿਤੀ 19.06.21 ਨੂੰ ਟੀ- ਪੁਆਇੰਟ ਸੰਦਰਾਂ ਸੋਢੀਆ ਤੋਂ ਦੋਸ਼ੀ ਗੁਰਬਚਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਡੋਗਾਰਾਵਾਲ ਸੁਭਾਨਪੁਰ ਕਪੂਰਥਲਾ, ਲਖਵਿੰਦਰ ਸਿੰਘ ਵਾਸੀ ਫੁਲਰਾਂ, ਭੈਣੀ ਮਿਆਂ ਖਾਂ ਗੁਰਦਾਸਪੁਰ, ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਵਾਲ ਸੁਭਾਨਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ , ਇੱਕ ਪਿਸਤੋਲ, 32 ਬੋਰ ਸਮੇਤ 5 ਰੋਂਦ ਜਿੰਦਾ ਤੇ ਇਕ ਕਾਰ ਬਰਾਮਦ ਕੀਤੀ ਗਈ। ਅਤੇ ਅਸਲਾ ਐਕਟ ਦੇ ਥਾਣਾ ਬੁਲੋਵਾਲ ਵਿਖੇ ਕੇਸ ਦਰਜ ਕੀਤਾ ਗਿਆ।  

Get the latest update about arrested criminals, check out more about 3 magazines, police, 7 pistols & true scoop news

Like us on Facebook or follow us on Twitter for more updates.